SBI ਨੇ ਦਿੱਤਾ ਜ਼ੋਰ ਦਾ ਝਟਕਾ, FD ਦਰਾਂ ''ਚ ਕਰ ਦਿੱਤੀ ਇੰਨੀ ਕਟੌਤੀ, ਦੇਖੋ ਲਿਸਟ

03/11/2020 3:30:44 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ ਨੇ ਐੱਫ. ਡੀ. ਦਰਾਂ 'ਚ ਕਟੌਤੀ ਕਰ ਦਿੱਤੀ ਹੈ। 30 ਦਿਨਾਂ 'ਚ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਬੈਂਕ ਨੇ ਇਸ 'ਚ ਕਮੀ ਕੀਤੀ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਹੁਣ ਤੁਹਾਨੂੰ ਐੱਫ. ਡੀ. 'ਤੇ ਵੱਧ ਤੋਂ ਵੱਧ ਸਿਰਫ 5.90 ਫੀਸਦੀ ਹੀ ਰਿਟਰਨ ਮਿਲੇਗਾ। ਸੀਨੀਅਰ ਸਿਟੀਜ਼ਨਸ ਲਈ ਵੱਧ ਤੋਂ ਵੱਧ ਐੱਫ. ਡੀ. ਦਰ 6.40 ਫੀਸਦੀ ਰਹਿ ਗਈ ਹੈ। ਬੈਂਕ ਵੱਲੋਂ ਕੀਤੀ ਗਈ ਕਟੌਤੀ ਹੁਣ ਤੋਂ ਲਾਗੂ ਹੋ ਗਈ ਹੈ, ਯਾਨੀ ਨਵੀਂ ਐੱਫ. ਡੀ. ਕਰਵਾਉਣ 'ਤੇ ਅੱਜ ਤੋਂ ਘੱਟ ਵਿਆਜ ਮਿਲੇਗਾ।

 

ਕਿੰਨਾ ਮਿਲ ਰਿਹਾ ਹੈ ਵਿਆਜ-
ਪਹਿਲਾਂ 45 ਦਿਨਾਂ ਤੱਕ ਦੀ ਐੱਫ. ਡੀ. 'ਤੇ 4.50 ਫੀਸਦੀ ਵਿਆਜ ਸੀ, ਬੈਂਕ ਨੇ ਹੁਣ ਇਹ ਘਟਾ ਕੇ 4 ਫੀਸਦੀ ਕਰ ਦਿੱਤਾ ਹੈ। 46 ਦਿਨ ਤੋਂ ਲੈ ਕੇ 1 ਸਾਲ ਤੋਂ ਘੱਟ ਵਾਲੀ ਐੱਫ. ਡੀ. 'ਤੇ ਵਿਆਜ ਦਰਾਂ ਜਨਰਲ ਪਬਲਿਕ ਤੇ ਸੀਨੀਅਰ ਸਿਟੀਜ਼ਨਸ ਦੋਹਾਂ ਲਈ ਪਹਿਲਾਂ ਦੀ ਤਰ੍ਹਾਂ ਬਰਕਰਾਰ ਹਨ। ਜਨਰਲ ਪਬਲਿਕ ਲਈ 46 ਤੋਂ 179 ਦਿਨਾਂ ਵਿਚਕਾਰ ਵਾਲੀ ਐੱਫ. ਡੀ. 'ਤੇ ਵਿਆਜ ਦਰ 5 ਫੀਸਦੀ ਹੈ ਅਤੇ 180 ਦਿਨ ਤੋਂ ਵੱਧ ਪਰ 1 ਸਾਲ ਤੋਂ ਘੱਟ ਦੀ 'ਤੇ ਪਹਿਲਾਂ ਦੀ ਤਰ੍ਹਾਂ 5.50 ਫੀਸਦੀ ਵਿਆਜ ਦਰ ਹੈ।ਸੀਨੀਅਰ ਸਿਟੀਜ਼ਨਸ ਲਈ 45 ਦਿਨਾਂ ਵਾਲੀ ਐੱਫ. ਡੀ. 'ਤੇ ਵਿਆਜ ਦਰ 5 ਤੋਂ ਘਟਾ ਕੇ 4.50 ਫੀਸਦੀ ਕਰ ਦਿੱਤੀ ਗਈ ਹੈ ਅਤੇ 6 ਮਹੀਨੇ ਦੀ FD ਤੇ 1 ਸਾਲ ਤੋਂ ਘੱਟ ਵਾਲੀ ਐੱਫ. ਡੀ. 'ਤੇ ਵਿਆਜ ਦਰਾਂ ਹਾਲਾਂਕਿ ਓਹੀ ਹਨ।

PunjabKesari

 

ਇਹ ਲੱਗਾ ਝਟਕਾ
ਸਭ ਤੋਂ ਵੱਧ ਝਟਕਾ 1 ਸਾਲ ਜਾਂ ਇਸ ਤੋਂ ਵੱਧ ਸਮੇਂ ਦੀ ਐੱਫ. ਡੀ. ਕਰਵਾਉਣ ਜਾ ਰਹੇ ਜਾਂ ਰੀਨਿਊ ਕਰਵਾਉਣ ਜਾ ਰਹੇ ਲੋਕਾਂ ਨੂੰ ਲੱਗਾ ਹੈ। ਐੱਸ. ਬੀ. ਆਈ. ਨੇ ਜਨਰਲ ਪਬਲਿਕ ਲਈ ਇਕ ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. ਤੋਂ ਲੈ ਕੇ 10 ਸਾਲ 'ਚ ਪੁੱਗਣ ਵਾਲੀ ਐੱਫ. ਡੀਜ਼. 'ਤੇ ਵਿਆਜ ਦਰ ਇਕ ਬਰਾਬਰ 5.90 ਫੀਸਦੀ ਕਰ ਦਿੱਤੀ ਹੈ।

PunjabKesari

ਉੱਥੇ ਹੀ, 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਸ ਨੂੰ ਹੁਣ 6.50 ਫੀਸਦੀ ਦੀ ਬਜਾਏ ਵੱਧ ਤੋਂ ਵੱਧ 6.40 ਫੀਸਦੀ ਹੀ ਵਿਆਜ ਮਿਲੇਗਾ। ਪਿਛਲੀ ਵਾਰ 10 ਫਰਵਰੀ ਨੂੰ ਵੀ ਐੱਸ. ਬੀ. ਆਈ. ਨੇ ਐੱਫ. ਡੀ. ਦਰਾਂ 'ਚ 0.10 ਫੀਸਦੀ ਦੀ ਕਟੌਤੀ ਕੀਤੀ ਸੀ।

 

ਇਹ ਵੀ ਪੜ੍ਹੋ ►ਪੈਟਰੋਲ-ਡੀਜ਼ਲ ਕੀਮਤਾਂ 'ਚ ਵੱਡੀ ਕਟੌਤੀ, ਪੰਜਾਬ 'ਚ ਹੁਣ ਇੰਨਾ ਸਸਤਾ ►ਇਟਲੀ 'ਚ ਪਸਰੀ ਸੁੰਨਸਾਨ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ


Related News