ਖੁੱਲ੍ਹਦੇ ਸਾਰ ਹੀ ਸ਼ੇਅਰ ਬਾਜ਼ਾਰ ਨੇ ਮਾਰੀ ''ਪਲਟੀ'' ! ਨਿਵੇਸ਼ਕਾਂ ਦੇ ਖਿੜ ਗਏ ਚਿਹਰੇ
Friday, Oct 16, 2026 - 10:18 AM (IST)
ਬਿਜ਼ਨੈੱਸ ਡੈਸਕ- ਬੀਤੇ ਦਿਨ ਸ਼ੇਅਰ ਬਾਜ਼ਾਰ 'ਚ ਕਈ ਦਿਨਾਂ ਬਾਅਦ ਆਏ ਉਛਾਲ ਤੋਂ ਬਾਅਦ ਸ਼ੁੱਕਰਵਾਰ ਨੂੰ ਗਿਰਾਵਟ ਤੋਂ ਬਾਅਦ ਇਕ ਵਾਰ ਫ਼ਿਰ ਬਾਜ਼ਾਰ 'ਚ ਤੇਜ਼ੀ ਦੇਖੀ ਗਈ ਹੈ, ਜਿਸ ਮਗਰੋਂ ਨਿਵੇਸ਼ਕਾਂ ਦੇ ਚਿਹਰੇ ਮੁੜ ਖਿੜ ਗਏ ਹਨ। ਸ਼ੁਰੂਆਤੀ ਕਾਰੋਬਾਰ 'ਚ ਬੰਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ ਗਿਰਾਵਟ ਨਾਲ ਖੁੱਲ੍ਹਣ ਮਗਰੋਂ ਤੇਜ਼ੀ ਨਾਲ ਪਲਟੀ ਮਾਰ ਕੇ 230 ਤੋਂ ਵੱਧ ਅੰਕਾਂ ਦੇ ਵਾਧਾ ਲੈ ਕੇ ਟ੍ਰੇਡ ਕਰ ਰਿਹਾ ਹੈ, ਜਦਕਿ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫ਼ਟੀ 75 ਤੋਂ ਵੱਧ ਅੰਕਾਂ ਦੀ ਤੇਜ਼ੀ ਲੈ ਕੇ ਟ੍ਰੇਡ ਕਰ ਰਿਹਾ ਹੈ।
ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਭਾਰਤੀ ਰੁਪਏ 'ਚ ਵੀ ਉਛਾਲ ਆਇਆ ਸੀ, ਜਿਸ ਤੋਂ ਬਾਅਦ ਅੱਜ ਇਕ ਮੁੜ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ 'ਚ ਸ਼ਾਨਦਾਰ ਸੁਧਾਰ ਦੇਖਣ ਨੂੰ ਮਿਲਿਆ। ਸ਼ੁੱਕਰਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 33 ਪੈਸੇ ਮਜ਼ਬੂਤ ਹੋ ਕੇ 94.72 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ੇਅਰ ਮਾਰਕੀਟ ਬੰਦ ਹੋਣ ਸਮੇਂ ਡਾਲਰ ਦੇ ਮੁਕਾਬਲੇ ਰੁਪਿਆ ਸੁਧਰ ਕੇ 95.05 ਦੇ ਪੱਧਰ 'ਤੇ ਬੰਦ ਹੋਇਆ ਸੀ।
ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਦੇ ਦੋਵਾਂ ਜਵਾਕਾਂ ਲਈ ਹੋ ਗਿਆ ਵੱਡਾ ਐਲਾਨ ! ਕਲਗੀਧਰ ਟਰੱਸਟ ਬੜੂ ਸਾਹਿਬ ਚੁੱਕੇਗਾ 'ਜ਼ਿੰਮੇਵਾਰੀ'
ਬਾਜ਼ਾਰ ਮਾਹਿਰਾਂ ਅਨੁਸਾਰ, ਵਿਦੇਸ਼ੀ ਪੂੰਜੀ ਨਿਵੇਸ਼ ਅਤੇ ਰੁਪਏ 'ਚ ਮਜ਼ਬੂਤੀ ਨਾਲ ਕਾਰੋਬਾਰੀ ਹਫ਼ਤੇ ਦੇ ਆਖਰੀ ਦਿਨ ਨਿਵੇਸ਼ਕਾਂ ਦਾ ਉਤਸ਼ਾਹ ਵਧਿਆ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ ਟੈੱਕ ਮਹਿੰਦਰਾ (6.65 ਫ਼ੀਸਦੀ) ਦੇ ਸ਼ੇਅਰਾਂ 'ਚ ਸਭ ਤੋਂ ਵੱਧ ਤੇਜ਼ੀ ਦੇਖੀ ਗਈ। ਇਸ ਤੋਂ ਬਾਅਦ ਵਿਪਰੋ (4.80 ਫ਼ੀਸਦੀ) ਤੇ ਇਨਫੋਸਿਸ (3.83 ਫ਼ੀਸਦੀ) ਦੇ ਸ਼ੇਅਰ ਵੀ ਤੇਜ਼ੀ ਲੈ ਕੇ ਚੱਲ ਰਹੇ ਹਨ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ਦੌਰਾਨ ਬੀ.ਐੱਸ.ਈ. (2.52 ਫ਼ੀਸਦੀ) ਤੇ ਗੋਦਰੇਜ ਕੰਜ਼ਿਊਮਰ ਪ੍ਰੋਜਡਕਟ (2.25) 'ਚ ਸਭ ਤੋਂ ਜ਼ਿਆਦਾ ਗਿਰਾਵਟ ਦੇਖੀ ਗਈ।
ਇਹ ਵੀ ਪੜ੍ਹੋ- ਭਾਰਤ ਦਾਖ਼ਲ ਹੋਣ ਦੀ ਤਿਆਰੀ 'ਚ 500 ਅੱਤਵਾਦੀ ! ਖ਼ੁਫ਼ੀਆ ਏਜੰਸੀਆਂ ਦੇ ਅਲਰਟ ਮਗਰੋਂ ਬਾਰਡਰ 'ਤੇ ਵਧੀ ਸਖ਼ਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
