ਕੋਰੋਨਾ ਸੰਕਟ ਕਾਰਨ ਨਾ ਹੋਵੋ ਪਰੇਸ਼ਾਨ , Emergency ਸਮੇਂ ਗਾਹਕਾਂ ਨੂੰ ਲੋਨ ਦੇਵੇਗਾ SBI

03/21/2020 4:45:56 PM

ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਪ੍ਰਭਾਵਿਤ ਹੋ ਰਹੇ ਵਪਾਰ ਦੇ ਮੱਦੇਨਜ਼ਰ ਐਮਰਜੈਂਸੀ ਲੋਨ ਸਹੂਲਤ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਗਾਹਕਾਂ ਦੀ ਨਕਦੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਸਟੇਟ ਬੈਂਕ ਨੇ ਸਰਕੂਲਰ ਜਾਰੀ ਕਰਕੇ ਕਿਹਾ ਹੈ ਕਿ ਕੋਵਿਡ-19 ਐਮਰਜੈਂਸੀ ਕਰਜ਼ਾ ਸਹੂਲਤ(ਸੀ.ਈ.ਸੀ.ਐਲ.) ਨਾਮ ਨਾਲ ਵਾਧੂ ਨਕਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ 200 ਕਰੋੜ ਰੁਪਏ ਤੱਕ ਦੀ ਧਨਰਾਸ਼ੀ ਮੁਹੱਈਆ ਕਰਵਾਈ ਜਾਵੇਗੀ ਅਤੇ ਇਹ ਸਹੂਲਤ 30 ਜੂਨ 2020 ਤੱਕ ਉਪਲੱਬਧ ਰਹੇਗੀ।

ਇਸ ਦੇ ਤਹਿਤ 12 ਮਹੀਨੇ ਦੀ ਮਿਆਦ ਲਈ 7.25 ਫੀਸਦੀ ਦੀ ਵਿਆਜ ਦਰ 'ਤੇ ਕਰਜ਼ਾ ਦਿੱਤਾ ਜਾਵੇਗਾ। ਬੈਂਕ ਨੇ ਸਾਰੀਆਂ ਸ਼ਾਖਾਵਾਂ ਨੂੰ ਭੇਜੇ ਸਰਕੂਲਰ 'ਚ ਕਿਹਾ ਹੈ ਕਿ ਜਿਹੜੇ ਉਧਾਰ ਲੈਣ ਵਾਲਿਆਂ ਦਾ ਕਾਰੋਬਾਰ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਇਆ ਹੈ ਉਨ੍ਹਾਂ ਨੂੰ ਕੁਝ ਹੱਦ ਤੱਕ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕਰਜ਼ਦਾਰਾਂ ਨੂੰ ਵਾਧੂ ਤਰਲਤਾ ਕਰਜ਼ ਸਹੂਲਤ ਮੁਹੱਈਆ ਕਰਵਾਈ ਜਾ ਸਕੇ। 

ਸੀ.ਈ.ਸੀ.ਐਲ. ਮੌਜੂਦਾ ਸੰਕਟ ਦੀ ਸਥਿਤੀ 'ਤੇ ਕਾਬੂ ਪਾਉਣ 'ਚ ਮਦਦ ਕਰੇਗਾ। ਬੈਂਕ ਨੇ ਕਿਹਾ ਕਿ ਕਰਜ਼ ਸਹੂਲਤ ਉਨ੍ਹਾਂ ਸਾਰੇ ਖਾਤਿਆਂ ਲਈ ਉਪਲੱਬਧ ਹੈ ਜਿਨ੍ਹਾਂ ਨੂੰ 16 ਮਾਰਚ 2020 ਤੱਕ ਐਸ.ਐਮ.ਏ. 1 ਜਾਂ 2 ਦੇ ਰੂਪ ਵਿਚ ਵੰਡਿਆ ਨਹੀਂ ਕੀਤਾ ਗਿਆ ਹੈ ਉਹ ਇਸ ਕਰਜ਼ ਸਹੂਲਤ ਦਾ ਲਾਭ ਲੈ ਸਕਦੇ ਹਨ।


Harinder Kaur

Content Editor

Related News