ਸੇਬੀ ਨੇ ਆਰ. ਐੱਸ. ਇਸਪਾਤ ’ਤੇ ਲਾਇਆ 25 ਲੱਖ ਦਾ ਜੁਰਮਾਨਾ
Tuesday, Nov 27, 2018 - 11:43 PM (IST)

ਨਵੀਂ ਦਿੱਲੀ-ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਕੋਲਕਾਤਾ ਦੀ ਕੰਪਨੀ ਆਰ. ਐੱਸ. ਇਸਪਾਤ ’ਤੇ ਬਾਜ਼ਾਰ ਵਿਚ ਠੰਡੇ ਪਏ ਸ਼ੇਅਰਾਂ ਦੇ ਬਦਲ ਕਰਾਰਾਂ ਦੀ ਖਰੀਦੋ-ਫਰੋਖਤ ਵਿਚ ਘਪਲੇਬਾਜ਼ੀ ਕਰਨ ਦੇ ਦੋਸ਼ ’ਚ 25 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਅਪ੍ਰੈਲ ਵਿਚ ਸੇਬੀ ਨੇ ਅਜਿਹੇ ਮਾਮਲਿਆਂ ਵਿਚ ਕੁਲ 14,720 ਇਕਾਈਆਂ ਦੇ ਖਿਲਾਫ ਪੜਾਅਬੱਧ ਤਰੀਕੇ ਨਾਲ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ। ਸੇਬੀ ਨੇ ਇੱਥੇ ਜਾਰੀ ਇਕ ਨਿਰਦੇਸ਼ ਵਿਚ ਕਿਹਾ ਹੈ ਕਿ ਕੰਪਨੀ ’ਤੇ ਧੋਖਾਦੇਹੀ ਅਤੇ ਗ਼ੈਰ-ਵਾਜਿਬ ਵਪਾਰ-ਵਿਹਾਰ ਰੋਕੂ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਇਹ ਜੁਰਮਾਨਾ ਲਾਇਆ ਗਿਆ ਹੈ।