SEBI ਨੇ ਰੀਟ, ਇਨਵਿਟ ਨਿਯਮਾਂ ’ਚ ਕੀਤੀ ਸੋਧ, ਯੂਨਿਟ ਆਧਾਰਿਤ ਰੋਜ਼ਗਾਰ ਲਾਭ ਯੋਜਨਾ ਦੀ ਰੂਪਰੇਖਾ ਪੇਸ਼

Wednesday, Jul 17, 2024 - 04:29 PM (IST)

SEBI ਨੇ ਰੀਟ, ਇਨਵਿਟ ਨਿਯਮਾਂ ’ਚ ਕੀਤੀ ਸੋਧ, ਯੂਨਿਟ ਆਧਾਰਿਤ ਰੋਜ਼ਗਾਰ ਲਾਭ ਯੋਜਨਾ ਦੀ ਰੂਪਰੇਖਾ ਪੇਸ਼

ਨਵੀਂ ਦਿੱਲੀ (ਭਾਸ਼ਾ) - ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨਿਵੇਸ਼ ਟਰੱਸਟ ਰੀਟ ਅਤੇ ਇਨਵਿਟ ਲਈ ਯੂਨਿਟ ਆਧਾਰਿਤ ਰੋਜ਼ਗਾਰ ਲਾਭ ਯੋਜਨਾ ਲੈ ਕੇ ਆਇਆ ਹੈ। ਇਸ ਦੀ ਰੂਪਰੇਖਾ ਤਹਿਤ ਸੇਬੀ ਨੇ ਟਰੱਸਟ ਰਾਹੀਂ ਯੋਜਨਾ ਨੂੰ ਲਾਗੂ ਕਰਨ ਦੇ ਤਰੀਕਿਆਂ ਨੂੰ ਰੱਖਿਆ ਹੈ। ਇਸ ’ਚ ਕਰਮਚਾਰੀ ਲਾਭ ਟਰੱਸਟ ਵੱਲੋਂ ਯੂਨਿਟ ਪ੍ਰਾਪਤ ਕਰਨ ਦਾ ਤਰੀਕਾ ਅਤੇ ਰੀਟ (ਰੀਅਲ ਅਸਟੇਟ ਇਨਵੈਸਟਮੈਂਟ ਟਰੱਸਟ) ਅਤੇ ਇਨਵਿਟ (ਇਨਫ੍ਰਾਸਟਰੱਕਚਰ ਇਨਵੈਸਟਮੈਂਟ ਟਰੱਸਟ) ਵੱਲੋਂ ਕਰਮਚਾਰੀ ਲਾਭ ਟਰੱਸਟ ਨੂੰ ਯੂਨਿਟ ਦੀ ਵੰਡ ਦਾ ਤਰੀਕਾ ਨਿਰਧਾਰਿਤ ਕੀਤਾ ਗਿਆ ਹੈ। ਸੇਬੀ ਨੇ 2 ਵੱਖ-ਵੱਖ ਨੋਟੀਫਿਕੇਸ਼ਨਾਂ ’ਚ ਕਿਹਾ ਹੈ ਕਿ ‘ਯੂਨਿਟ-ਆਧਾਰਿਤ ਕਰਮਚਾਰੀ ਲਾਭ ਯੋਜਨਾ’ ਕਰਮਚਾਰੀ ਯੂਨਿਟ ਬਦਲ ਯੋਜਨਾ ਦੀ ਤਰ੍ਹਾਂ ਹੋਵੇਗੀ।

