ਸੇਬੀ ਮੁਖੀ ਨੇ ਨਿਵੇਸ਼ਕਾਂ ਨੂੰ ਸਲਾਹ ਦਿੱਤੀ, ਨਿਵੇਸ਼ ਕਰਨ ਤੋਂ ਪਹਿਲਾਂ ਵਰਤੋਂ ਸਾਵਧਾਨੀ

10/11/2022 12:09:18 PM

ਨਵੀਂ ਦਿੱਲੀ : ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਮੁਖੀ ਮਾਧਬੀ ਪੁਰੀ ਬੁਚ ਨੇ ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਬੁਚ ਨੇ ਵਰਲਡ ਇਨਵੈਸਟਰਸ ਵੀਕ (WIW) ਦੇ ਮੌਕੇ 'ਤੇ ਸੇਬੀ ਦੀ ਵੈੱਬਸਾਈਟ 'ਤੇ ਇਕ ਸੰਦੇਸ਼ 'ਚ ਕਿਹਾ ਬੱਚਤ ਅਤੇ ਵੱਖ-ਵੱਖ ਪੋਰਟਫੋਲੀਓ 'ਚ ਨਿਵੇਸ਼ ਵਰਗੀਆਂ ਕੁਝ ਬੁਨਿਆਦੀ ਗੱਲਾਂ ਨੂੰ ਹਮੇਸ਼ਾ ਧਿਆਨ 'ਚ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਦੇਸ਼ 'ਚ 10 ਗੁਣਾ ਵਧ ਸਕਦਾ ਹੈ ਫੁੱਟਵੀਅਰ ਉਤਪਾਦਨ : ਪੀਯੂਸ਼ ਗੋਇਲ

ਉਨ੍ਹਾਂ ਨੇ ਨਿਵੇਸ਼ਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਬਾਜ਼ਾਰ ਦੀਆਂ ਮੁਸ਼ਕਲਾਂ ਦੇ ਆਧਾਰ 'ਤੇ ਨਿਵੇਸ਼ ਨਾ ਕਰਨ ਅਤੇ ਸੇਬੀ ਨਾਲ ਕਾਰੋਬਾਰ ਕਰਨ ਲਈ ਰਜਿਸਟਰਡ ਤਰੀਕੇ ਹੀ ਅਪਨਾਉਣ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਆਪਣੀ ਵਿੱਤੀ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਆਪਣੇ ਵਿੱਤੀ ਟੀਚਿਆਂ ਦੇ ਮੁਤਾਬਿਕ ਨਿਵੇਸ਼ ਲਈ ਵਿੱਤੀ ਉਤਪਾਦਾਂ ਦੀ ਚੋਣ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਨਵੇਂ ਕਿਰਤ ਕਾਨੂੰਨ ਲਾਗੂ ਹੋਣ 'ਤੇ ਇਕ ਸਾਲ ਦੀ ਨੌਕਰੀ 'ਤੇ ਮਿਲੇਗੀ ਗ੍ਰੈਚੁਟੀ, 15 ਮਿੰਟ ਵਧਣ 'ਤੇ  ਮਿਲੇਗਾ ਓਵਰਟਾਈਮ

WIW ਇੰਟਰਨੈਸ਼ਨਲ ਸਕਿਓਰਿਟੀਜ਼ ਕਮਿਸ਼ਨ ਆਰਗੇਨਾਈਜ਼ੇਸ਼ਨ (ਆਈ.ਓ.ਐਸ.ਸੀ.ਓ.) ਦੁਆਰਾ ਆਯੋਜਿਤ ਕੀਤਾ ਗਿਆ ਹੈ ਅਤੇ 10 ਤੋਂ 16 ਅਕਤੂਬਰ ਤੱਕ ਚੱਲੇਗਾ।


Anuradha

Content Editor

Related News