SEBI ਨੇ ਵਿਦੇਸ਼ੀ ਨਿਵੇਸ਼ਕਾਂ ਲਈ ਬਦਲੇ ਨਿਯਮ, ਫਾਰਮ ਅਤੇ ਰਜਿਸਟ੍ਰੇਸ਼ਨ ''ਚ ਹੋ ਗਏ ਵੱਡੇ ਬਦਲਾਅ
Thursday, Jul 09, 2026 - 11:40 AM (IST)
ਬਿਜ਼ਨੈੱਸ ਡੈਸਕ - ਬਾਜ਼ਾਰ ਰੈਗੂਲੇਟਰੀ ਸੇਬੀ ਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਅਤੇ ਵਿਦੇਸ਼ੀ ਵੈਂਚਰ ਕੈਪੀਟਲ ਇਨਵੈਸਟਰਜ਼ (ਐੱਫ. ਵੀ. ਸੀ. ਆਈ.) ਲਈ ਆਪਣੇ ਨਿਯਮਾਂ ’ਚ ਵੱਡਾ ਬਦਲਾਅ ਕੀਤਾ ਹੈ। ਹੁਣ ਤੱਕ ਇਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ’ਚ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਅਮਰੀਕੀ ਡਾਲਰ ’ਚ ਫੀਸ ਭਰਨੀ ਪੈਂਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ
ਸੇਬੀ ਨੇ ਡਾਲਰ ਦੀ ਥਾਂ ਹੁਣ ਸਿੱਧੇ ਭਾਰਤੀ ਰੁਪਏ ’ਚ ਫੀਸ ਤੈਅ ਕਰ ਦਿੱਤੀ ਹੈ। ਇਸ ਕਦਮ ਨੂੰ ਭਾਰਤੀ ਕਰੰਸੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਇਕ ਅਹਿਮ ਫੈਸਲਾ ਮੰਨਿਆ ਜਾ ਰਿਹਾ ਹੈ। ਰੈਗੂਲੇਟਰੀ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਬਾਜ਼ਾਰ ਦਾ ਇਹ ਨਵਾਂ ਨਿਯਮ ਅੱਜ ਤੋਂ ਠੀਕ 6 ਮਹੀਨੇ ਬਾਅਦ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ।
ਇਹ ਵੀ ਪੜ੍ਹੋ : ਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video
ਇਸ ਨਵੇਂ ਫੈਸਲੇ ਤਹਿਤ ਸਭ ਤੋਂ ਵੱਡਾ ਬਦਲਾਅ ਰਜਿਸਟ੍ਰੇਸ਼ਨ ਚਾਰਜ ਦੀ ਰਕਮ ਨੂੰ ਲੈ ਕੇ ਹੋਇਆ ਹੈ। ਸੇਬੀ ਨੇ 3 ਜੁਲਾਈ ਨੂੰ ਜਾਰੀ ਆਪਣੇ ਨੋਟੀਫਿਕੇਸ਼ਨ ’ਚ ਸਪੱਸ਼ਟ ਕੀਤਾ ਹੈ ਕਿ ਕੈਟਾਗਰੀ-I ਦੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੇ ਨਾਲ-ਨਾਲ ਐੱਫ. ਵੀ. ਸੀ. ਆਈ. ਲਈ ਹੁਣ ਤੱਕ ਜੋ ਫੀਸ 2,500 ਅਮਰੀਕੀ ਡਾਲਰ ਤੈਅ ਸੀ, ਉਸ ਨੂੰ ਬਦਲ ਕੇ ਹੁਣ ਸਿੱਧੇ ਤੌਰ ’ਤੇ 2.3 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਨਾਲ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੂੰ ਕਰੰਸੀ ਐਕਸਚੇਂਜ ਰੇਟ ਦੇ ਉਤਰਾਅ-ਚੜ੍ਹਾਅ ਦੀ ਚਿੰਤਾ ਨਹੀਂ ਕਰਨੀ ਪਵੇਗੀ। ਉਨ੍ਹਾਂ ਨੂੰ ਇਕ ਤੈਅ ਭਾਰਤੀ ਕਰੰਸੀ ਦੀ ਰਕਮ ਰਜਿਸਟ੍ਰੇਸ਼ਨ ਦੇ ਸਮੇਂ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ
ਫਾਰਮ ’ਚ ਜਨਮ ਮਿਤੀ ਜਾਂ ਗਠਨ ਦੀ ਮਿਤੀ ਦੱਸਣਾ ਹੋਇਆ ਲਾਜ਼ਮੀ
ਫੀਸ ਤੋਂ ਇਲਾਵਾ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਕਾਗਜ਼ੀ ਕਾਰਵਾਈ ’ਚ ਵੀ ਬਦਲਾਅ ਹੋਏ ਹਨ। ਮਾਰਕੀਟ ਰੈਗੂਲੇਟਰ ਨੇ ਐੱਫ. ਪੀ. ਆਈ. ਰਜਿਸਟ੍ਰੇਸ਼ਨ ਲਈ ਵਰਤੇ ਜਾਣ ਵਾਲੇ ਕਾਮਨ ਐਪਲੀਕੇਸ਼ਨ ਫਾਰਮ ਨੂੰ ਅਪਡੇਟ ਕਰ ਦਿੱਤਾ ਹੈ। ਹੁਣ ਇਸ ਫਾਰਮ ’ਚ ਬੇਨਤੀ ਕਰਨ ਵਾਲੇ ਵਿਅਕਤੀ ਦੀ ਜਨਮ ਮਿਤੀ ਜਾਂ ਫਿਰ ਕੰਪਨੀ ਦੇ ਗਠਨ (ਇਨਕਾਰਪੋਰੇਸ਼ਨ) ਦੀ ਮਿਤੀ ਦਰਜ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਦਾ ਮੁੱਖ ਕਾਰਨ ਪਰਮਾਨੈਂਟ ਅਕਾਊਂਟ ਨੰਬਰ (ਪੈਨ) ਜਾਰੀ ਕਰਨ ਦੀ ਪ੍ਰਕਿਰਿਆ ਨੂੰ ਜ਼ਿਆਦਾ ਸੁਖਾਲਾ ਬਣਾਉਣਾ ਹੈ। ਅਸਲ ’ਚ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ (ਸੀ. ਬੀ. ਡੀ. ਟੀ.) ਨੇ ਇਸੇ ਸਾਲ ਮਾਰਚ ’ਚ ਇਕ ਨਵਾਂ ਨਿਰਦੇਸ਼ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਪੈਨ ਐਪਲੀਕੇਸ਼ਨ ਨੂੰ ਆਸਾਨ ਬਣਾਉਣ ਦੇ ਮਕਸਦ ਨਾਲ ਇਹ ਜਾਣਕਾਰੀ ਲਾਜ਼ਮੀ ਕੀਤੀ ਗਈ ਹੈ।
ਇਹ ਵੀ ਪੜ੍ਹੋ : PF 'ਚ 1800 ਰੁਪਏ ਦੀ ਕਟੌਤੀ ਵਾਲੇ ਨਿਯਮ ਨਾਲ ਕਿਸ ਨੂੰ ਹੋਵੇਗਾ ਫ਼ਾਇਦਾ ਤੇ ਕਿਸ ਨੂੰ ਹੋਵੇਗਾ ਨੁਕਸਾਨ...
ਇਹ ਵੀ ਪੜ੍ਹੋ : UIDAI ਨੇ ਦਿੱਤੀ ਵੱਡੀ ਰਾਹਤ, ਹੁਣ Aadhaar ਅਪਡੇਟ ਲਈ ਨਹੀਂ ਲਗਾਉਣੇ ਪੈਣਗੇ ਚੱਕਰ
ਇਹ ਵੀ ਪੜ੍ਹੋ : LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਇਹ ਵੀ ਪੜ੍ਹੋ : ਅੱਜ ਫਿਰ ਤੀਜੇ ਦਿਨ ਟੁੱਟੇ Gold-Silver ਦੇ ਭਾਅ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
