SBI ਕੋਰੋਨਾ ਟੀਕਾਕਰਨ ਮੁਹਿੰਮ ਨੂੰ ਸਮਰਥਨ ਦੇਣ ਲਈ ਦੇਵੇਗਾ 11 ਕਰੋੜ ਰੁ:

Monday, Mar 01, 2021 - 03:02 PM (IST)

SBI ਕੋਰੋਨਾ ਟੀਕਾਕਰਨ ਮੁਹਿੰਮ ਨੂੰ ਸਮਰਥਨ ਦੇਣ ਲਈ ਦੇਵੇਗਾ 11 ਕਰੋੜ ਰੁ:

ਨਵੀਂ ਦਿੱਲੀ- ਸਰਕਾਰ ਦੀ ਕੋਵਿਡ-19 ਟੀਕਾਕਰਨ ਮੁਹਿੰਮ ਦੇ ਅਗਲੇ ਦੌਰ ਨੂੰ ਸਮਰਥਨ ਦੇਣ ਲਈ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਪੀ. ਐੱਮ. ਕੇਅਰਸ ਫੰਡ ਵਿਚ 11 ਕਰੋੜ ਰੁਪਏ ਦਾ ਯੋਗਦਾਨ ਕਰਨ ਦਾ ਐਲਾਨ ਕੀਤਾ ਹੈ।

ਭਾਰਤੀ ਸਟੇਟ ਬੈਂਕ ਦੇ ਮੁਖੀ ਦਿਨੇਸ਼ ਖਾਰਾ ਨੇ ਕਿਹਾ, ''ਸੰਕਟ ਦੇ ਸਮੇਂ ਵਿਚ ਹੀ ਏਕਤਾ ਦੇ ਅਸਲੀ ਰੂਪ ਨੂੰ ਪਰਖ਼ਿਆ ਜਾਂਦਾ ਹੈ ਅਤੇ ਸਾਡੇ ਦੇਸ਼ ਨੇ ਮਹਾਮਾਰੀ ਨਾਲ ਲੜਨ ਦੌਰਾਨ ਜੋ ਯਤਨ ਕੀਤੇ ਉਨ੍ਹਾਂ 'ਤੇ ਅਸੀਂ ਸਭ ਮਾਣ ਕਰ ਸਕਦੇ ਹਾਂ। ਮਹਾਮਾਰੀ ਖਿਲਾਫ਼ ਲੜਾਈ ਅਜੇ ਖ਼ਤਮ ਨਹੀਂ ਹੋਈ ਹੈ ਅਤੇ ਇਖ ਜਿੰਮੇਵਾਰ ਕਾਰਪੋਰੇਟ ਨਾਗਰਿਕ ਦੇ ਰੂਪ ਵਿਚ ਅਸੀਂ ਟੀਕਕਾਰਨ ਮੁਹਿੰਮ ਲਈ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਨਾ ਆਪਣਾ ਫਰਜ਼ ਮੰਨਦੇ ਹਾਂ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਫ਼ਲ ਟੀਕਾਕਰਨ ਮੁਹਿੰਮ ਨੂੰ ਯਕੀਨੀ ਕਰਨ ਲਈ ਜੋ ਵੀ ਕਰ ਸਕਦੇ ਹਨ, ਉਸ ਵਿਚ ਮਦਦ ਕਰਨ।"

ਪਿਛਲੇ ਸਾਲ ਦੀ ਸ਼ੁਰੂਆਤ ਵਿਚ ਐੱਸ. ਬੀ. ਆਈ. ਨੇ ਕੋਵਿਡ-19 ਖਿਲਾਫ਼ ਲੜਾਈ ਦਾ ਸਮਰਥਨ ਕਰਨ ਲਈ ਆਪਣੇ ਸਾਲਾਨਾ ਲਾਭ ਦਾ 0.25 ਫ਼ੀਸਦੀ ਹਿੱਸਾ ਪ੍ਰਦਾਨ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਸੀ ਅਤੇ ਜ਼ਰੂਰਤਮੰਦਾਂ ਨੂੰ ਮਾਸਕ, ਸੈਨੇਟਾਈਜ਼ਰ ਦੀ ਸਪਲਾਈ ਦੇ ਰੂਪ ਵਿਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਸੀ। 


author

Sanjeev

Content Editor

Related News