SBI ਜਨਰਲ ਦਾ ਸ਼ੁੱਧ ਲਾਭ ਉਛਲ ਕੇ 251 ਕਰੋੜ ਰੁਪਏ ਪਹੁੰਚਿਆ

Monday, Oct 30, 2017 - 01:11 PM (IST)

SBI ਜਨਰਲ ਦਾ ਸ਼ੁੱਧ ਲਾਭ ਉਛਲ ਕੇ 251 ਕਰੋੜ ਰੁਪਏ ਪਹੁੰਚਿਆ

ਮੁੰਬਈ—ਸਾਧਾਰਣ ਬੀਮਾ ਕੰਪਨੀ ਐੱਸ. ਬੀ. ਆਈ. ਜਨਰਲ ਇੰਸ਼ੋਰੈਂਸ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਜੁਲਾਈ ਤਿਮਾਹੀ 'ਚ ਉਛਲ ਕੇ 251 ਕਰੋੜ ਰੁਪਏ ਪਹੁੰਚ ਗਿਆ। ਇਸ ਨਾਲ ਸਾਬਕਾ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਕਤੰਪਨੀ ਦਾ ਸ਼ੁੱਧ ਲਾਭ 5.5 ਕਰੋੜ ਰੁਪਏ ਸੀ। 
ਪੁਨਰਬੀਮਾ ਕਾਰੋਬਾਰ ਨਾਲ ਇਕ ਵਾਰ 'ਚ 170 ਕਰੋੜ ਰੁਪਏ ਦੀ ਆਮਦਨ ਨਾਲ ਕੰਪਨੀ ਦਾ ਲਾਭ ਵਧਿਆ ਹੈ। ਐੱਸ. ਬੀ. ਆਈ. ਜਨਰਲ ਇੰਸ਼ੋਰੈਂਸ ਦਾ ਸਕਲ ਪ੍ਰੀਮੀਅਮ ਪਿਛਲੀ ਤਿਮਾਹੀ 'ਚ ਵਧ ਕੇ 926 ਕਰੋੜ ਰੁਪਏ ਰਿਹਾ ਜੋ ਇਸ ਸਾਲ ਸਾਬਕਾ 2016-17 ਦੀ ਇਸ ਤਿਮਾਹੀ 'ਚ 690 ਕਰੋੜ ਰੁਪਏ ਸੀ। ਕੁੱਲ ਪ੍ਰੀਮੀਅਮ 'ਚ ਇਕੱਲੇ ਫਸਲ ਬੀਮਾ ਦਾ ਯੋਗਦਾਨ 306 ਕਰੋੜ ਰੁਪਏ ਰਿਹਾ। 
ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ ਪੀ ਮਹਾਪਾਤਰ ਨੇ ਕਿਹਾ ਕਿ ਪੁਨਰਬੀਮਾ ਪੋਰਟਫੋਲੀਓ ਨਾਲ 170 ਕਰੋੜ ਰੁਪਏ ਦੀ ਇਕ ਬਾਰਗੀ ਆਮਦਨ ਨਾਲ ਕੰਪਨੀ ਦਾ ਮੁਨਾਫਾ ਵਧਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਚਾਲੂ ਵਿੱਤੀ ਸਾਲ 'ਚ ਸਕਲ ਪ੍ਰੀਮੀਅਮ 40 ਫੀਸਦੀ ਵਧ ਕੇ 3,600 ਕਰੋੜ ਰੁਪਏ ਰਹਿਣ ਦੀ ਉਮੀਦ ਕਰ ਰਹੀ ਹੈ। 
ਮਹਾਪਾਤਰ ਨੇ ਇਹ ਵੀ ਕਿਹਾ ਕਿ ਕੰਪਨੀ ਆਪਣੇ ਕਰਮਚਾਰੀਆਂ ਦੀ ਗਿਣਤੀ 'ਚ ਚਾਲੂ ਵਿੱਤੀ ਸਾਲ 'ਚ 20 ਫੀਸਦੀ ਵਾਧਾ ਕਰੇਗੀ। ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ ਫਿਲਹਾਲ 2,600 ਹੈ। ਏਜੰਟਾਂ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਅਸੀਂ 2017-18 'ਚ ਆਪਣੇ ਏਜੰਟ ਦੀ ਗਿਣਤੀ ਵਧੀ ਕੇ 10,000 ਕਰਨਾ ਚਾਹੁੰਦੇ ਹਨ ਜੋ ਫਿਲਹਾਲ 8,994 ਹੈ।


Related News