ਨਜਾਰਾ ਟੈਕਨਾਲੌਜੀਜ਼ ''ਚ 410 ਕਰੋੜ ਦਾ ਨਿਵੇਸ਼ ਕਰੇਗਾ SBI Mutual Fund
Thursday, Sep 07, 2023 - 05:42 PM (IST)
ਮੁੰਬਈ- SBI ਮਿਊਚੁਅਲ ਫੰਡ ਨਜਾਰਾ ਟੈਕਨਾਲੌਜੀ 'ਚ 410 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਨਜਾਰਾ ਟੈਕਨਾਲੌਜੀਜ਼ ਨੇ ਦੱਸਿਆ ਕਿ ਐੱਸ.ਬੀ.ਆਈ. ਐੱਮ. ਐੱਫ. ਪ੍ਰਾਈਵੇਟ ਪਲੇਸਮੈਂਟ ਦੇ ਮਾਧਿਅਮ ਰਾਹੀਂ ਉਸ ਦੇ ਇਕੁਇਟੀ ਸ਼ੇਅਰਾਂ ਦੇ ਤਰਜੀਹੀ ਅਲਾਟਮੈਂਟ ਨੂੰ ਲੈ ਕੇ ਸਹਿਮਤ ਹੋਇਆ ਹੈ। ਗੇਮਿੰਗ ਅਤੇ ਸਪੋਰਟਸ ਮੀਡੀਆ ਪਲੇਟਫਾਰਮ ਨੇ ਕਿਹਾ ਕਿ ਇਨ੍ਹਾਂ ਸ਼ੇਅਰਾਂ ਦਾ ਅੰਕਿਤ ਮੁੱਲ ਚਾਰ ਰੁਪਏ ਹੈ। ਕੰਪਨੀ ਐੱਸ.ਬੀ.ਆਈ. ਐੱਮ.ਐੱਫ. ਨੂੰ ਨਿਜੀ ਪਲੇਸਮੈਂਟ ਦੇ ਆਧਾਰ 'ਤੇ 714 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ 57,42,296 ਸ਼ੇਅਰ ਜਾਰੀ ਕਰੇਗੀ, ਜਿਸ ਦੀ ਕੁੱਲ ਕੀਮਤ 409.99 ਕਰੋੜ ਰੁਪਏ ਹੋਵੇਗੀ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
ਕੰਪਨੀ ਨੇ ਬਿਆਨ 'ਚ ਕਿਹਾ ਕਿ ਇਹ ਨਿਵੇਸ਼ ਐੱਸ.ਬੀ.ਆਈ. ਮਿਊਚੁਅਲ ਫੰਡ ਦੀਆਂ ਤਿੰਨ ਯੋਜਨਾਵਾਂ- ਐੱਸ.ਬੀ.ਆਈ. ਮਲਟੀਕੈਪ ਫੰਡ, ਐੱਸ.ਬੀ.ਆਈ. ਮੈਗਨਮ ਗਲੋਬਲ ਫੰਡ ਅਤੇ ਐੱਸ.ਬੀ.ਆਈ. ਟੈਕਨਾਲੌਜੀ ਆਪਰਚਿਊਨਿਟੀਜ਼ ਫੰਡ ਰਾਹੀਂ ਕੀਤਾ ਜਾਵੇਗਾ। ਇਸੇ ਹਫ਼ਤੇ ਜੇਰੋਧਾ ਦੇ ਨਿਤਿਨ ਅਤੇ ਨਿਖਿਲ ਕਾਮਤ ਨੇ ਵੀ ਕੰਪਨੀ 'ਚ 100 ਕਰੋੜ ਦਾ ਨਿਵੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਇੰਡੀਗੋ ਦੇ ਯਾਤਰੀਆਂ ਲਈ ਵੱਡੀ ਖ਼ਬਰ: ਦਿੱਲੀ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8