SEBI ਨੇ ਗਲੋਬਲ ਇੰਫਰਾਟੈੱਕ, ਉਸਦੇ ਨਿਰਦੇਸ਼ਕਾਂ ਤੇ 12 ਵਿਅਕਤੀਆਂ ''ਤੇ ਸ਼ੇਅਰ ਬਾਜ਼ਾਰ ''ਚ ਲਗਾਈ ਪਾਬੰਦੀ
Tuesday, Jul 20, 2021 - 03:03 PM (IST)
ਨਵੀਂ ਦਿੱਲੀ - ਬਾਜ਼ਾਰ ਰੈਗੂਲੇਟਰ ਸੇਬੀ ਨੇ ਗਲੋਬਲ ਇੰਫਰਾਟੈੱਕ ਐਂਡ ਫਾਇਨਾਂਸ ਲਿਮਟਿਡ, ਉਸਦੇ ਨਿਰਦੇਸ਼ਕਾਂ ਅਤੇ 12 ਹੋਰ ਵਿਅਕਤੀਆਂ ਨੂੰ ਫ਼ਰਮ ਦੇ ਸ਼ੇਅਰਾਂ ਦੀ ਖ਼ਰੀਦ-ਵਿਕਰੀ ਵਿਚ ਧੋਖਾਧੜੀ ਲਈ ਸ਼ੇਅਰ ਬਾਜ਼ਾਰ 'ਚ ਪਾਬੰਦੀ ਲਗਾ ਦਿੱਤੀ ਹੈ। ਸੇਬੀ ਵਲੋਂ 16 ਜੁਲਾਈ ਨੂੰ ਪਾਸ ਕੀਤੇ ਆਦੇਸ਼ ਮੁਤਾਬਕ ਕੰਪਨੀ ਅਤੇ ਉਸਦੇ ਨਿਰਦੇਸ਼ਕਾਂ - ਪ੍ਰਵੀਨ ਸਾਵੰਤ ਅਤੇ ਜਗਦੀਸ਼ ਚੰਦਰ ਸ਼ਰਮਾ ਨੂੰ ਦੋ ਸਾਲ ਲਈ ਪ੍ਰਤੀਭੂਤੀ ਬਾਜ਼ਾਰ 'ਚ ਪਾਬੰਦੀ ਲਗਾ ਦਿੱਤੀ ਹੈ ਜਦੋਂਕਿ ਬਾਕੀਆਂ 'ਤੇ 6 ਮਹੀਨੇ ਲਈ ਪਾਬੰਦੀ ਲਗਾਈ ਹੈ।
ਇਸ ਮਾਮਲੇ ਦੀ ਜਾਂਚ ਜੂਨ 2012 ਤੋਂ ਸਿਤੰਬਰ 2014 ਦਰਮਿਆਨ ਕੀਤੀ ਗਈ ਸੀ। ਫਰਮ ਨੇ ਜਨਵਰੀ 2012 ਅਤੇ ਜੂਨ 2012 ਵਿਚ ਦੋ ਤਰਜੀਹੀ ਅਲਾਟਮੈਂਟ ਕੀਤੇ ਸਨ ਅਤੇ ਇਸ ਤੋਂ ਮਿਲੀ ਧਨ ਰਾਸ਼ੀ ਤਿੰਨ ਸੰਸਥਾਵਾਂ ਨੂੰ ਵੰਡੀ ਸੀ। ਇਸ ਦੌਰਾਨ ਲਾਭ ਲਈ ਸ਼ੇਅਰ ਦੀ ਕੀਮਤ ਵਿਚ ਧੋਖਾਧੜੀ ਕੀਤੀ ਗਈ ਅਤੇ ਉਨ੍ਹਾਂ ਨੂੰ ਵਧੀਆਂ ਹੋਈਆਂ ਕੀਮਤਾਂ ਉੱਤੇ ਵੇਚਿਆ ਗਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।