SEBI ਨੇ ਕਿਰਨ ਮਜੂਮਦਾਰ ਦੀ ਕੰਪਨੀ ''ਤੇ ਇਸ ਕਾਰਨ ਲਗਾਇਆ ਮੋਟਾ ਜ਼ੁਰਮਾਨਾ

Thursday, May 20, 2021 - 05:41 PM (IST)

SEBI ਨੇ ਕਿਰਨ ਮਜੂਮਦਾਰ ਦੀ ਕੰਪਨੀ ''ਤੇ ਇਸ ਕਾਰਨ ਲਗਾਇਆ ਮੋਟਾ ਜ਼ੁਰਮਾਨਾ

ਨਵੀਂ ਦਿੱਲੀ : ਸੇਬੀ ਨੇ ਫਾਰਮਾ ਕੰਪਨੀ ਬਾਇਓਕਾਨ ਲਿਮਟਿਡ ਅਤੇ ਉਸ ਦੁਆਰਾ ਅਧਿਕਾਰਤ ਇਕ ਵਿਅਕਤੀ ਨੂੰ ਮਾਰਕੀਟ ਨਿਯਮਾਂ ਦੀ ਉਲੰਘਣਾ ਕਰਨ 'ਤੇ 14 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਸਿਕਉਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਬਾਇਓਕਾਨ ਕੰਪਨੀ ਵਲੋਂ ਨਾਮਜ਼ਦ ਨਰਿੰਦਰ ਚਿਰਮੂਲੇ ਉੱਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਉਹ ਕੰਪਨੀ ਵਿਚ ਖੋਜ ਅਤੇ ਵਿਕਾਸ ਵਿਭਾਗ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਨੌਕਰੀ ਕਰਦਾ ਸੀ।

ਕਾਰੋਬਾਰ ਬੰਦ ਹੋਣ ਦੇ ਬਾਵਜੂਦ ਚਿਰਮੁਲੇ ਨੂੰ ਕੰਪਨੀ ਦੇ ਸ਼ੇਅਰਾਂ ਦੇ ਲੈਣ-ਦੇਣ ਕਰਨ ਦੇ ਦੋਸ਼ ਤਹਿਤ ਜੁਰਮਾਨਾ ਲਗਾਇਆ ਗਿਆ ਹੈ। ਚਿਰਮੂਲੇ ਨੇ ਇਨਵੈਸਡਰ ਟਰੇਡਿੰਗ (ਪੀ.ਆਈ.ਟੀ.) ਦੇ ਨਿਯਮਾਂ ਦੀ ਉਲੰਘਣਾ ਕਰਕੇ ਅਜਿਹਾ ਕੀਤਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੂੰ DAP ਖਾਦ ਦੀ ਬੋਰੀ ਮਿਲੇਗੀ 700 ਰੁਪਏ ਸਸਤੀ, ਸਰਕਾਰ ਨੇ 140 ਫ਼ੀਸਦੀ ਵਧਾਈ ਸਬਸਿਡੀ

ਸੇਬੀ ਨੇ ਕੀਤੀ ਵਿਸਥਾਰਤ ਜਾਂਚ 

ਸੇਬੀ ਨੇ ਇਕ ਵਿਸਥਾਰਤ ਜਾਂਚ ਵਿਚ ਪਾਇਆ ਕਿ 31 ਦਸੰਬਰ 2018 ਨੂੰ ਖਤਮ ਹੋਈ ਤਿਮਾਹੀ ਲਈ ਕੰਪਨੀ ਦੇ ਵਿੱਤੀ ਨਤੀਜਿਆਂ ਦੀ ਘੋਸ਼ਣਾ ਦੇ ਮੱਦੇਨਜ਼ਰ, ਪਾਲਣਾ ਅਧਿਕਾਰੀ ਨੇ 1 ਤੋਂ 26 ਜਨਵਰੀ 2019 ਤੱਕ ਕਾਰੋਬਾਰ ਬੰਦ ਕਰ ਦਿੱਤਾ ਸੀ। ਕੰਪਨੀ ਦੇ ਇਹ ਤਿਮਾਹੀ ਨਤੀਜੇ 24 ਜਨਵਰੀ 2019 ਨੂੰ ਘੋਸ਼ਿਤ ਕੀਤੇ ਗਏ ਸਨ।

