SBI, PNB ਦੇ ਇਨ੍ਹਾਂ ਖਾਤਾਧਾਰਕਾਂ ਨੂੰ ਲੱਗਾ 300 ਕਰੋੜ ਰੁ: ਤੱਕ ਦਾ ਚਾਰਜ

Monday, Apr 12, 2021 - 04:16 PM (IST)

SBI, PNB ਦੇ ਇਨ੍ਹਾਂ ਖਾਤਾਧਾਰਕਾਂ ਨੂੰ ਲੱਗਾ 300 ਕਰੋੜ ਰੁ: ਤੱਕ ਦਾ ਚਾਰਜ

ਨਵੀਂ ਦਿੱਲੀ- ਬੈਂਕ ਜ਼ੀਰੋ ਬੈਲੰਸ ਖਾਤੇ 'ਤੇ ਵੀ ਚਾਰਜ ਲਾ ਕੇ ਕਮਾਈ ਕਰ ਰਹੇ ਹਨ। ਪਿਛਲੇ ਪੰਜ ਸਾਲਾਂ ਵਿਚ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਜ਼ੀਰੋ ਬੈਲੰਸ ਖਾਤਿਆਂ 'ਤੇ ਚਾਰਜ ਜ਼ਰੀਏ 300 ਕਰੋੜ ਰੁਪਏ ਅਤੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ 9.9 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਇਹ ਦਾਅਵਾ ਬੰਬੇ ਆਈ. ਆਈ. ਟੀ. ਦੇ ਇਕ ਅਧਿਐਨ ਵਿੱਚ ਕੀਤਾ ਗਿਆ ਹੈ।

4 ਤੋਂ ਵੱਧ ਹਰ ਟ੍ਰਾਂਜੈਕਸ਼ਨ 'ਤੇ ਤਕਰੀਬਨ 18 ਰੁ: ਚਾਰਜ
ਇਸ ਅਧਿਐਨ ਦਾ ਕਹਿਣਾ ਹੈ ਕਿ ਐੱਸ. ਬੀ. ਆਈ. ਨੇ ਜ਼ੀਰੋ ਬੈਲੰਸ ਖਾਤਾਧਾਰਕਾਂ ਦੇ ਚਾਰ ਤੋਂ ਜ਼ਿਆਦਾ ਵਾਰ ਪੈਸੇ ਕਢਾਉਣ 'ਤੇ ਹਰ ਵਾਰ 17.70 ਰੁਪਏ ਚਾਰਜ ਵਸੂਲ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਤਹਿਤ ਐੱਸ. ਬੀ. ਆਈ. ਨੇ 2015 ਤੋਂ 2020 ਵਿਚਕਾਰ ਤਕਰੀਬਨ 12 ਕਰੋੜ ਖਾਤਾਧਾਰਕਾਂ ਤੋਂ 300 ਕਰੋੜ ਰੁਪਏ ਤੋਂ ਜ਼ਿਆਦਾ ਵਸੂਲੇ ਹਨ। ਪੀ. ਐੱਨ. ਬੀ. ਨੇ ਇਸ ਮਿਆਦ ਦੌਰਾਨ 3.9 ਕਰੋੜ ਖਾਤਾਧਾਰਕਾਂ ਕੋਲੋਂ 9.9 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ।

ਇਹ ਵੀ ਪੜ੍ਹੋ- NRIs ਲਈ ਵੱਡੀ ਖ਼ਬਰ, ਰੁਪਏ 'ਚ ਭਾਰੀ ਗਿਰਾਵਟ, ਡਾਲਰ 75 ਰੁ: ਤੋਂ ਪਾਰ

ਰਿਪੋਰਟ ਦਾ ਕਹਿਣਾ ਹੈ ਕਿ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ (ਬੀ. ਐੱਸ. ਬੀ. ਡੀ. ਏ.) ਦੇ ਮਾਮਲੇ ਵਿਚ ਕੁਝ ਬੈਂਕ ਮਨਮਰਜ਼ੀ ਕਰ ਰਹੇ ਹਨ। ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਖਾਤਾਧਾਰਕ ਨੂੰ ਇਕ ਮਹੀਨੇ ਵਿਚ 4 ਤੋਂ ਵੱਧ ਵਾਰ ਨਿਕਾਸੀ ਦਾ ਅਧਿਕਾਰ ਹੈ। ਹਾਲਾਂਕਿ, ਇਹ ਬੈਂਕਾਂ ਦੇ ਵਿਵੇਕ 'ਤੇ ਹੈ ਕਿ ਇਸ ਲਈ ਕੋਈ ਚਾਰਜ ਨਾ ਲਾਉਣ। ਗੌਰਤਲਬ ਹੈ ਕਿ ਜ਼ੀਰੋ ਬੈਲੰਸ ਜਾਂ ਬੀ. ਐੱਸ. ਬੀ. ਡੀ. ਏ. ਖਾਤੇ ਮੂਲ ਤੌਰ 'ਤੇ ਗਰੀਬ ਵਰਗ ਲਈ ਹਨ ਤਾਂ ਜੋ ਉਨ੍ਹਾਂ ਨੂੰ ਚਾਰਜਾਂ ਦੇ ਬੋਝ ਬਿਨਾਂ ਬਚਤ ਕਰਨ ਲਈ ਉਤਸ਼ਾਹਤ ਕੀਤਾ ਜਾ ਸਕੇ ਪਰ ਇਸ ਤਰ੍ਹਾਂ ਦਾ ਕਦਮ ਉਨ੍ਹਾਂ ਨੂੰ ਖਾਤਾ ਨਾ ਰੱਖਣ ਵੱਲ ਜਾਣ ਲਈ ਪ੍ਰਭਾਵਿਤ ਕਰ ਸਕਦਾ ਹੈ।

ਇਹ ਵੀ ਪੜ੍ਹੋ- ਲੋਕਾਂ ਲਈ ਵੱਡੀ ਰਾਹਤ, ਸਰਕਾਰ ਨੇ ਰੈਮਡੇਸਿਵਿਰ ਦੀ ਬਰਾਮਦ 'ਤੇ ਲਾਈ ਰੋਕ

►ਬੇਸਿਕ ਖਾਤੇ 'ਤੇ ਚਾਰਜ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News