ਸੇਬੀ ਨੇ ਡਿਆਜਿਓ ਦੇ ਸਾਬਕਾ ਅਧਿਕਾਰੀ ’ਤੇ ਲਾਈ 7 ਸਾਲ ਦੀ ਪਾਬੰਦੀ

01/15/2020 12:48:26 AM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਡਿਆਜਿਓ ਪੀ. ਐੱਲ. ਸੀ. ਦੇ ਸਾਬਕਾ ਅਧਿਕਾਰੀ ਨਿਸ਼ਾਤ ਸ਼ੈਲੇਸ਼ ਗੁਪਤੇ ’ਤੇ ਪੂੰਜੀ ਬਾਜ਼ਾਰ ’ਚ ਕਾਰੋਬਾਰ ਕਰਨ ’ਤੇ 7 ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਗੁਪਤੇ ’ਤੇ ਇਹ ਪਾਬੰਦੀ ਯੂਨਾਈਟਿਡ ਸਪ੍ਰਿਟਸ ਨਾਲ ਸਬੰਧਤ ਭੇਤੀਆ ਕਾਰੋਬਾਰ ’ਚ ਲਾਈ ਗਈ ਹੈ। ਇਸ ਤੋਂ ਇਲਾਵਾ ਰੈਗੂਲੇਟਰ ਨੇ ਗੁਪਤੇ ਨਾਲ ਜੁਡ਼ੇ 3 ਲੋਕਾਂ ਪੂਨਮ ਹਰੀਸ਼ ਜਸ਼ਨਾਨੀ, ਹਰੀਸ਼ ਪਰਮਾਨੰਦ ਜਸ਼ਨਾਨੀ ਅਤੇ ਵਰੁਣ ਹਰੀਸ਼ ਜਸ਼ਨਾਨੀ ਨੂੰ ਭੇਤੀਅਾ ਕਾਰੋਬਾਰ ਮਾਮਲੇ ’ਚ ਗੈਰ-ਕਾਨੂੰਨੀ ਤਰੀਕੇ ਨਾਲ ਕਮਾਏ 1 ਕਰੋਡ਼ ਰੁਪਏ ਦੇ ਲਾਭ ਨੂੰ ਵਿਆਜ ਸਮੇਤ ਮੋੜਨ ਦਾ ਹੁਕਮ ਦਿੱਤਾ ਹੈ।

ਸੇਬੀ ਨੇ ਕਿਹਾ ਕਿ ਗੁਪਤੇ ਡਿਆਜਿਓ ਦੇ ਕੌਮਾਂਤਰੀ ਵਪਾਰ ਵਿਕਾਸ ਪ੍ਰਬੰਧਕ ਸਨ। ਉਨ੍ਹਾਂ ਕੋਲ ਰਿਲੇ ਬੀ. ਵੀ. ਵੱਲੋਂ ਯੂਨਾਈਟਿਡ ਸਪ੍ਰਿਟਸ ਦੇ ਸ਼ੇਅਰਾਂ ਦੀ ਅਕਵਾਇਰਮੈਂਟ ਲਈ ਪ੍ਰਸਤਾਵਿਤ ਬੋਲੀ ਬਾਰੇ ਅਪ੍ਰਕਾਸ਼ਿਤ ਸੰਵੇਦਨਸ਼ੀਲ ਸੂਚਨਾ ਸੀ।

ਰੈਗੂਲੇਟਰ ਨੇ ਕਿਹਾ ਕਿ ਪੂਨਮ, ਹਰੀਸ਼ ਅਤੇ ਵਰੁਣ ਨੇ ਗੁਪਤੇ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਯੂ. ਐੱਸ. ਐੱਲ. ਦੀ ਟ੍ਰੇਡਿੰਗ ਗਤੀਵਿਧੀਆਂ ’ਚ ਭੇਤੀਆ ਕਾਰੋਬਾਰ ਕੀਤਾ। ਗੁਪਤੇ, ਪੂਨਮ ਅਤੇ ਹਰੀਸ਼ ਦੇ ਜਵਾਈ ਅਤੇ ਵਰੁਣ ਦੇ ਜੀਜਾ ਹਨ। ਸੇਬੀ ਦੇ 10 ਜਨਵਰੀ ਨੂੰ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਸਬੰਧਤ ਲੋਕਾਂ ਦਰਮਿਆਨ ਨਜ਼ਦੀਕੀ ਸਬੰਧ ਨੂੰ ਵੇਖਦਿਆਂ ਇਹ ਨਤੀਜਾ ਨਿਕਲਦਾ ਹੈ ਕਿ ਨਿਸ਼ਾਤ ਨੇ ਉਨ੍ਹਾਂ ਨੂੰ ਅਪ੍ਰਕਾਸ਼ਿਤ ਸੂਚਨਾ ਉਪਲੱਬਧ ਕਰਵਾਈ ਸੀ। ਪੂਨਮ, ਹਰੀਸ਼ ਅਤੇ ਵਰੁਣ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਕਮਾਈ ਗਈ ਕ੍ਰਮਵਾਰ 45.44 ਲੱਖ, 29.24 ਲੱਖ ਅਤੇ 26.18 ਲੱਖ ਰੁਪਏ ਦੀ ਰਾਸ਼ੀ ਨੂੰ 12 ਫ਼ੀਸਦੀ ਸਾਲਾਨਾ ਵਿਆਜ ਨਾਲ 45 ਦਿਨਾਂ ’ਚ ਵਾਪਸ ਕਰਨ।


Karan Kumar

Content Editor

Related News