ਕਿਸਾਨਾਂ ਦੀ ਸਾਂਝ ਬਣੀ ਤਾਕਤ: FPO ਸਕੀਮ ਹੇਠ 340 ਇਕਾਈਆਂ ਨੇ ਪਾਰ ਕੀਤੀ 10 ਕਰੋੜ ਦੀ ਵਿਕਰੀ ਹੱਦ
Monday, Jul 21, 2025 - 02:54 PM (IST)

ਵੈੱਬ ਡੈਸਕ : ਕੇਂਦਰੀ ਸਰਕਾਰ ਵੱਲੋਂ ਸਾਲ 2020-21 'ਚ ਸ਼ੁਰੂ ਕੀਤੀ ਗਈ ਵਿਸ਼ੇਸ਼ ਉਤਸ਼ਾਹਨ ਯੋਜਨਾ ਹੇਠ ਬਣਾਏ ਗਏ ਕਿਸਾਨ ਉਤਪਾਦਕ ਸੰਗਠਨਾਂ (FPOs) ਵਿੱਚੋਂ 340 ਤੋਂ ਵੱਧ ਅਜਿਹੇ ਹਨ ਜੋ ਹੁਣ 10 ਕਰੋੜ ਰੁਪਏ ਤੋਂ ਵੱਧ ਦੀ ਸਾਲਾਨਾ ਵਿਕਰੀ ਕਰ ਰਹੇ ਹਨ। ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ, ਕੁੱਲ 10,000 ਤੋਂ ਵੱਧ FPO ਵਿਚੋਂ ਲਗਭਗ 1,100 ਇਕਾਈਆਂ ਦੀ ਸਾਲਾਨਾ ਵਿਕਰੀ 1 ਕਰੋੜ ਤੋਂ ਵੱਧ ਹੋ ਚੁੱਕੀ ਹੈ।
ਇਹ FPOs ਸਰਕਾਰੀ ਈ-ਕਾਮਰਸ ਪਲੇਟਫਾਰਮਾਂ ਜਿਵੇਂ ਕਿ ਓਪਨ ਨੈਟਵਰਕ ਫੋਰ ਡਿਜ਼ੀਟਲ ਕਾਮਰਸ (ONDC), ਇਲੈਕਟ੍ਰਾਨਿਕ ਰਾਸ਼ਟਰੀ ਕ੍ਰਿਸ਼ੀ ਮਾਰਕੀਟ (e-NAM), ਅਤੇ ਸਰਕਾਰੀ ਈ-ਮਾਰਕੀਟਪਲੇਸ (GeM) ਰਾਹੀਂ ਆਪਣੇ ਉਤਪਾਦਾਂ ਦੀ ਵੱਡੀ ਪੈਮਾਣੇ 'ਤੇ ਵਿਕਰੀ ਕਰ ਰਹੀਆਂ ਹਨ। ਇਹ ਇਕਾਈਆਂ ਮੌਸਮੀ ਪੈਦਾਵਾਰਾਂ ਦੀ MSP 'ਤੇ ਖਰੀਦ ਕਰਕੇ ਆਪਣਾ ਕਾਰੋਬਾਰ ਹੋਰ ਮਜ਼ਬੂਤ ਕਰ ਰਹੀਆਂ ਹਨ।
ਗੁਜਰਾਤ ਦੀ ਬਾਬਰਾ ਖੇਡੂਤ ਉਤਪਾਦਕ ਅਤੇ ਰੂਪਾਂਤਰ ਸਹਿਕਾਰੀ ਮੰਡਲੀ, ਜਿਸਦੇ 1,465 ਮੈਂਬਰ ਹਨ, ਨੇ 102 ਕਰੋੜ ਰੁਪਏ ਦੀ ਵਿਕਰੀ ਦਰਜ ਕੀਤੀ ਹੈ। ਇਨ੍ਹਾਂ ਨੇ ਸਰਕਾਰੀ ਏਜੰਸੀ ਵੱਲੋਂ MSP 'ਤੇ ਮੂੰਗਫਲੀ ਅਤੇ ਰੂਈ ਦੀ ਖਰੀਦ ਕੀਤੀ। CEO ਨਿਰਵ ਪ੍ਰਕਾਸ਼ਾਈ ਨੇ ਦੱਸਿਆ ਕਿ ਅਗਲੇ ਸਾਲ ਖੇਤੀਬਾੜੀ ਇਨਪੁਟ ਬਿਜ਼ਨਸ ਨੂੰ ਵਧਾਇਆ ਜਾਵੇਗਾ।
