SBI ਦੀ ਰਿਪੋਰਟ ਦਾ ਦਾਅਵਾ, ਵਿੱਤੀ ਸਾਲ 2023 ''ਚ 7% ਤੱਕ ਪਹੁੰਚੇਗੀ ਭਾਰਤ ਦੀ ਵਿਕਾਸ ਦਰ
Friday, May 26, 2023 - 05:48 PM (IST)
ਬਿਜ਼ਨੈੱਸ ਡੈਸਕ: ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੀ ਇਕ ਰਿਪੋਰਟ ਮੁਤਾਬਕ, ਭਾਰਤੀ ਅਰਥਵਿਵਸਥਾ ਵਿੱਤੀ ਸਾਲ 2023 'ਚ 7 ਫ਼ੀਸਦੀ ਵਿਕਾਸ ਦਰ ਨੂੰ ਪਾਰ ਕਰਨ ਦੇ ਰਾਹ 'ਤੇ ਹੈ। ਭਾਰਕੀ ਸਟੇਟ ਬੈਂਕ ਦੀ ਸ਼ੁੱਕਰਵਾਰ ਨੂੰ ਜਾਰੀ ਰਿਸਰਚ ਰਿਪੋਰਟ ਈਕੋਰੈਪ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ 23 ਦੀ ਚੌਥੀ ਤਿਮਾਹੀ 'ਚ ਭਾਰਤ ਦੀ ਵਿਕਾਸ ਦਰ 5.5 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਵਿੱਤੀ ਸਾਲ 23 ਲਈ ਦੇਸ਼ ਦੀ ਵਿਕਾਸ ਦਰ 7.1 ਫ਼ੀਸਦੀ ਹੋ ਜਾਵੇਗੀ।
ਦੱਸ ਦੇਈਏ ਕਿ ਇਹ ਜਨਵਰੀ ਵਿੱਚ ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨਐੱਸਓ) ਦੁਆਰਾ ਜਾਰੀ ਕੀਤੇ ਗਏ ਪੇਸ਼ਗੀ ਅਨੁਮਾਨਾਂ ਦੇ ਅਨੁਸਾਰ ਹੈ, ਜਿਸ ਵਿੱਚ 31 ਮਾਰਚ, 2023 ਨੂੰ ਖ਼ਤਮ ਹੋਣ ਵਾਲੇ ਸਾਲ ਲਈ 7 ਫ਼ੀਸਦੀ ਦੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਗਿਆ ਸੀ।