SBI ਤੋਂ ਵੱਧ ਡਾਕਘਰ ''ਚ ਮਿਲ ਰਿਹੈ ਫਿਕਸਡ ਡਿਪਾਜ਼ਿਟ ''ਤੇ ਇੰਨਾ ਫਾਇਦਾ

Thursday, Nov 05, 2020 - 02:34 PM (IST)

ਨਵੀਂ ਦਿੱਲੀ— ਫਿਕਸਡ ਡਿਪਾਜ਼ਿਟ (ਐੱਫ. ਡੀ.) 'ਚ ਪੈਸਾ ਰੱਖਣਾ ਜੇਕਰ ਤੁਹਾਡੀ ਪਹਿਲੀ ਪਸੰਦ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਸਮੇਤ ਸਾਰੇ ਵੱਡੇ ਬੈਂਕ ਐੱਫ. ਡੀ. ਦਰਾਂ 'ਚ ਕਟੌਤੀ ਕਰ ਰਹੇ ਹਨ। ਇਸ ਹਾਲਾਤ 'ਚ ਬਹੁਤ ਸਾਰੇ ਲੋਕ ਕੋਈ ਦੂਜੀ ਜਗ੍ਹਾ ਖੋਜ ਰਹੇ ਹਨ ਜਿੱਥੇ ਉਨ੍ਹਾਂ ਦੇ ਪੈਸੇ 'ਤੇ ਚੰਗਾ ਰਿਟਰਨ ਮਿਲ ਸਕੇ। ਲਿਹਾਜਾ ਡਾਕਘਰ ਦੀ ਟਾਈਮ ਡਿਪਾਜ਼ਿਟ ਇਕ ਬਿਹਤਰ ਬਦਲ ਹੋ ਸਕਦੀ ਹੈ, ਜਿਸ 'ਤੇ ਵਿਆਜ ਦਰਾਂ 'ਚ ਹਰ ਤਿਮਾਹੀ ਸਮੀਖਿਆ ਕੀਤੀ ਜਾਂਦੀ ਹੈ।

ਡਾਕਘਰ ਦੀ ਟਰਮ ਡਿਪਾਜ਼ਿਟ ਸਕੀਮ ਬੈਂਕ ਐੱਫ. ਡੀ. ਦੀ ਤਰ੍ਹਾਂ ਹੈ। ਡਾਕਘਰ ਇਕ ਸਾਲ ਤੋਂ ਲੈ ਕੇ ਪੰਜ ਸਾਲ ਤੱਕ ਦੀ ਮਿਆਦ ਦੀ ਟਾਈਮ ਡਿਪਾਜ਼ਿਟ ਸਕੀਮ ਪੇਸ਼ ਕਰਦਾ ਹੈ।


ਬੈਂਕ ਐੱਫ. ਡੀ. ਦੀ ਤਰ੍ਹਾਂ ਡਾਕਘਰ ਦੀ ਇਸ ਸਕੀਮ 'ਤੇ ਨਿਵੇਸ਼ਕ ਗਾਰੰਟੀਡ ਰਿਟਰਨ ਪ੍ਰਾਪਤ ਕਰ ਸਕਦੇ ਹਨ। ਇਸ ਸਮੇਂ ਡਾਕਘਰ ਇਕ ਸਾਲ ਤੋਂ ਤਿੰਨ ਸਾਲ ਤੱਕ ਦੇ ਟਾਈਮ ਡਿਪਾਜ਼ਿਟ (ਟੀ. ਡੀ.) 'ਤੇ 5.5 ਫੀਸਦੀ ਵਿਆਜ ਦੇ ਰਿਹਾ ਹੈ। ਉੱਥੇ ਹੀ, ਪੰਜ ਸਾਲ ਦੇ ਟਾਈਮ ਡਿਪਾਜ਼ਿਟ 'ਤੇ ਇਹ ਦਰ 6.7 ਫੀਸਦੀ ਹੈ।

ਉੱਥੇ ਹੀ, ਐੱਸ. ਬੀ. ਆਈ. ਦੀ ਐੱਫ. ਡੀ. 'ਤੇ ਇਸ ਸਮੇਂ ਮਿਲ ਰਹੇ ਵਿਆਜ ਦੀ ਗੱਲ ਕਰੀਏ ਤਾਂ, ਭਾਰਤੀ ਸਟੇਟ ਬੈਂਕ ਇਕ ਸਾਲ ਦੀ ਐੱਫ. ਡੀ. 'ਤੇ 4.9 ਫੀਸਦੀ ਵਿਆਜ ਦੇ ਰਿਹਾ ਹੈ, ਜਦੋਂ ਕਿ ਦੋ ਸਾਲ ਦੀ ਐੱਫ. ਡੀ. 'ਤੇ 5.1 ਅਤੇ ਤਿੰਨ ਸਾਲ ਦੀ ਐੱਫ. ਡੀ. 'ਤੇ 5.3 ਫੀਸਦੀ ਵਿਆਜ ਦੇ ਰਿਹਾ ਹੈ। ਪੰਜ ਸਾਲ ਤੋਂ ਦਸ ਸਾਲ ਵਿਚਕਾਰ ਦੀ ਐੱਫ. ਡੀ. 'ਤੇ ਐੱਸ. ਬੀ. ਆਈ. ਸਿਰਫ 5.4 ਫੀਸਦੀ ਵਿਆਜ ਦੇ ਰਿਹਾ ਹੈ।


Sanjeev

Content Editor

Related News