SBI ਨੇ ਆਪਣੇ ਖ਼ਾਤਾਧਾਰਕਾਂ ਨੂੰ ਕੀਤਾ ਸੁਚੇਤ, ਅੱਜ ਨਹੀਂ ਉਪਲਬਧ ਹੋਣਗੀਆਂ ਇਹ ਸਹੂਲਤਾਂ

Sunday, Nov 22, 2020 - 04:14 PM (IST)

ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ਨੇ ਆਪਣੇ ਖ਼ਾਤਾਧਾਰਕਾਂ ਨੂੰ ਮਹੱਤਵਪੂਰਨ ਜਾਣਕਾਰੀ ਬਾਰੇ ਸੁਚੇਤ ਕੀਤਾ ਹੈ। ਬੈਂਕ ਨੇ ਕਿਹਾ ਕਿ 22 ਨਵੰਬਰ 2020 ਨੂੰ ਆਈ.ਐੱਨ.ਬੀ. / ਯੋਨੋ / ਯੋਨੋ ਲਾਈਟ ਦੀ ਵਰਤੋਂ ਕਰਦੇ ਸਮੇਂ ਬੈਂਕ ਦੇ ਗਾਹਕਾਂ ਨੂੰ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੈਂਕ ਨੇ ਕਿਹਾ ਕਿ ਜੇ ਤੁਸੀਂ ਇਨ੍ਹਾਂ ਐਪਸ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਅੱਜ ਲੈਣ-ਦੇਣ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਮੋਬਾਈਲ ਬੈਂਕਿੰਗ ਕਰਨ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਅਜਿਹਾ ਕੁਝ ਹੁੰਦਾ ਹੈ ਤਾਂ ਗਾਹਕਾਂ ਨੂੰ ਚਿੰਤਤ ਹੋਣ ਦੀ ਜ਼ਰੂਰਤ ਨਹੀਂ।

ਬੈਂਕ ਨੇ ਟਵੀਟ ਕਰਕੇ ਦਿੱਤੀ ਇਹ ਜਾਣਕਾਰੀ 

ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਬੈਂਕ ਨੇ ਟਵੀਟ ਵਿਚ ਲਿਖਿਆ ਹੈ ਕਿ 22 ਨਵੰਬਰ ਨੂੰ ਆਈ.ਐਨ.ਬੀ. / ਯੋਨੋ / ਯੋਨੋ ਲਾਈਟ ਦੀ ਵਰਤੋਂ ਕਰਦੇ ਸਮੇਂ ਬੈਂਕ ਦੇ ਗਾਹਕਾਂ ਨੂੰ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਤੁਸੀਂ ਇਨ੍ਹਾਂ ਐਪਸ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਕੁਝ ਤਕਨੀਕੀ ਸਮੱਸਿਆ ਹੋ ਸਕਦੀ ਹੈ।

ਇਹ ਵੀ ਪੜ੍ਹੋ : ਹਾਸਰਸ ਕਲਾਕਾਰ ਭਾਰਤੀ ਸਿੰਘ ਤੋਂ ਬਾਅਦ NCB ਨੇ ਉਸ ਦੇ ਪਤੀ ਹਰਸ਼ ਨੂੰ ਵੀ ਕੀਤਾ ਗ੍ਰਿਫ਼ਤਾਰ

ਇੰਟਰਨੈਟ ਬੈਂਕਿੰਗ ਨੂੰ ਅਪਗ੍ਰੇਡ ਕਰਨਾ

ਬੈਂਕ ਨੇ ਕਿਹਾ ਹੈ ਕਿ ਅਸੀਂ ਗਾਹਕਾਂ ਦੀ ਸਹੂਲਤ ਲਈ ਇੰਟਰਨੈਟ ਬੈਂਕਿੰਗ ਪਲੇਟਫਾਰਮ ਨੂੰ ਅਪਗ੍ਰੇਡ ਕਰ ਰਹੇ ਹਾਂ। ਬੈਂਕ ਨੇ ਗਾਹਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਤਾਂ ਕਿ ਜੇ ਉਹ ਕੋਈ ਜ਼ਰੂਰੀ ਕੰਮ ਕਰ ਰਹੇ ਹਨ ਤਾਂ 22 ਨਵੰਬਰ ਨੂੰ ਕੁਝ ਸਮੱਸਿਆਵਾਂ ਹੋਣ ਤਾਂ ਪਰੇਸ਼ਾਨ ਨਾ ਹੋਵੋ। ਬੈਂਕ ਨੇ ਕਿਹਾ ਹੈ ਕਿ ਇਸ ਅਪਗ੍ਰੇਡ ਪ੍ਰਕਿਰਿਆ ਦੇ ਤਹਿਤ ਯੋਨੋ ਐਪ ਅਤੇ ਯੋਨੋ ਲਾਈਟ ਐਪ ਵੀ ਪ੍ਰਭਾਵਤ ਹੋਵੇਗੀ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਲਗਾਤਾਰ ਤੀਜੇ ਦਿਨ ਹੋਏ ਮਹਿੰਗੇ, ਜਾਣੋ 1 ਲੀਟਰ ਤੇਲ ਦਾ ਅੱਜ ਦਾ ਭਾਅ


Harinder Kaur

Content Editor

Related News