ਹੁਣ ਕਾਰ 'ਚ ਪਿੱਛੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਾਉਣਾ ਜ਼ਰੂਰੀ

01/19/2021 11:10:42 PM

ਨਵੀਂ ਦਿੱਲੀ- ਜੇਕਰ ਤੁਹਾਡੇ ਕੋਲ ਕਾਰ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਹੁਣ ਤੱਕ ਸੁਰੱਖਿਆ ਦੇ ਲਿਹਾਜ ਨਾਲ ਸਿਰਫ ਅੱਗੇ ਬੈਠਣ ਵਾਲਿਆਂ ਨੂੰ ਸੀਟ ਬੈਲਟ ਲਾਉਣੀ ਪੈਂਦੀ ਸੀ ਪਰ ਜੇਕਰ ਹੁਣ ਤੁਸੀਂ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕਾਰ ਡਰਾਈਵ ਕਰ ਰਹੇ ਹੋ ਤਾਂ ਪਿੱਛੇ ਬੈਠਣ ਵਾਲਿਆਂ ਨੂੰ ਵੀ ਸੀਟ ਬੈਲਟ ਲਾਉਣੀ ਹੋਵੇਗੀ।

ਪਿੱਛੇ ਬੈਠ ਕੇ ਸੀਟ ਬੈਲਟ ਨਾ ਲਾਈ ਤਾਂ ਤੁਹਾਨੂੰ 1,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਰਾਜਧਾਨੀ ਵਿਚ ਡਰਾਈਵਿੰਗ ਕਰ ਰਹੇ ਹੋ ਤਾਂ ਤੁਹਾਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

ਦਿੱਲੀ ਪੁਲਸ ਨੇ ਇਸ ਨਿਯਮ ਨੂੰ ਲੈ ਕੇ ਪਿਛਲੇ ਹਫ਼ਤੇ ਹੀ ਨੋਟਿਸ ਜਾਰੀ ਕੀਤਾ ਸੀ। ਇਸ ਨਿਯਮ ਦਾ ਮਕਸਦ ਸੜਕ ਦੁਰਘਟਨਾ ਵਿਚ ਸੱਟ ਤੋਂ ਬਚਾਉਣਾ ਅਤੇ ਸੁਰੱਖਿਅਤ ਡਰਾਈਵਿੰਗ ਨੂੰ ਯਕੀਨੀ ਕਰਨਾ ਹੈ। ਪੱਛਮੀ ਦਿੱਲੀ ਵਿਚ ਇਸ ਨਿਯਮ ਨੂੰ ਸਭ ਤੋਂ ਪਹਿਲਾਂ ਲਾਗੂ ਕੀਤਾ ਗਿਆ ਹੈ। ਇੱਥੇ ਇਹ ਨਿਯਮ 13 ਜਨਵਰੀ ਤੋਂ ਲਾਗੂ ਕੀਤਾ ਗਿਆ ਹੈ। ਹੁਣ ਸੀਟ ਬੈਲਟ ਨਾ ਪਾਉਣ 'ਤੇ ਦਿੱਲੀ ਪੁਲਸ 1,000 ਰੁਪਏ ਦਾ ਜੁਰਮਾਨਾ ਲਾ ਸਕਦੀ ਹੈ। ਦਿੱਲੀ ਪੁਲਸ ਦੀ ਯੋਜਨਾ ਇਸ ਨਿਯਮ ਨੂੰ ਪੂਰੀ ਰਾਜਧਾਨੀ ਵਿਚ ਲਾਗੂ ਕਰਨ ਦੀ ਹੈ। ਇਸ ਤੋਂ ਇਲਾਵਾ ਮੋਟਰਸਾਈਕਲ ਅਤੇ ਸਕੂਟਰ ਦੇ ਸ਼ੀਸ਼ੇ ਲਾਹੇ ਹਨ ਤਾਂ ਤੁਹਾਡਾ ਚਾਲਾਨ ਹੋਵੇਗਾ। 


Sanjeev

Content Editor

Related News