ਕ੍ਰੈਡਿਟ ਸੂਇਸ ਮਾਮਲੇ 'ਚ SC ਦੀ ਸਪਾਈਸਜੈੱਟ ਨੂੰ ਦੋ-ਟੁਕ- "ਨਹੀਂ ਕੀਤਾ ਭੁਗਤਾਨ ਤਾਂ ਭੇਜ ਦਿਆਂਗੇ ਤਿਹਾੜ ਜੇਲ੍ਹ"

Monday, Sep 11, 2023 - 07:11 PM (IST)

ਕ੍ਰੈਡਿਟ ਸੂਇਸ ਮਾਮਲੇ 'ਚ SC ਦੀ ਸਪਾਈਸਜੈੱਟ ਨੂੰ ਦੋ-ਟੁਕ- "ਨਹੀਂ ਕੀਤਾ ਭੁਗਤਾਨ ਤਾਂ ਭੇਜ ਦਿਆਂਗੇ ਤਿਹਾੜ ਜੇਲ੍ਹ"

ਬਿਜ਼ਨੈੱਸ ਡੈਸਕ : ਸੁਪਰੀਮ ਕੋਰਟ ਨੇ ਕ੍ਰੈਡਿਟ ਸੂਇਸ ਨੂੰ ਭੁਗਤਾਨ ਦੇ ਮਾਮਲੇ 'ਚ ਸਪਾਈਸਜੈੱਟ ਏਅਰਲਾਈਨ ਦੇ ਚੇਅਰਮੈਨ ਅਜੇ ਸਿੰਘ ਖ਼ਿਲਾਫ਼ ਸਖਤ ਰੁਖ ਦਿਖਾਇਆ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਪਾਈਸਜੈੱਟ ਦੇ ਚੇਅਰਮੈਨ ਅਜੇ ਸਿੰਘ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ ਨੂੰ 22 ਸਤੰਬਰ ਤੱਕ ਕ੍ਰੈਡਿਟ ਸੂਇਸ ਨੂੰ 5 ਲੱਖ ਡਾਲਰ ਦੀ ਕਿਸ਼ਤ ਅਦਾ ਕਰਨ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ 10 ਲੱਖ ਡਾਲਰ ਦੀ ਡਿਫਾਲਟ ਰਕਮ ਦਾ ਭੁਗਤਾਨ ਕਰਨ ਲਈ ਵੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਬਠਿੰਡਾ 'ਚ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ, CCTV ਫੁਟੇਜ ਨੇ ਖੋਲ੍ਹਿਆ ਰਾਜ਼

ਸੁਪਰੀਮ ਕੋਰਟ ਨੇ ਅੱਗੇ ਕਿਹਾ ਕਿ ਜੇਕਰ ਭੁਗਤਾਨ ਨਾ ਕੀਤਾ ਗਿਆ ਤਾਂ ਸਿੰਘ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਜਾਵੇਗਾ। ਇਕ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਨੇ ਵੀ ਸਿੰਘ ਨੂੰ ਹਰ ਸੁਣਵਾਈ 'ਤੇ ਅਦਾਲਤ 'ਚ ਹਾਜ਼ਰ ਰਹਿਣ ਲਈ ਕਿਹਾ ਹੈ। ਅਦਾਲਤ ਨੇ ਕਿਹਾ, ''ਸਾਨੂੰ ਅਗਲੇ ਸਖ਼ਤ ਕਦਮ ਵੱਲ ਵਧਣਾ ਹੋਵੇਗਾ। ਜੇਕਰ ਤੁਸੀਂ ਬੰਦ ਕਰ ਦਿਓਗੇ ਤਾਂ ਸਾਨੂੰ ਕੋਈ ਪ੍ਰਵਾਹ ਨਹੀਂ ਹੈ। ਬਹੁਤ ਹੋ ਗਿਆ ਇਹ ਟਾਲਮਟੋਲ ਵਾਲਾ ਕਾਰੋਬਾਰ, ਤੁਹਾਨੂੰ ਸਹਿਮਤੀ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ। ਭਾਵੇਂ ਤੁਸੀਂ ਮਰ ਵੀ ਜਾਓ, ਸਾਨੂੰ ਕੋਈ ਪ੍ਰਵਾਹ ਨਹੀਂ। ਇਹ ਬਹੁਤ ਜ਼ਿਆਦਾ ਹੋ ਗਿਆ ਹੈ।''