FPOs ਨੂੰ ਬੀਜ, ਖਾਦ, ਕੀਟਨਾਸ਼ਕ ਆਦਿ ਲਈ ਲਾਇਸੰਸ ਅਤੇ ਡੀਲਰਸ਼ਿਪਾਂ ਮਿਲ ਰਹੀਆਂ ਹਨ, ਜਿਸ ਨਾਲ ਉਹ ਆਪਣੇ ਖੇਤੀ ਇਨਪੁਟ ਬਿਜ਼ਨਸ ਵੀ ਚਲਾ ਰਹੀਆਂ ਹਨ। ਇਹ ਇਕਾਈਆਂ ਕੋਆਪਰੇਟਿਵ ਐਕਟ ਜਾਂ ਕੰਪਨੀ ਐਕਟ ਹੇਠ ਰਜਿਸਟਰ ਹਨ ਅਤੇ ਸਰਕਾਰੀ ਸਕੀਮਾਂ ਜਿਵੇਂ ਕਿ ਖੇਤੀਬਾੜੀ ਢਾਂਚਾ ਫੰਡ ਤੋਂ ਆਰਥਿਕ ਮਦਦ ਵੀ ਲੈ ਰਹੀਆਂ ਹਨ।
ਕੇਂਦਰੀ ਮੰਤਰਾਲੇ ਵੱਲੋਂ FPO ਨੂੰ ਵੱਡੇ ਖਰੀਦਦਾਰਾਂ ਨਾਲ ਜੁੜਨ ਲਈ ਲਗਾਤਾਰ ਵੈਬਿਨਾਰ ਅਤੇ ਸੀਧੀਆਂ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ। ਖਰੀਦਦਾਰਾਂ 'ਚ ਓਲਾਮ, ਫਲਿਪਕਾਰਟ, ਬ੍ਰਿਟਾਨੀਆ, ਮਦਰ ਡੈਅਰੀ, ਨੇਫੈਡ ਆਦਿ ਸ਼ਾਮਲ ਹਨ।
ਇਸ ਸਕੀਮ ਹੇਠ ਹਰ FPO ਨੂੰ 3 ਸਾਲ ਲਈ 18 ਲੱਖ ਰੁਪਏ ਦੀ ਮਾਲੀ ਮਦਦ, 15 ਲੱਖ ਤੱਕ ਮੇਲ ਜਟਾਉਣ ਵਾਲੀ ਇਕਵਿਟੀ ਗਰਾਂਟ, 2 ਕਰੋੜ ਰੁਪਏ ਤੱਕ ਕਰਜ਼ਾ ਗਾਰੰਟੀ ਅਤੇ 25 ਲੱਖ ਰੁਪਏ ਪ੍ਰਤੀ ਇਕਾਈ ਦੀ ਮਾਰਕੀਟਿੰਗ ਸਹਾਇਤਾ ਵੀ ਦਿੱਤੀ ਜਾਂਦੀ ਹੈ। ਸਕੀਮ ਲਈ ਕੁੱਲ 6,865 ਕਰੋੜ ਰੁਪਏ ਦੀ ਬਜਟਰੀ ਵਿਵਸਥਾ ਕੀਤੀ ਗਈ ਹੈ ਜੋ 2025-26 ਤੱਕ ਚੱਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e