ਸੇਬੀ ਨੇ ਡੀਮੈਟ ਫਾਰਮੈਟ ’ਚ ਨਿਵੇਸ਼ ਰੱਖਣ ਨੂੰ ਲੈ ਕੇ ਬਦਲ ਨਿਵੇਸ਼ ਫੰਡ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

Tuesday, Jan 16, 2024 - 10:28 AM (IST)

ਸੇਬੀ ਨੇ ਡੀਮੈਟ ਫਾਰਮੈਟ ’ਚ ਨਿਵੇਸ਼ ਰੱਖਣ ਨੂੰ ਲੈ ਕੇ ਬਦਲ ਨਿਵੇਸ਼ ਫੰਡ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ (ਭਾਸ਼ਾ)– ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਬਦਲ ਨਿਵੇਸ਼ ਫੰਡ (ਏ. ਆਈ. ਐੱਫ.) ਦੇ ਮਾਮਲੇ ਵਿਚ ਡੀਮੈਟ ਫਾਰਮੈਟ ਵਿਚ ਨਿਵੇਸ਼ ਰੱਖਣ ਅਤੇ ਨਿਗਰਾਨ ਦੀ ਨਿਯੁਕਤੀ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਜੇ ਸੇਬੀ ਨੇ ਛੋਟ ਨਹੀਂ ਦਿੱਤੀ ਹੈ ਤਾਂ ਏ. ਆਈ. ਐੱਫ. ਨੂੰ ਆਪਣੇ ਨਿਵੇਸ਼ ਨੂੰ ਡੀਮੈਟ ਯਾਨੀ ਡਿਜੀਟਲ ਤਰੀਕੇ ਨਾਲ ਰੱਖਣਾ ਜ਼ਰੂਰੀ ਹੈ। ਸੇਬੀ ਨੇ ਇਕ ਸਰਕੂਲਰ ਵਿਚ ਕਿਹਾ ਕਿ 1 ਅਕਤੂਬਰ 2024 ਤੋਂ ਪ੍ਰਭਾਵੀ ਨਵੀਂ ਵਿਵਸਥਾ ਦੇ ਤਹਿਤ ਇਸ ਮਿਤੀ ਤੋਂ ਬਾਅਦ ਏ. ਆਈ. ਐੱਫ. ਵਲੋਂ ਕੀਤਾ ਗਿਆ ਕੋਈ ਵੀ ਨਿਵੇਸ਼ ਡੀਮੈਟ ਵਜੋਂ ਰੱਖਣਾ ਹੋਵੇਗਾ। 

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਹਾਲਾਂਕਿ ਇਸ ਮਿਤੀ ਤੋਂ ਪਹਿਲਾਂ ਕੀਤੇ ਗਏ ਨਿਵੇਸ਼ ਨੂੰ ਕੁੱਝ ਮਾਮਲਿਆਂ ਵਿਚ ਛੋਟ ਦਿੱਤੀ ਗਈ ਹੈ ਪਰ ਨਿਵੇਸ਼ ਕੰਪਨੀ ਨੂੰ ਕਾਨੂੰਨੀ ਤੌਰ ’ਤੇ ਡੀਮੈਟ ਵਿਚ ਰੱਖਣ ਦੀ ਲੋੜ ਹੈ। ਜਦੋਂ ਏ. ਆਈ. ਐੱਫ. ਇਕੱਲੇ ਜਾਂ ਹੋਰ ਸੇਬੀ ਰਜਿਸਟਰਡ ਸੰਸਥਾਵਾਂ ਨਾਲ ਨਿਵੇਸ਼ ਵਾਲੀ ਕੰਪਨੀ ’ਤੇ ਕੰਟਰੋਲ ਰੱਖਦਾ ਹੈ, ਤਾਂ ਉਨ੍ਹਾਂ ਮਾਮਲਿਆਂ ਵਿਚ ਉਸ ਨੂੰ ਡੀਮੈਟ ’ਚ ਹੀ ਨਿਵੇਸ਼ ਰੱਖਣ ਦੀ ਲੋੜ ਹੋਵੇਗੀ। ਸੇਬੀ ਨੇ ਇਹ ਵੀ ਕਿਹਾ ਕਿ 1 ਅਕਤੂਬਰ 2024 ਤੋਂ ਪਹਿਲਾਂ ਕੀਤੇ ਗਏ ਨਿਵੇਸ਼, ਜੇ ਇਨ੍ਹਾਂ ਦੋ ਸ਼ਰਤਾਂ ਦੇ ਤਹਿਤ ਆਉਂਦੇ ਹਨ, ਤਾਂ ਉਨ੍ਹਾਂ ਨੂੰ 31 ਜਨਵਰੀ, 2025 ਤੱਕ ਡੀਮੈਟ ਵਜੋਂ ਰੱਖਣਾ ਹੋਵੇਗਾ। 

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਦੇ ਘਰ ਇਸ ਦਿਨ ਵੱਜਣਗੇ ਬੈਂਡ ਵਾਜੇ, 3 ਦਿਨ ਚੱਲੇਗਾ ਰਾਧਿਕਾ-ਅਨੰਤ ਦੇ ਵਿਆਹ ਦਾ ਜ਼ਸ਼ਨ (ਤਸਵੀਰਾਂ)

ਇਸ ਤੋਂ ਇਲਾਵਾ ਉਨ੍ਹਾਂ ਏ. ਆਈ. ਐੱਫ. ਯੋਜਨਾਵਾਂ ਲਈ ਛੋਟ ਹੈ। ਜਿੱਥੇ ਯੋਜਨਾ 31 ਜਨਵਰੀ, 2025 ਨੂੰ ਜਾਂ ਉਸ ਤੋਂ ਪਹਿਲਾਂ ਮਚਿਓਰ ਹੋ ਰਹੀ ਹੈ ਜਾਂ ਸਰਕੂਲਰ ਦੀ ਮਿਤੀ ਮੁਤਾਬਕ ਵਿਸਤਾਰਿਤ ਮਿਆਦ ਵਾਲੀਆਂ ਯੋਜਨਾਵਾਂ ਹਨ। ਇਸ ਦੇ ਨਾਲ ਹੀ ਏ. ਆਈ. ਐੱਫ. ਦੇ ਸਪੌਂਸਰ ਜਾਂ ਪ੍ਰਬੰਧਕ ਨੂੰ ਬਦਲ ਨਿਵੇਸ਼ ਫੰਡ ਦੀਆਂ ਸਕਿਓਰਿਟੀਜ਼ ਦੀ ਸੁਰੱਖਿਆ ਲਈ ਬੋਰਡ ਨਾਲ ਰਜਿਸਟਰਡ ਇਕ ਨਿਗਰਾਨ ਨਿਯੁਕਤ ਕਰਨਾ ਜ਼ਰੂਰੀ ਹੈ। ਨਿਗਰਾਨ, ਸਪੌਂਸਰ ਜਾਂ ਪ੍ਰਬੰਧਕ ਦਾ ਸਹਿਯੋਗੀ ਹੋਵੇਗਾ। ਉਹ ਸਿਰਫ਼ ਕੁੱਝ ਖ਼ਾਸ ਸ਼ਰਤਾਂ ਦੇ ਤਹਿਤ ਸਰਪ੍ਰਸਤ ਵਜੋਂ ਕੰਮ ਕਰ ਸਕਦਾ ਹੈ।

ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News