ਚੱਕਰਵ੍ਰਿਧੀ ਵਿਆਜ ’ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਰਕਾਰੀ ਬੈਂਕਾਂ ਨੂੰ ਲੱਗੇਗਾ 2,000 ਕਰੋਡ਼ ਰੁਪਏ ਦਾ ‘ਚੂਨਾ’

04/05/2021 9:37:58 AM

ਨਵੀਂ ਦਿੱਲੀ(ਭਾਸ਼ਾ) - ਸੁਪਰੀਮ ਕੋਰਟ ਨੇ ਹਾਲ ਹੀ ’ਚ ‘ਕੋਵਿਡ-19’ ਮਹਾਮਾਰੀ ਦੀ ਵਜ੍ਹਾ ਨਾਲ ਮਾਰਚ-ਅਗਸਤ, 2020 ਦੌਰਾਨ ਕਰਜ਼ੇ ਦੀ ਕਿਸ਼ਤ ਦੇ ਭੁਗਤਾਨ ’ਤੇ ਛੋਟ ਦੀ ਮਿਆਦ ਲਈ ਸਾਰੇ ਕਰਜ਼ਾ ਖਾਤਿਆਂ ’ਤੇ ਚੱਕਰਵ੍ਰਿਧੀ ਵਿਆਜ ਯਾਨੀ ਵਿਆਜ ’ਤੇ ਵਿਆਜ ਨੂੰ ਮੁਆਫ ਕਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚੋਟੀ ਦੀ ਅਦਾਲਤ ਦੇ ਇਸ ਫੈਸਲੇ ਨਾਲ ਜਨਤਕ ਖੇਤਰ ਦੇ ਬੈਂਕਾਂ ਨੂੰ 1,800 ਤੋਂ 2,000 ਕਰੋਡ਼ ਰੁਪਏ ਦਾ ‘ਚੂਨਾ’ ਲੱਗੇਗਾ।

ਅਦਾਲਤ ਨੇ ਆਪਣੇ ਫੈਸਲੇ ਤਹਿਤ 2 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਕਰਜ਼ੇ ’ਤੇ ਚੱਕਰਵ੍ਰਿਧੀ ਵਿਆਜ ’ਚ ਛੋਟ ਦਿੱਤੀ ਹੈ। ਇਸ ਰਾਸ਼ੀ ਤੋਂ ਘੱਟ ਦੇ ਕਰਜ਼ੇ ’ਤੇ ਪਿਛਲੇ ਸਾਲ ਨਵੰਬਰ ’ਚ ਵਿਆਜ ’ਤੇ ਵਿਆਜ ਨੂੰ ਮੁਆਫ ਕੀਤਾ ਗਿਆ ਸੀ। ਕਿਸ਼ਤ ਦੇ ਭੁਗਤਾਨ ’ਤੇ ਛੋਟ ਦੌਰਾਨ ਚੱਕਰਵ੍ਰਿਧੀ ਵਿਆਜ ਸਮਰਥਨ ਯੋਜਨਾ ਨਾਲ ਸਰਕਾਰ ’ਤੇ 2020-21 ’ਚ 5,500 ਕਰੋਡ਼ ਰੁਪਏ ਦਾ ਬੋਝ ਪਿਆ ਹੈ। ਬੈਂਕਿੰਗ ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤ ’ਚ 60 ਫੀਸਦੀ ਕਰਜ਼ਦਾਰਾਂ ਨੇ ਇਸ ਛੋਟ ਦਾ ਲਾਭ ਚੁੱਕਿਆ ਸੀ ਪਰ ਲਾਕਡਾਊਨ ’ਚ ਛੋਟ ਤੋਂ ਬਾਅਦ ਇਹ ਅੰਕੜਾ 40 ਫੀਸਦੀ ਅਤੇ ਉਸ ਤੋਂ ਵੀ ਹੇਠਾਂ ਆ ਗਿਆ ਸੀ।

