SBI ਨੂੰ ਗਲੋਬਲ ਫਾਈਨਾਂਸ ਨੇ ਚੁਣਿਆ ਦੁਨੀਆ ਦਾ ਸਰਵਸ੍ਰੇਸ਼ਠ ਖਪਤਕਾਰ ਬੈਂਕ
Saturday, Jul 19, 2025 - 04:32 PM (IST)

ਮੁੰਬਈ - ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਗਲੋਬਲ ਫਾਈਨਾਂਸ ਮੈਗਜ਼ੀਨ ਨੇ ਸਾਲ 2025 ਲਈ ਦੁਨੀਆ ਦਾ ਸਰਵਸ੍ਰੇਸ਼ਠ ਖਪਤਕਾਰ ਬੈਂਕ ਚੁਣਿਆ ਹੈ। ਬੈਂਕ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਪੈਸਾ ਭੇਜਣ ਵਾਲਿਆਂ ਨੂੰ ਹਰ ਸਾਲ 85,000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ, ਹੋਸ਼ ਉਡਾ ਦੇਵੇਗੀ ਸੱਚਾਈ
ਐੱਸ. ਬੀ. ਆਈ. ਦੇ ਚੇਅਰਮੈਨ ਸੀ. ਐੱਸ. ਸੇਟੀ ਇਸ ਸਾਲ 18 ਅਕਤੂਬਰ ਨੂੰ ਆਈ. ਐੱਮ. ਐੱਫ./ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ਦੌਰਾਨ ਇਕ ਪ੍ਰੋਗਰਾਮ ’ਚ ਇਹ ਪੁਰਸਕਾਰ ਪ੍ਰਾਪਤ ਕਰਨਗੇ।
ਇਹ ਵੀ ਪੜ੍ਹੋ : RBI ਨੇ 10 ਰੁਪਏ ਦੇ ਸਿੱਕੇ 'ਤੇ ਦਿੱਤਾ ਅੰਤਿਮ ਫੈਸਲਾ , ਜਾਰੀ ਕੀਤਾ ਸਪੈਸ਼ਲ ਨੋਟੀਫਿਕੇਸ਼ਨ
ਸ਼੍ਰੀ ਸੇਟੀ ਨੇ ਇਸ ਉਪਲੱਬਧੀ ਲਈ ਬੈਂਕ ਦੇ ਗਾਹਕਾਂ, ਸਮਰਪਿਤ ਕਰਮਚਾਰੀਆਂ ਅਤੇ ਹੋਰ ਹਿੱਤਧਾਰਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਬੈਂਕ ’ਤੇ ਭਰੋਸਾ ਦਿਖਾਇਆ ਹੈ।
ਇਹ ਵੀ ਪੜ੍ਹੋ : 10 ਰੁਪਏ ਤੇ 20 ਰੁਪਏ ਦੇ ਨੋਟ ਬੈਂਕਾਂ 'ਚ ਹੋਏ ਖ਼ਤਮ, ਆਮ ਆਦਮੀ ਹੋ ਰਿਹਾ ਪਰੇਸ਼ਾਨ
ਉਨ੍ਹਾਂ ਕਿਹਾ ਕਿ ਐੱਸ. ਬੀ. ਆਈ. ਦੀ ਵਿਕਾਸ ਰਣਨੀਤੀ ’ਚ ਗਾਹਕ ਅਨੁਭਵ ਕੇਂਦਰੀ ਬਿੰਦੂ ਹੈ। ਬੈਂਕ ’ਚ ਖਾਤਾ ਖੋਲ੍ਹਣਾ ਆਸਾਨ ਹੋ ਗਿਆ ਹੈ, ਖੇਤਰੀ ਭਾਸ਼ਾਵਾਂ ’ਚ ਵਾਇਸ ਬੈਂਕਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਡਿਜੀਟਲ ਸਹਾਇਤਾ 24 ਘੰਟੇ ਉਪਲੱਬਧ ਕਰਵਾਈ ਜਾ ਰਹੀ ਹੈ। ਮੌਜੂਦਾ ਸਮੇਂ ’ਚ ਐੱਸ. ਬੀ. ਆਈ. ਦੇ 52 ਕਰੋਡ਼ ਤੋਂ ਜ਼ਿਆਦਾ ਗਾਹਕ ਹਨ ਅਤੇ ਇਹ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ।
ਇਹ ਵੀ ਪੜ੍ਹੋ : ਵਿਦੇਸ਼ ਜਾਂਦੇ ਹੀ ਤਨਖ਼ਾਹ ਹੋ ਜਾਂਦੀ ਹੈ ਦੁੱਗਣੀ, ਜਾਣੋ ਕੌਣ ਹਨ ਇਹ ਖੁਸ਼ਕਿਸਮਤ ਲੋਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8