ਸਿੰਧੀਆ ਨੇ ਦਿੱਲੀ ਹਵਾਈ ਅੱਡੇ ’ਤੇ ਮੁਸਾਫਰਾਂ ਲਈ ਪੇਪਰਲੈੱਸ ਐਂਟਰੀ ਦੀ ਸਹੂਲਤ ‘ਡਿਜੀਯਾਤਰਾ’ ਦੀ ਕੀਤੀ ਸ਼ੁਰੂਆਤ

Friday, Dec 02, 2022 - 10:20 AM (IST)

ਨਵੀਂ ਦਿੱਲੀ–ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਯ ਸਿੰਧੀਆ ਨੇ ਰਾਸ਼ਟਰੀ ਰਾਜਧਾਨੀ ਦੇ ਹਵਾਈ ਅੱਡੇ ’ਤੇ ਚਿਹਰੇ ਦੀ ਪਛਾਣ ਦੇ ਆਧਾਰ ’ਤੇ ਹਵਾਈ ਮੁਸਾਫਰਾਂ ਨੂੰ ਐਂਟਰੀ ਦੇਣ ਵਾਲੀ ਸਹੂਲਤ ‘ਡਿਜੀਯਾਤਰਾ’ ਦੀ ਸ਼ੁਰੂਆਤ ਕੀਤੀ। ‘ਡਿਜੀਯਾਤਰਾ’ ਰਾਹੀਂ ਮੁਸਾਫਰਾਂ ਨੂੰ ਹਵਾਈ ਅੱਡਿਆਂ ’ਤੇ ਪੇਪਰਲੈੱਸ ਐਂਟਰੀ ਮਿਲ ਸਕੇਗੀ ਅਤੇ ਯਾਤਰੀਆਂ ਦੇ ਵੇਰਵੇ ਦੀ ਤਸਦੀਕ ਚਿਹਰੇ ਦੀ ਪਛਾਣ ਰਾਹੀਂ ਵੱਖ-ਵੱਖ ਜਾਂਚ ਬਿੰਦੂਆਂ ’ਤੇ ਆਟੋਮੈਟਿਕ ਤਰੀਕੇ ਨਾਲ ਹੋਵੇਗੀ। ਸੁਰੱਖਿਆ ਜਾਂਚ ਵਾਲੇ ਖੇਤਰਾਂ ’ਚ ਵੀ ਇਹੀ ਪ੍ਰਣਾਲੀ ਕੰਮ ਕਰੇਗੀ।

ਪੇਪਰਲੈੱਸ ਇਸ ਸਹੂਲਤ ਦੀ ਸ਼ੁਰੂਆਤ ਦਿੱਲੀ ਦੇ ਨਾਲ-ਨਾਲ ਵਾਰਾਣਸੀ ਅਤੇ ਬੇਂਗਲੁਰੂ ਹਵਾਈ ਅੱਡੇ ’ਤੇ ਵੀ ਹੋਈ ਹੈ। ਇਸ ਸਹੂਲਤ ਦਾ ਲਾਭ ਉਠਾਉਣ ਲਈ ਮੁਸਾਫਰਾਂ ਨੂੰ ‘ਡਿਜੀਯਾਤਰਾ’ ਐਪ ’ਤੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਅਤੇ ਆਪਣਾ ਵੇਰਵਾ ਦੇਣਾ ਹੋਵੇਗਾ। ਇਸ ’ਚ ਆਧਾਰ ਰਾਹੀਂ ਤਸਦੀਕ ਹੋਵੇਗੀ ਅਤੇ ਮੁਸਾਫਰਾਂ ਨੂੰ ਆਪਣੀ ਤਸਵੀਰ ਵੀ ਲੈਣੀ ਹੋਵੇਗੀ।

ਹਵਾਈ ਅੱਡੇ ਦੇ ਈ-ਗੇਟ ’ਤੇ ਮੁਸਾਫਰ ਨੂੰ ਪਹਿਲਾਂ ਤਾਂ ਬਾਰ-ਕੋਡ ਵਾਲਾ ਬੋਰਡਿੰਗ ਪਾਸ ਸਕੈਨ ਕਰਨਾ ਹੋਵੇਗਾ ਅਤੇ ਫਿਰ ਉੱਥੇ ਲੱਗੀ ‘ਫੇਸ਼ੀਅਲ ਰਿਕਗ੍ਰਿਸ਼ਨ’ ਪ੍ਰਣਾਲੀ ਯਾਤਰੀ ਦੀ ਪਛਾਣ ਅਤੇ ਯਾਤਰਾ ਦਸਤਾਵੇਜ਼ ਨੂੰ ਤਸਦੀਕ ਕਰੇਗੀ। ਇਸ ਪ੍ਰਕਿਰਿਆ ਤੋਂ ਬਾਅਦ ਮੁਸਾਫਰ ਈ-ਗੇਟ ਰਾਹੀਂ ਹਵਾਈ ਅੱਡੇ ’ਤੇ ਐਂਟਰੀ ਕਰ ਸਕੇਗਾ।


Aarti dhillon

Content Editor

Related News