ਇੰਡੀਗੋ ਦਾ ਲੰਬੀ ਦੂਰੀ ਦੀਆਂ ਉਡਾਣਾਂ ਲਈ ਨਵਾਂ ਪਲਾਨ, ਏ-350 ਜਹਾਜ਼ਾਂ ਨਾਲ ਵਧਾਏਗੀ ਗਲੋਬਲ ਉਡਾਣਾਂ
Tuesday, Oct 20, 2026 - 05:44 PM (IST)
ਬਿਜ਼ਨੈੱਸ ਡੈਸਕ - ਦੇਸ਼ ਦੀ ਪ੍ਰਮੁੱਖ ਹਵਾਬਾਜ਼ੀ ਕੰਪਨੀ ਇੰਡੀਗੋ ਲੰਬੀ ਦੂਰੀ ਦੀਆਂ ਉਡਾਣਾਂ ਲਈ ਆਪਣੀ ਰਣਨੀਤੀ ’ਚ ਬਦਲਾਅ ਕਰ ਰਹੀ ਹੈ। ਕੰਪਨੀ 31 ਅਕਤੂਬਰ ਤੋਂ ਨੌਰਸ ਅਟਲਾਂਟਿਕ ਏਅਰਵੇਜ਼ ਤੋਂ ਪੱਟੇ ’ਤੇ ਲਏ ਗਏ 6 ਬੋਇੰਗ 787-9 ਜਹਾਜ਼ਾਂ ਦਾ ਸੰਚਾਲਨ ਬੰਦ ਕਰੇਗੀ। ਇਸ ਤੋਂ ਬਾਅਦ ਲੰਬੀ ਦੂਰੀ ਦੇ ਨੈੱਟਵਰਕ ਦੇ ਵਿਸਥਾਰ ਲਈ ਏਅਰਬੱਸ ਏ-321ਐਕਸ. ਐੱਲ. ਆਰ. ਅਤੇ ਏ-350 ਜਹਾਜ਼ਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਕੰਪਨੀ ਦਾ ਮਕਸਦ ਮਾਲੀ ਸਾਲ 2030 ਤੱਕ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਸਮਰੱਥਾ ’ਚ ਹਿੱਸੇਦਾਰੀ ਮੌਜੂਦਾ 30 ਫੀਸਦੀ ਤੋਂ ਵਧਾ ਕੇ 40 ਫੀਸਦੀ ਕਰਨਾ ਹੈ।
ਇਹ ਵੀ ਪੜ੍ਹੋ : FSSAI ਦੀ ਕਾਰਵਾਈ ਤੋਂ ਬਾਅਦ 'Old Monk' Rum ਨੂੰ ਝਟਕਾ; CSD ਨੇ ਕੈਂਸਲ ਕੀਤੇ 3 ਵੇਰੀਐਂਟ ਦੇ ਆਰਡਰ
ਇਹ ਵੀ ਪੜ੍ਹੋ : ਖਰਾਬ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਨੂੰ ਲੈ ਕੇ ਸਰਕਾਰ ਦੀ ਸਖਤੀ, FSSAI ਨੇ ਜਾਰੀ ਕੀਤੇ ਨਿਰਦੇਸ਼
ਏ-321ਐਕਸ. ਐੱਲ. ਆਰ. ਨਾਲ ਯੂਰਪ ਅਤੇ ਏਸ਼ੀਆ ’ਚ ਵਿਸਥਾਰ
