SC ਨੇ ਸਾਇਰਸ ਮਿਸਤਰੀ ਦੇ ਐਗਜ਼ੀਕਿਊਟਿਵ ਚੇਅਰਮੈਨ ਬਣਨ ਦੇ NCLT ਦੇ ਫੈਸਲੇ ''ਤੇ ਲਗਾਈ ਰੋਕ

01/10/2020 3:04:24 PM

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਸਾਇਰਸ ਮਿਸਤਰੀ ਨੂੰ ਝਟਕਾ ਦਿੱਤਾ ਹੈ। ਕੋਰਟ ਨੇ ਸਾਇਰਸ ਮਿਸਤਰੀ ਨੂੰ ਦੁਬਾਰਾ ਟਾਟਾ ਗਰੁੱਪ ਦਾ ਐਗਜ਼ੀਕਿਊਟਿਵ ਚੇਅਰਮੈਨ ਬਣਾਉਣ ਦੇ NCLT ਫੈਸਲੇ 'ਤੇ ਰੋਕ ਲਗਾ ਦਿੱਤੀ ਹੈ। ਪਿਛਲੇ ਦਿਨੀਂ NCLT ਨੇ ਸਾਇਰਸ ਮਿਸਤਰੀ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ ਵਾਪਸ ਟਾਟਾ ਗਰੁੱਪ ਦਾ ਐਗਜ਼ੀਕਿਊਟਿਵ ਚੇਅਰਮੈਨ ਬਣਾਉਣ ਦਾ ਫੈਸਲਾ ਸੁਣਾਇਆ ਸੀ। ਬਾਅਦ ਵਿਚ ਇਸ ਫੈਸਲੇ ਨੂੰ ਟਾਟਾ ਸੰਨਜ਼ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਐਸ.ਏ. ਬੋਵਡੇ ਨੇ ਕੀਤੀ।

ਜ਼ਿਕਰਯੋਗ ਹੈ ਕਿ NCLT ਨੇ 18 ਦਸੰਬਰ ਨੂੰ ਫੈਸਲਾ ਸਾਇਰਸ ਮਿਸਤਰੀ ਦੇ ਪੱਖ 'ਚ ਸੁਣਾਇਆ ਸੀ। ਟ੍ਰਿਬਿਊਨਲ ਨੇ ਇਸ ਤੋਂ ਇਲਾਵਾ ਐਨ. ਚੰਦਰਸ਼ੇਖਰਨ ਦੀ ਨਿਯੁਕਤੀ ਨੂੰ ਅਵੈਧ ਦੱਸਿਆ ਸੀ। ਕੋਰਟ ਨੇ ਸਾਇਰਸ ਮਿਸਤਰੀ ਨੂੰ ਕਿਹਾ ਕਿ ਉਹ ਚਾਰ ਹਫਤਿਆਂ ਅੰਦਰ ਟਾਟਾ ਗਰੁੱਪ ਦੀ ਅਪੀਲ ਦਾ ਜਵਾਬ ਦੇਣ।

ਟਾਟਾ ਗਰੁੱਪ 'ਚ ਨਹੀਂ ਪਰਤਣਗੇ ਸਾਇਰਸ ਮਿਸਤਰੀ

ਮਿਸਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਟਾਟਾ ਸਮੂਹ 'ਚ ਵਾਪਸ ਪਰਤਣ 'ਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ ਅਤੇ ਇਹ ਫੈਸਲਾ ਗਰੁੱਪ ਦੇ ਹਿੱਤ ਵਿਚ ਲਿਆ ਗਿਆ ਹੈ, ਜਿਸ ਦਾ ਹਿੱਤ ਕਿਸੇ ਵੀ ਵਿਅਕਤੀਗਤ ਹਿੱਤਾਂ ਤੋਂ ਜ਼ਿਆਦਾ ਮਹੱਤਪੂਰਨ ਹੈ। ਸ਼ਾਪੂਰਜੀ ਪਾਲੋਨਜੀ ਪਰਿਵਾਰ ਦੇ ਸਾਇਰਸ ਮਿਸਤਰੀ ਦਸੰਬਰ 2012 'ਚ ਰਤਨ ਟਾਟਾ ਦੇ ਸਥਾਨ 'ਤੇ ਟਾਟਾ ਸੰਨਜ਼ ਦੇ ਕਾਰਜਕਾਰੀ ਚੇਅਰਮੈਨ ਬਣੇ ਸਨ। ਇਸ ਅਹੁਦੇ ਦੇ ਕਾਰਨ ਉਹ ਟਾਟਾ ਪਾਵਰ ਅਤੇ ਟਾਟਾ ਮੋਟਰਜ਼ ਵਰਗੀਆਂ ਟਾਟਾ ਗਰੁੱਪ ਦੀਆਂ ਸਾਰੀਆਂ ਸੂਚੀਬੱਧ ਕੰਪਨੀਆਂ ਦੇ ਪ੍ਰਮੁੱਖ ਬਣ ਗਏ ਸਨ।


Related News