SBI ਨੇ ਸਰਕਾਰ ਨੂੰ ਦਿੱਤਾ 8,076.84 ਕਰੋੜ ਰੁਪਏ ਦਾ ਲਾਭਅੰਸ਼

Monday, Jun 09, 2025 - 05:50 PM (IST)

SBI ਨੇ ਸਰਕਾਰ ਨੂੰ ਦਿੱਤਾ 8,076.84 ਕਰੋੜ ਰੁਪਏ ਦਾ ਲਾਭਅੰਸ਼

ਬਿਜ਼ਨੈੱਸ ਡੈਸਕ : ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਸੋਮਵਾਰ ਨੂੰ ਵਿੱਤੀ ਸਾਲ 2024-25 ਲਈ ਸਰਕਾਰ ਨੂੰ 8,076.84 ਕਰੋੜ ਰੁਪਏ ਦਾ ਲਾਭਅੰਸ਼ ਦਿੱਤਾ। SBI ਦੇ ਚੇਅਰਮੈਨ ਸੀਐਸ ਸ਼ੈੱਟੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਾਭਅੰਸ਼ ਦਾ ਚੈੱਕ ਸੌਂਪਿਆ। ਇਸ ਮੌਕੇ ਵਿੱਤੀ ਸੇਵਾਵਾਂ ਸਕੱਤਰ ਐਮ ਨਾਗਰਾਜੂ ਅਤੇ ਵਿੱਤ ਸਕੱਤਰ ਅਜੇ ਸੇਠ ਵੀ ਮੌਜੂਦ ਸਨ।

ਇਹ ਵੀ ਪੜ੍ਹੋ :     ਸ਼ਾਹਰੁਖ਼, ਜਾਨ੍ਹਵੀ ਕਪੂਰ ਤੋਂ ਲੈ ਕੇ ਯੁਵਰਾਜ ਸਿੰਘ ਦੇ ਘਰ ਛੁੱਟੀਆਂ ਮਨਾ ਰਹੇ ਸੈਲਾਨੀ, 30 ਫ਼ੀਸਦੀ ਵਧੀ ਬੁਕਿੰਗ

ਵਿੱਤ ਮੰਤਰੀ ਦੇ ਦਫ਼ਤਰ ਨੇ 'X' 'ਤੇ ਪੋਸਟ ਕੀਤਾ, "ਨਿਰਮਲਾ ਸੀਤਾਰਮਨ ਨੂੰ ਸਟੇਟ ਬੈਂਕ ਆਫ਼ ਇੰਡੀਆ ਦੇ ਚੇਅਰਮੈਨ ਸੀਐਸ ਸ਼ੈੱਟੀ ਤੋਂ ਵਿੱਤੀ ਸਾਲ 2024-25 ਲਈ 8076.84 ਕਰੋੜ ਰੁਪਏ ਦਾ ਲਾਭਅੰਸ਼ ਚੈੱਕ ਮਿਲਿਆ।" SBI ਨੇ ਵਿੱਤੀ ਸਾਲ 2024-25 ਲਈ ਪ੍ਰਤੀ ਸ਼ੇਅਰ 15.90 ਰੁਪਏ ਦਾ ਲਾਭਅੰਸ਼ ਐਲਾਨਿਆ ਸੀ।

ਇਹ ਵੀ ਪੜ੍ਹੋ :     ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...

ਬੈਂਕ ਨੇ ਪਿਛਲੇ ਸਾਲ ਸਰਕਾਰ ਨੂੰ 6,959.29 ਕਰੋੜ ਰੁਪਏ ਦਾ ਲਾਭਅੰਸ਼ ਦਿੱਤਾ ਸੀ। ਐਸਬੀਆਈ ਨੇ 2024-25 ਦੌਰਾਨ 70,901 ਕਰੋੜ ਰੁਪਏ ਦਾ ਰਿਕਾਰਡ ਸ਼ੁੱਧ ਲਾਭ ਦਰਜ ਕੀਤਾ, ਜਦੋਂ ਕਿ ਪਿਛਲੇ ਸਾਲ ਇਹ 61,077 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :     Gold Loan ਨਿਯਮਾਂ 'ਚ ਵੱਡਾ ਬਦਲਾਅ, ਜਾਣੋ ਕਿਸਨੂੰ ਮਿਲੇਗਾ ਲਾਭ ਤੇ ਕੀ ਪਵੇਗਾ ਪ੍ਰਭਾਵ

ਇਹ ਵੀ ਪੜ੍ਹੋ :     PNB ਦੇ ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ! ਘਟੇਗਾ EMI ਦਾ ਬੋਝ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News