ਇੰਡੀਗੋ ਕੋਲ 40 ਏਅਰਬੱਸ ਏ-321ਐਕਸ. ਐੱਲ. ਆਰ. ਜਹਾਜ਼ਾਂ ਦਾ ਆਰਡਰ ਹੈ। ਇਨ੍ਹਾਂ ’ਚੋਂ 4 ਜਹਾਜ਼ ਮਿਲ ਚੁੱਕੇ ਹਨ, ਜਦਕਿ 2026 ’ਚ 9 ਹੋਰ ਜਹਾਜ਼ਾਂ ਦੀ ਸਪਲਾਈ ਹੋਣ ਦੀ ਉਮੀਦ ਹੈ। ਇਹ ਜਹਾਜ਼ ਏਥਨਸ, ਇਸਤਾਂਬੁਲ ਅਤੇ ਦੇਨਪਸਾਰ ਵਰਗੇ ਟਿਕਾਣਿਆਂ ਲਈ ਉਡਾਣਾਂ ਸ਼ੁਰੂ ਕਰਨ ’ਚ ਮਦਦ ਕਰਨਗੇ। 25 ਅਕਤੂਬਰ ਤੋਂ ਮੁੰਬਈ-ਐਮਸਟਰਡਮ ਉਡਾਣਾਂ ਦਾ ਸੰਚਾਲਨ ਵੀ ਏ-321ਐਕਸ. ਐੱਲ. ਆਰ. ਜਹਾਜ਼ਾਂ ਨਾਲ ਕੀਤਾ ਜਾਵੇਗਾ। ਹਾਲਾਂਕਿ, ਲੰਡਨ ਹੀਥਰੋ ਦੀਆਂ ਉਡਾਣਾਂ ਏ-350 ਜਹਾਜ਼ਾਂ ਦੀ ਸਪਲਾਈ ਹੋਣ ਤੱਕ ਮੁਲਤਵੀ ਰਹਿਣਗੀਆਂ।
ਏ-321ਐਕਸ. ਐੱਲ. ਆਰ. ਅਜਿਹੇ ਲੰਬੀ ਦੂਰੀ ਦੇ ਰੂਟਾਂ ਲਈ ਤਿਆਰ ਕੀਤਾ ਗਿਆ ਹੈ, ਜਿੱਥੇ ਯਾਤਰੀਆਂ ਦੀ ਗਿਣਤੀ ਵੱਡੇ ਜਹਾਜ਼ਾਂ ਦੇ ਸੰਚਾਲਨ ਲਈ ਕਾਫੀ ਨਹੀਂ ਹੁੰਦੀ, ਪਰ ਦੂਰੀ ਸਧਾਰਨ ਏ-320 ਜਹਾਜ਼ਾਂ ਦੀ ਪਹੁੰਚ ਤੋਂ ਜ਼ਿਆਦਾ ਹੁੰਦੀ ਹੈ।
ਇਹ ਵੀ ਪੜ੍ਹੋ : ਅਗਲੇ 10 ਸਾਲਾਂ 'ਚ ਦੁਨੀਆ 'ਚ ਹੋਣਗੇ 80 ਕਰੋੜ ਬੇਰੁਜ਼ਗਾਰ; ਅਜੇ ਬੰਗਾ ਨੇ ਜਾਰੀ ਕੀਤੀ ਇਹ ਚਿਤਾਵਨੀ
ਇਹ ਵੀ ਪੜ੍ਹੋ : ਰੇਲਵੇ ਵਿਭਾਗ ਦੀ ਵੱਡੀ ਕਾਰਵਾਈ : ਯਾਤਰਾ ਦੌਰਾਨ ਕੀਤੀ ਇਹ ਗਲਤੀ ਤਾਂ ਜ਼ਬਤ ਹੋ ਸਕਦੀ ਹੈ ਟਿਕਟ ਤੇ 6 ਮਹੀਨੇ ਦੀ ਕੈਦ
2028 ਤੋਂ ਮਿਲਣਗੇ ਏ-350 ਜਹਾਜ਼
ਕੰਪਨੀ ਨੇ 60 ਏਅਰਬੱਸ ਏ-350-900 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਇਨ੍ਹਾਂ ਦੀ ਸਪਲਾਈ 2028 ਤੋਂ 2032 ਦੇ ਵਿਚਾਲੇ ਹੋਣ ਦੀ ਉਮੀਦ ਹੈ। ਇਨ੍ਹਾਂ ਜਹਾਜ਼ਾਂ ਨਾਲ ਯੂਰਪ, ਆਸਟ੍ਰੇਲੀਆ ਅਤੇ ਭਵਿੱਖ ’ਚ ਉੱਤਰੀ ਅਮਰੀਕਾ ਤੱਕ ਨੈੱਟਵਰਕ ਵਿਸਥਾਰ ਦਾ ਰਾਹ ਖੁੱਲ੍ਹੇਗਾ।
