SBI ਦੇ ਖਾਤਾਧਾਰਕਾਂ ਨੂੰ ਹੁਣ ਸਾਲ ਦੀ FD 'ਤੇ ਮਿਲੇਗਾ ਸਿਰਫ ਇੰਨਾ ਰਿਟਰਨ

09/10/2020 7:33:42 PM

ਨਵੀਂ ਦਿੱਲੀ— ਫਿਕਸਡ ਡਿਪਾਜ਼ਿਟ (ਐੱਫ. ਡੀ.) ਹੁਣ ਤੱਕ ਆਮ ਲੋਕਾਂ ਲਈ ਪੈਸੇ ਨੂੰ ਜੋੜ ਕੇ ਕਮਾਈ ਦਾ ਇਕ ਸੌਖਾ ਤੇ ਸੁਰੱਖਿਅਤ ਸਾਧਨ ਰਿਹਾ ਹੈ ਪਰ ਬੈਂਕਾਂ ਵੱਲੋਂ ਹੌਲੀ-ਹੌਲੀ ਇਸ 'ਤੇ ਵਿਆਜ ਦਰਾਂ ਨੂੰ ਇੰਨਾ ਘਟਾ ਦਿੱਤਾ ਗਿਆ ਹੈ ਕਿ ਬਚਤ ਖਾਤੇ ਤੋਂ ਬਸ ਥੋੜ੍ਹਾ ਹੀ ਉਪਰ ਇਸ 'ਤੇ ਫਾਇਦਾ ਹੋ ਰਿਹਾ ਹੈ।

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਇਕ ਸਾਲ ਦੀ ਐੱਫ. ਡੀ. 'ਤੇ ਦਿੱਤੇ ਜਾ ਰਹੇ ਵਿਆਜ 'ਚ 0.20 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ।

ਹੁਣ ਇਕ ਸਾਲ ਤੋਂ 2 ਸਾਲ ਵਿਚਕਾਰ ਦੀ ਐੱਫ. ਡੀ. 'ਤੇ ਸਿਰਫ 4.90 ਫੀਸਦੀ ਵਿਆਜ ਹੀ ਮਿਲੇਗਾ, ਜੋ ਇਸ ਤੋਂ ਪਹਿਲਾਂ 5.10 ਫੀਸਦੀ ਦਿੱਤਾ ਜਾ ਰਿਹਾ ਸੀ। ਬੈਂਕ ਵੱਲੋਂ ਵਿਆਜ ਦਰਾਂ 'ਚ ਕੀਤੀ ਗਈ ਸੋਧ 10 ਸਤੰਬਰ 2020 ਤੋਂ ਪ੍ਰਭਾਵੀ ਹੋ ਗਈ ਹੈ। ਇਸ ਮਾਮਲੇ 'ਚ ਸੀਨੀਅਰ ਸਿਟੀਜ਼ਨਸ ਲਈ ਵਿਆਜ ਦਰ 5.40 ਫੀਸਦੀ ਰਹਿ ਗਈ ਹੈ, ਜੋ ਪਹਿਲਾਂ 5.60 ਫੀਸਦੀ ਸੀ। ਇਸ ਦਾ ਮਤਲਬ ਹੈ ਸਾਫ਼ ਹੈ ਕਿ ਹੁਣ ਐੱਫ. ਡੀ. ਕਰਾਉਣ ਲਈ ਤੁਹਾਨੂੰ ਲੰਮੇ ਸਮੇਂ ਦਾ ਵਿਚਾਰ ਕਰਨਾ ਪਵੇਗਾ, ਯਾਨੀ ਘੱਟੋ-ਘੱਟ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਦੀ ਐੱਫ. ਡੀ. ਕਰਾਉਣ 'ਤੇ ਹੀ ਹੁਣ ਕੁਝ ਫਾਇਦਾ ਹੋਵੇਗਾ।

PunjabKesari

ਹੁਣ ਐੱਸ. ਬੀ. ਆਈ. ਫਿਕਸਡ ਡਿਪਾਜ਼ਿਟ 'ਤੇ ਵੱਧ ਤੋਂ ਵੱਧ 5.40 ਫੀਸਦੀ ਵਿਆਜ ਦੇ ਰਿਹਾ ਹੈ, ਜੋ ਕਿ 5 ਸਾਲ ਅਤੇ 10 ਸਾਲ ਤੱਕ ਦੀ ਐੱਫ. ਡੀ. ਕਰਾਉਣ 'ਤੇ ਮਿਲ ਰਿਹਾ ਹੈ। ਸੀਨੀਅਰ ਸਿਟੀਜ਼ਨਸ ਲਈ ਵਿਆਜ ਦਰ 6.20 ਫੀਸਦੀ ਹੈ। ਗੌਰਤਲਬ ਹੈ ਕਿ ਐੱਸ. ਬੀ. ਆਈ. ਬਾਜ਼ਾਰ ਲੀਡਰ ਹੈ, ਜਿਸ ਨੂੰ ਦੇਖਦੇ ਬਾਕੀ ਹੋਰ ਬੈਂਕ ਵੀ ਵਿਆਜ ਦਰਾਂ 'ਚ ਜਲਦ ਹੀ ਕਟੌਤੀ ਕਰ ਸਕਦੇ ਹਨ।


Sanjeev

Content Editor

Related News