ਇਹ ਵੀ ਪੜ੍ਹੋ : 6 ਕਾਨੂੰਗੋ ਤੇ 20 ਪਟਵਾਰੀਆਂ ਦੇ ਤਬਾਦਲੇ, ਪੇਂਡੂ ਮੁਲਾਜ਼ਮਾਂ ਨੂੰ ਸ਼ਹਿਰ ਤੇ ਸ਼ਹਿਰੀਆਂ ਨੂੰ ਭੇਜਿਆ ਪੇਂਡੂ ਖੇਤਰ 'ਚ

ਇਕ ਕੋਰਟ ਫਾਈਲਿੰਗ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਮਾਰਚ ਵਿੱਚ ਕ੍ਰੈਡਿਟ ਸੂਇਸ ਨੇ ਅਦਾਲਤੀ ਹੁਕਮਾਂ ਦੀ 'ਜਾਣ-ਬੁੱਝ ਕੇ ਅਪਮਾਨ' ਕਰਨ ਲਈ ਅਤੇ ਦੋਵਾਂ ਧਿਰਾਂ ਵਿਚਾਲੇ ਹੋਏ ਸਮਝੌਤੇ ਅਨੁਸਾਰ ਕਈ ਮਿਲੀਅਨ ਡਾਲਰਾਂ ਦੇ ਬਕਾਏ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿਣ 'ਤੇ ਅਜੇ ਸਿੰਘ ਅਤੇ ਸਪਾਈਸ ਜੈੱਟ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰਨ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।

ਇਹ ਵੀ ਪੜ੍ਹੋ : ਕਾਰ ਸਵਾਰਾਂ ਨੇ ਨੌਜਵਾਨ ਨੂੰ ਕੀਤਾ ਅਗਵਾ, ਨਾਕੇ ’ਤੇ ਆ ਗਏ ਪੁਲਸ ਅੜਿੱਕੇ

ਦੱਸ ਦੇਈਏ ਕਿ ਇਹ ਰੁਝਾਨ 2015 ਤੋਂ ਚੱਲ ਰਿਹਾ ਹੈ। 2015 ਤੋਂ ਹੀ ਕ੍ਰੈਡਿਟ ਸੂਇਸ ਅਤੇ ਸਪਾਈਸਜੈੱਟ ਲਗਭਗ $24 ਮਿਲੀਅਨ ਦੇ ਭੁਗਤਾਨ ਨਾ ਕੀਤੇ ਬਕਾਏ ਦੇ ਕ੍ਰੈਡਿਟ ਸੂਇਸ ਦੇ ਦਾਅਵੇ ਨੂੰ ਲੈ ਕੇ ਇਕ ਕਾਨੂੰਨੀ ਵਿਵਾਦ ਵਿੱਚ ਰੁੱਝੀਆਂ ਹੋਈਆਂ ਹਨ, ਜਿਸ ਕਾਰਨ ਮਦਰਾਸ ਹਾਈ ਕੋਰਟ ਨੇ ਏਅਰਲਾਈਨ ਨੂੰ 2021 ਵਿੱਚ ਬੰਦ ਕਰਨ ਦਾ ਹੁਕਮ ਦਿੱਤਾ ਸੀ। ਰਿਪੋਰਟਾਂ ਅਨੁਸਾਰ ਸੁਪਰੀਮ ਕੋਰਟ ਨੇ ਦੋਵਾਂ ਧਿਰਾਂ ਨੂੰ ਇਸ ਮਾਮਲੇ ਨੂੰ ਸੁਲਝਾਉਣ ਦੀ ਇਜਾਜ਼ਤ ਦੇ ਦਿੱਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News