ਇਹ ਵੀ ਪੜ੍ਹੋ : Elon Musk ਦਾ ਵੱਡਾ ਐਲਾਨ: ਅਮਰੀਕਾ ਦਾ ਹਰ ਬੱਚਾ ਬਣੇਗਾ SpaceX ਦਾ ਹਿੱਸੇਦਾਰ; ਜਾਣੋ ਕਿਵੇਂ
ਇਹ ਵੀ ਪੜ੍ਹੋ : Nepal ਦਾ ਵੱਡਾ ਝਟਕਾ : ਭਾਰਤੀ ਕੰਪਨੀ ਦੇ Biscuit ਦੇ ਆਯਾਤ-ਵਿਕਰੀ 'ਤੇ ਲਗਾਈ ਪਾਬੰਦੀ
2030 ਤੱਕ 20 ਕਰੋੜ ਯਾਤਰੀਆਂ ਦਾ ਮਕਸਦ
ਇੰਡੀਗੋ ਦੇ ਨੈੱਟਵਰਕ ਪਲਾਨਿੰਗ ਐਂਡ ਰੈਵੇਨਿਊ ਮੈਨੇਜਮੈਂਟ ਦੇ ਸੀਨੀਅਰ ਮੀਤ ਪ੍ਰਧਾਨ ਅਭਿਜੀਤ ਦਾਸਗੁਪਤਾ ਅਨੁਸਾਰ, ਕੰਪਨੀ ਦੇ ਘਰੇਲੂ ਨੈੱਟਵਰਕ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਯਾਤਰੀ ਮਿਲਣਗੇ। ਫਿਲਹਾਲ ਕੰਪਨੀ 95 ਘਰੇਲੂ ਅਤੇ 40 ਤੋਂ ਵੱਧ ਅੰਤਰਰਾਸ਼ਟਰੀ ਟਿਕਾਣਿਆਂ ਨੂੰ ਜੋੜਦੀ ਹੈ।
ਮਾਲੀ ਸਾਲ 2030 ਤੱਕ ਇੰਡੀਗੋ ਦਾ ਮਕਸਦ 550 ਤੋਂ ਵੱਧ ਜਹਾਜ਼ਾਂ ਦਾ ਬੇੜਾ, ਰੋਜ਼ਾਨਾ ਲੱਗਭਗ 3,000 ਉਡਾਣਾਂ ਅਤੇ ਸਾਲਾਨਾ 20 ਕਰੋੜ ਯਾਤਰੀਆਂ ਨੂੰ ਸੇਵਾਵਾਂ ਦੇਣਾ ਹੈ। ਕੰਪਨੀ ਅਨੁਸਾਰ, ਵਧਦੀ ਆਮਦਨ ਅਤੇ ਛੋਟੇ ਸ਼ਹਿਰਾਂ ’ਚ ਹਵਾਈ ਯਾਤਰਾ ਦੀ ਪਹੁੰਚ ਨਾਲ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਵਧੇਗੀ। ਹਾਲਾਂਕਿ, ਇਸ ਵਿਸਥਾਰ ਲਈ ਹਵਾਈ ਅੱਡਿਆਂ ਦੀ ਸਮਰੱਥਾ, ਏਅਰਸਪੇਸ, ਮਜ਼ਬੂਤ ਸਪਲਾਈ ਲੜੀ ਅਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਉਪਲਬਧਤਾ ਅਹਿਮ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