ਇਹ ਵੀ ਪੜ੍ਹੋ: ਇਕ ਹੋਰ ਵਿਦੇਸ਼ੀ ਕੰਪਨੀ ਨੇ ਭਾਰਤ ਸਰਕਾਰ ਲਈ ਖੜ੍ਹੀ ਕੀਤੀ ਮੁਸ਼ਕਲ, ਮੰਗਿਆ 2400 ਕਰੋੜ ਦਾ ਟੈਕਸ

ਮਾਰਕੀਟ ਦੇ ਨਿਯਮਾਂ ਦੇ ਅਨੁਸਾਰ, ਕਿਸੇ ਵੀ ਕੰਪਨੀ ਦੇ ਪ੍ਰਮੋਟਰ, ਪ੍ਰਮੋਟਰ ਸਮੂਹ ਦੇ ਮੈਂਬਰ, ਨਾਮਜ਼ਦ, ਡਾਇਰੈਕਟਰ ਨੂੰ 10 ਲੱਖ ਰੁਪਏ ਤੋਂ ਵੱਧ ਦੇ ਸ਼ੇਅਰ ਸੌਦੇ ਕਰਨ ਅਤੇ ਉਸ ਦੀ ਜਾਣਕਾਰੀ ਪ੍ਰਾਪਤ ਹੋਣ ਦੇ ਦੋ ਦਿਨਾਂ ਦੇ ਅੰਦਰ ਸਟਾਕ ਮਾਰਕੀਟ ਨੂੰ ਸੂਚਨਾ ਦੇਣਾ ਜ਼ਰੂਰੀ ਹੁੰਦਾ ਹੈ ਪਰ ਬਾਇਓਕਨ ਨੇ ਇਹ ਮਾਰਕੀਟ ਨੂੰ 262 ਦਿਨਾਂ ਬਾਅਦ ਜਾਣਕਾਰੀ ਦਿੱਤੀ, ਇਸ ਦੇ ਨਾਲ ਹੀ ਮਾਰਕੀਟ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਜਾਣਕਾਰੀ ਤੁਰੰਤ ਰੈਗੂਲੇਟਰ ਨੂੰ ਦਿੱਤੀ ਜਾਣੀ ਚਾਹੀਦੀ। ਬਾਇਓਕਨ ਨੇ ਸੇਬੀ ਨੂੰ 28 ਦਿਨਾਂ ਬਾਅਦ ਇਸ ਬਾਰੇ ਜਾਣਕਾਰੀ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ ਸਾਲ 2020-21 ਵਿਚ, ਕੰਪਨੀ ਦਾ ਮੁਨਾਫਾ 100 ਪ੍ਰਤੀਸ਼ਤ ਤੋਂ ਵੱਧ ਵਧਿਆ ਸੀ। ਕੰਪਨੀ ਦਾ ਸ਼ੁੱਧ ਮੁਨਾਫਾ 105 ਫੀਸਦੀ ਵੱਧ ਕੇ 254 ਕਰੋੜ ਰੁਪਏ ਰਿਹਾ ਹੈ। ਇਸ ਦੇ ਨਾਲ ਹੀ, ਜੇਕਰ ਅਸੀਂ ਮਾਲੀਏ ਦੀ ਗੱਲ ਕਰੀਏ ਤਾਂ ਇਹ 26 ਫ਼ੀਸਦੀ ਵਧ ਕੇ 2044 ਕਰੋੜ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ: ਭਾਰਤੀ ਉਦਯੋਗ ਕੋਰੋਨਾ ਆਫ਼ਤ ਦਰਮਿਆਨ ਆਪਣੇ ਮੁਲਾਜ਼ਮਾਂ ਦੀ ਸਹਾਇਤਾ ਲਈ ਆਇਆ ਅੱਗੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News