ਯੂਰਪ ਨੇ ਲਾਈ ਪਾਬੰਦੀ, ਇਸ ''ਵੀਜ਼ਾ'' ''ਤੇ ਨਹੀਂ ਮਨਾ ਸਕੋਗੇ 26 ਦੇਸ਼ਾਂ ''ਚ ਹਾਲੀਡੇ
Wednesday, Mar 18, 2020 - 07:49 AM (IST)
ਨਵੀਂ ਦਿੱਲੀ/ਪੈਰਿਸ— ਯੂਰਪ ਘੁੰਮਣ ਜਾਣ ਦਾ ਹਾਲੀਡੇ ਪਲਾਨ ਬਣਾ ਰਹੇ ਹੋ ਤਾਂ ਤੁਹਾਡੀ ਇਸ ਯੋਜਨਾ 'ਤੇ 'ਕੋਰੋਨਾਵਾਇਰਸ' ਨੇ ਪਾਣੀ ਫੇਰ ਦਿੱਤਾ ਹੈ। ਸ਼ੈਨਗੇਨ ਵੀਜ਼ਾ 'ਤੇ ਹੁਣ ਤੁਸੀਂ ਇਕ ਮਹੀਨੇ ਤੱਕ ਯੂਰਪ ਨਹੀਂ ਘੁੰਮ ਸਕੋਗੇ। ਯੂਰਪ ਨੇ ਅੱਜ 26 ਸਟੇਟਾਂ ਦੇ ਸ਼ੈਨਗੇਨ ਜ਼ੋਨ 'ਚ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਐਲਾਨ ਕੀਤਾ ਹੈ ਕਿ ਯੂਰਪੀ ਸੰਘ ਦਾ ਸ਼ੈਨਗੇਨ ਜ਼ੋਨ ਮੰਗਲਵਾਰ ਤੋਂ ਬਾਹਰ ਦੇ ਯਾਤਰੀਆਂ ਲਈ ਬੰਦ ਰਹੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਲ ਸ਼ੈਨਗੇਨ ਵੀਜ਼ਾ ਹੈ ਵੀ ਤਾਂ ਵੀ ਤੁਸੀਂ ਫਿਲਹਾਲ ਉਹ ਦੇਸ਼ ਨਹੀਂ ਘੁੰਮ ਸਕੋਗੇ, ਜਿਸ 'ਚ ਆਸਟਰੀਆ, ਡੈਨਮਾਰਕ, ਫਰਾਂਸ, ਜਰਮਨੀ, ਗ੍ਰੀਸ, ਸਪੇਨ, ਸਵਿਟਜ਼ਰਲੈਂਡ ਤੇ ਹੋਰ ਮੁਲਕ ਸ਼ਾਮਲ ਹਨ।
ਇਹ ਵੀ ਪੜ੍ਹੋ ►ਇਟਲੀ ਦੇ ਕਿਸਾਨ ਦਾ ਪੁੱਤਰ ਸੀ ਲੈਂਬੋਰਗਿਨੀ, ਇਸ ਸ਼ੌਂਕ ਨੇ ਬਣਾ 'ਤਾ 'ਸਰਤਾਜ' ► ਬੈਂਕ FD ਤੋਂ ਪਿੱਛੋਂ ਹੁਣ ਲੱਗੇਗਾ ਇਹ 'ਵੱਡਾ ਝਟਕਾ', ਸਰਕਾਰ ਘਟਾ ਸਕਦੀ ਹੈ ਦਰਾਂ
ਸ਼ੈਨਗੇਨ ਖੇਤਰ ਜਾਂ ਜ਼ੋਨ ਇਕ ਵਿਸ਼ੇਸ਼ ਖੇਤਰ ਹੈ ਜੋ ਮੈਂਬਰ ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਘੁੰਮਣ ਦੀ ਮਨਜ਼ੂਰੀ ਦਿੰਦਾ ਹੈ ਅਤੇ ਉਹ ਜਿੰਨਾ ਚਿਰ ਸੰਭਵ ਹੋ ਸਕੇ ਕਿਸੇ ਵੀ ਜਗ੍ਹਾ ਰਹਿ ਸਕਦੇ ਹਨ।
ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਫਰਾਂਸ ਦੀਆਂ ਹੋਰ ਯੂਰਪੀ ਦੇਸ਼ਾਂ ਨਾਲ ਲੱਗਦੀਆਂ ਸਰਹੱਦਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ, ਹਾਲਾਂਕਿ ਫਰਾਂਸ ਦੇ ਲੋਕਾਂ ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉੱਥੇ ਹੀ, ਇਟਲੀ, ਸਪੇਨ, ਜਰਮਨੀ, ਆਸਟਰੀਆ, ਪੋਲੈਂਡ ਅਤੇ ਲਿਥੁਆਨੀਆ ਵਰਗੇ ਦੇਸ਼ਾਂ ਨੇ ਵੀ ਆਪਣੇ ਗੁਆਂਢੀਆਂ ਨਾਲ ਲੱਗਦੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ। ਪੂਰੇ ਯੂਰਪ 'ਚ 50,000 ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2,000 ਤੋਂ ਵੱਧ ਲੋਕਾਂ ਦੀ ਜਾਨ ਚੁੱਕੀ ਹੈ। ਸ਼ੈਨਗੇਨ ਵੀਜ਼ਾ ਦੀ ਫੀਸ ਵੀ ਹਾਲ ਹੀ 'ਚ 60 ਯੂਰੋ ਤੋਂ ਵਧਾ ਕੇ 80 ਯੂਰੋ ਕੀਤੀ ਗਈ ਹੈ। ਸਾਲ 2018 'ਚ ਸ਼ੈਨਗੇਨ ਵੀਜ਼ਾ 'ਤੇ 1.42 ਕਰੋੜ ਤੋਂ ਵੱਧ ਲੋਕਾਂ ਨੇ ਯੂਰਪ ਦੀ ਯਾਤਰਾ ਕੀਤੀ ਸੀ।
ਸ਼ੈਨਗੇਨ ਜ਼ੋਨ 'ਚ ਯੂਰਪੀ ਸੰਘ ਦੇ 27 ਰਾਜਾਂ 'ਚੋਂ 22 ਇਸ ਦਾ ਹਿੱਸਾ ਹਨ। ਚਾਰ ਦੇਸ਼ ਲੀਚਨਸਟਾਈਨ, ਆਈਲੈਂਡ, ਨਾਰਵੇ ਅਤੇ ਸਵਿਟਜ਼ਰਲੈਂਡ ਜੋ ਯੂਰਪੀ ਸੰਘ ਦੇ ਮੈਂਬਰ ਨਹੀਂ ਹਨ ਪਰ ਸ਼ੈਨਗੇਨ ਜ਼ੋਨ 'ਚ ਸ਼ਾਮਲ ਹਨ। ਇਨ੍ਹਾਂ ਨੂੰ ਵੀ ਐਂਟਰੀ ਬੈਨ 'ਚ ਹਿੱਸਾ ਲੈਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ ►ਯੈੱਸ ਬੈਂਕ ਦਾ ਟਵੀਟ, 'ਹਜ਼ਾਰ ਤੋਂ ਵੱਧ ਬ੍ਰਾਂਚਾਂ 'ਚ ਵੀਰਵਾਰ ਤੋਂ ਮਿਲੇਗੀ ਹਰ ਸਰਵਿਸ ►ਬੈਂਕਾਂ ਵਿਚ ਤਿੰਨ ਦਿਨ ਹੋਵੇਗੀ ਛੁੱਟੀ, ATM 'ਚ ਹੋ ਸਕਦੀ ਹੈ ਕੈਸ਼ ਦੀ ਕਮੀ
ਬਿਜ਼ਨੈੱਸ ਨਿਊਜ਼ ਪੜ੍ਹਨ ਲਈ ਇੱਥੇ ਕਲਿੱਕ ਕਰੋ