ਇਹ ਵੀ ਪੜ੍ਹੋ : ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਕਾਰਪੋਰੇਟ ਦੇ ਮਾਮਲੇ ’ਚ ਜਿੱਥੋਂ ਤੱਕ ਜਨਤਕ ਖੇਤਰ ਦੇ ਬੈਂਕਾਂ ਦਾ ਸਵਾਲ ਹੈ, ਇਹ ਅੰਕੜਾ 25 ਫੀਸਦੀ ਦੇ ਹੇਠਲੇ ਪੱਧਰ ’ਤੇ ਹੈ। ਸੂਤਰਾਂ ਨੇ ਦੱਸਿਆ ਕਿ ਬੈਂਕ ਕਿਸ਼ਤ ਦੇ ਭੁਗਤਾਨ ਦੀ ਛੋਟ ਦੀ ਮਿਆਦ ’ਤੇ ਚੱਕਰਵ੍ਰਿਧੀ ਵਿਆਜ ’ਚ ਛੋਟ ਦੇਵਾਂਗੇ। ਉਦਾਹਰਣ ਲਈ ਜੇਕਰ ਕਿਸੇ ਗਾਹਕ ਨੇ 3 ਮਹੀਨਿਆਂ ਲਈ ਕਿਸ਼ਤ ਭੁਗਤਾਨ ਦੀ ਛੋਟ ਲਈ ਹੈ, ਤਾਂ 3 ਮਹੀਨਿਆਂ ਲਈ ਉਸ ਦਾ ਚੱਕਰਵ੍ਰਿਧੀ ਵਿਆਜ ਮੁਆਫ ਕੀਤਾ ਜਾਵੇਗਾ। ਰਿਜ਼ਰਵ ਬੈਂਕ ਨੇ ਪਿਛਲੇ ਸਾਲ ‘ਕੋਵਿਡ-19’ ਮਹਾਮਾਰੀ ਦੀ ਵਜ੍ਹਾ ਨਾਲ ਸਾਰੇ ਮਿਆਦੀ ਕਰਜ਼ਿਆਂ ’ਤੇ 1 ਮਾਰਚ ਤੋਂ 31 ਮਈ, 2020 ਤੱਕ ਦੀਆਂ ਕਿਸ਼ਤਾਂ ਦੇ ਭੁਗਤਾਨ ’ਤੇ ਛੋਟ ਦਿੱਤੀ ਸੀ। ਬਾਅਦ ’ਚ ਇਸ ਮਿਆਦ ਨੂੰ ਵਧਾ ਕੇ 31 ਅਗਸਤ ਕਰ ਦਿੱਤਾ ਗਿਆ ਸੀ।

ਸੂਤਰਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਦਾ ਨਿਰਦੇਸ਼ ਸਿਰਫ ਉਨ੍ਹਾਂ ਖਾਤਿਆਂ ਤੱਕ ਸੀਮਿਤ ਹੈ, ਜਿਨ੍ਹਾਂ ਨੇ ਭੁਗਤਾਨ ਦੀ ਛੋਟ ਦਾ ਲਾਭ ਲਿਆ ਹੈ। ਅਜਿਹੇ ’ਚ ਮੋਟੇ ਅਨੁਮਾਨ ਅਨੁਸਾਰ ਜਨਤਕ ਖੇਤਰ ਦੇ ਬੈਂਕਾਂ ਨੂੰ 2,000 ਕਰੋਡ਼ ਰੁਪਏ ਤੋਂ ਘੱਟ ਦੀ ਸੱਟ ਲੱਗੇਗੀ। ਇਸ ’ਚ, ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ. ਬੀ. ਏ.) ਨੇ ਸਰਕਾਰ ਨੂੰ ਪੱਤਰ ਲਿਖ ਕੇ ਬੈਂਕਾਂ ਨੂੰ ਵਿਆਜ ’ਤੇ ਵਿਆਜ ਛੋਟ ਦੀ ਪੂਰਤੀ ਕਰਨ ਨੂੰ ਕਿਹਾ ਹੈ। ਸਰਕਾਰ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਤੋਂ ਬਾਅਦ ਇਸ ’ਤੇ ਫੈਸਲਾ ਕਰੇਗੀ।

ਇਹ ਵੀ ਪੜ੍ਹੋ : ਘਰ ਤੋਂ ਹਵਾਈ ਅੱਡੇ ਤੱਕ ਸਮਾਨ ਲੈ ਜਾਣ ਦੀ ਟੈਂਸ਼ਨ ਖ਼ਤਮ, ਯਾਤਰੀਆਂ ਲਈ Indigo ਨੇ ਸ਼ੁਰੂ ਕੀਤੀ ਸਰਵਿਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ  ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News