ਕਰਮਚਾਰੀ ਯੂਨਿਟ ਬਦਲ ਤਹਿਤ ਨਿਵੇਸ਼ ਪ੍ਰਬੰਧਕ ਕਰਮਚਾਰੀ ਲਾਭ ਟਰੱਸਟ ਰਾਹੀਂ ਆਪਣੇ ਕਰਮਚਾਰੀਆਂ ਨੂੰ ਯੂਨਿਟ ਪ੍ਰਦਾਨ ਕਰਦਾ ਹੈ। ਯੋਜਨਾ ਦਾ ਲਾਗੂਕਰਨ ਇਕ ਵੱਖ ਕਰਮਚਾਰੀ ਲਾਭ ਟਰੱਸਟ (ਈਬੀ ਟਰੱਸਟ) ਰਾਹੀਂ ਕੀਤਾ ਜਾਵੇਗਾ। ਇਸ ਨੂੰ ਰੀਟ ਪ੍ਰਬੰਧਕ ਜਾਂ ਇਨਵਿਟ ਨਿਵੇਸ਼ ਪ੍ਰਬੰਧਕ ਬਣਾ ਸਕਦਾ ਹੈ। ਈਬੀ ਟਰੱਸਟ ਕੋਲ ਉਪਲੱਬਧ ਯੂਨਿਟ ਦੀ ਵਰਤੋਂ ਸਿਰਫ ਯੂਨਿਟ ਆਧਾਰਿਤ ਕਰਮਚਾਰੀ ਲਾਭ ਪ੍ਰਦਾਨ ਕਰਨ ਦੇ ਸੀਮਿਤ ਉਦੇਸ਼ ਲਈ ਕੀਤੀ ਜਾਵੇਗੀ। ਸੇਬੀ ਅਨੁਸਾਰ, ਯੂਨਿਟ ਆਧਾਰਿਤ ਕਰਮਚਾਰੀ ਲਾਭ ਪ੍ਰਦਾਨ ਕਰਨ ਨੂੰ ਲੈ ਕੇ ਨਿਵੇਸ਼ ਪ੍ਰਬੰਧਕ ਜਾਂ ਪ੍ਰਬੰਧਨ ਚਾਰਜ ਦੇ ਬਦਲੇ ’ਚ ਇਨਵਿਟ/ਰੀਟ ਦੇ ਯੂਨਿਟ ਪ੍ਰਾਪਤ ਕਰ ਸਕਦੇ ਹਨ। ਈਬੀ ਟਰੱਸਟ ਪ੍ਰਬੰਧਕ ਜਾਂ ਨਿਵੇਸ਼ ਪ੍ਰਬੰਧਕ ਦੇ ਕਰਮਚਾਰੀਆਂ ਨੂੰ ਯੂਨਿਟ ਆਧਾਰਿਤ ਲਾਭ ਪ੍ਰਦਾਨ ਕਰਨ ਤੋਂ ਇਲਾਵਾ ਆਪਣੇ ਕੋਲ ਰੱਖੇ ਰੀਟ/ਇਨਵਿਟ ਦੇ ਯੂਨਿਟ ਦਾ ਕੋਈ ਟਰਾਂਸਫਰ ਜਾਂ ਵਿਕਰੀ ਨਹੀਂ ਕਰੇਗਾ।

ਈਬੀ ਟਰੱਸਟ ਦਾ ਟਰੱਸਟੀ ਉਸ ਕੋਲ ਉਪਲੱਬਧ ਰੀਟ/ਇਨਵਿਟ ਦੇ ਯੂਨਿਟ ਕਾਰਨ ਵੋਟ ਦੇਣ ਦੇ ਯੋਗ ਨਹੀਂ ਹੋਵੇਗਾ। ਸੇਬੀ ਨੇ ਇਸ ਨੂੰ ਅਮਲ ’ਚ ਲਿਆਉਣ ਲਈ ਰੀਟ ਅਤੇ ਇਨਵਿਟ ਨਿਯਮਾਂ ’ਚ ਸੋਧ ਕੀਤੀ ਹੈ। ਇਹ 12 ਜੁਲਾਈ ਤੋਂ ਅਮਲ ’ਚ ਆ ਿਗਆ ਹੈ। ਭਾਰਤੀ ਬਾਜ਼ਾਰ ’ਚ ਰੀਟ ਅਤੇ ਇਨਵਿਟ ਨਿਵੇਸ਼ ਦੀ ਨਵੀਂ ਧਾਰਨਾ ਹੈ। ਚੰਗੇ ਰਿਟਰਨ ਅਤੇ ਪੂੰਜੀ ਵਾਧੇ ਦੀ ਵਜ੍ਹਾ ਨਾਲ ਇਹ ਕੌਮਾਂਤਰੀ ਬਾਜ਼ਾਰ ’ਚ ਕਾਫੀ ਲੋਕਪ੍ਰਿਅ ਹੈ। ਰੀਟ ਵਪਾਰਕ ਰੀਅਲ ਅਸਟੇਟ ਨੂੰ, ਜਦੋਂਕਿ ਇਨਵਿਟ ’ਚ ਰਾਜਮਾਰਗ ਵਰਗੇ ਬੁਨਿਆਦੀ ਢਾਂਚਾ ਜਾਇਦਾਦਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।


author

Harinder Kaur

Content Editor

Related News