SBI ਨੇ ਅਨਿਲ ਅੰਬਾਨੀ ਨੂੰ 1,200 ਕਰੋੜ ਰੁਪਏ ਦੀ ਵਸੂਲੀ ਲਈ NCLT 'ਚ ਘਸੀਟਿਆ

Saturday, Jun 13, 2020 - 05:28 PM (IST)

SBI ਨੇ ਅਨਿਲ ਅੰਬਾਨੀ ਨੂੰ 1,200 ਕਰੋੜ ਰੁਪਏ ਦੀ ਵਸੂਲੀ ਲਈ NCLT 'ਚ ਘਸੀਟਿਆ

ਮੁੰਬਈ — ਸਟੇਟ ਬੈਂਕ ਆਫ਼ ਇੰਡੀਆ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ 'ਚ ਇਨਸੋਲਵੈਂਸੀ ਐਕਟ ਦੀ ਨਿਜੀ ਗਰੰਟੀ ਧਾਰਾ ਅਧੀਨ ਅਨਿਲ ਅੰਬਾਨੀ ਤੋਂ 1,200 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਲਈ (ਐਨਸੀਐਲਟੀ) ਅਪਲਾਈ ਕੀਤਾ ਹੈ। ਅਨਿਲ ਅੰਬਾਨੀ ਨੇ ਰਿਲਾਇੰਸ ਕਮਿਊਨੀਕੇਸ਼ਨਜ਼ ਅਤੇ ਰਿਲਾਇੰਸ ਇਨਫਰਾਟੈੱਲ ਨੂੰ ਦਿੱਤੇ ਕਰਜ਼ਿਆਂ ਦੀ ਨਿੱਜੀ ਗਰੰਟੀ ਦਿੱਤੀ ਸੀ। ਵੀਰਵਾਰ ਨੂੰ ਅਰਜ਼ੀ ਦੀ ਸੁਣਵਾਈ ਕਰਦਿਆਂ ਬੀਐਸਵੀ ਪ੍ਰਕਾਸ਼ ਕੁਮਾਰ ਦੀ ਅਗਵਾਈ ਵਾਲੇ ਟ੍ਰਿਬਿਊਨਲ ਨੇ ਅੰਬਾਨੀ ਨੂੰ ਜਵਾਬ ਦੇਣ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਅਨਿਲ ਅੰਬਾਨੀ ਦੇ ਇੱਕ ਬੁਲਾਰੇ ਨੇ ਆਪਣੇ ਬਿਆਨ ਵਿਚ ਕਿਹਾ, 'ਇਹ ਕੇਸ ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਅਤੇ ਰਿਲਾਇੰਸ ਇੰਫਰਾਟਲ (ਆਰਆਈਟੀਐਲ) ਦੁਆਰਾ ਲਏ ਕਾਰਪੋਰੇਟ ਕਰਜ਼ੇ ਨਾਲ ਸਬੰਧਤ ਹੈ ਅਤੇ ਇਹ ਅੰਬਾਨੀ ਦਾ ਨਿੱਜੀ ਕਰਜ਼ਾ ਨਹੀਂ ਹੈ।'  

ਇਹ ਵੀ ਪੜ੍ਹੋ : ਸਰਦੀ-ਖਾਂਸੀ ਤੋਂ ਪਹਿਲਾਂ ਕਰਵਾਓ ਬੀਮਾ, ਨਹੀਂ ਤਾਂ ਹੋ ਜਾਵੇਗੀ ਪਰੇਸ਼ਾਨੀ

ਬਿਆਨ ਵਿਚ ਕਿਹਾ ਗਿਆ ਕਿ ਆਰਕਾਮ ਅਤੇ ਆਰਆਈਟੀਐਲ ਦੀਆਂ ਬੰਦੋਬਸਤ ਯੋਜਨਾਵਾਂ ਨੂੰ ਮਾਰਚ 2020 ਵਿਚ ਉਨ੍ਹਾਂ ਦੇ ਰਿਣਦਾਤਾਵਾਂ ਨੇ 100 ਪ੍ਰਤੀਸ਼ਤ ਮਨਜ਼ੂਰ ਦਿੱਤੀ ਸੀ। ਇਹ ਹੱਲ ਯੋਜਨਾਵਾਂ ਨੂੰ ਐਨਸੀਐਲਟੀ ਮੁੰਬਈ ਵਲੋਂ ਇਜਾਜ਼ਤ ਦਾ ਇੰਤਜ਼ਾਰ ਹੈ। ਬਿਆਨ ਵਿਚ ਕਿਹਾ ਗਿਆ ਹੈ, 'ਅੰਬਾਨੀ ਢੁਕਵਾਂ ਜਵਾਬ ਦਾਖਲ ਕਰਨਗੇ ਅਤੇ ਐਨਸੀਐਲਟੀ ਨੇ ਪਟੀਸ਼ਨਕਰਤਾ (ਐਸਬੀਆਈ) ਨੂੰ ਕੋਈ ਰਾਹਤ ਨਹੀਂ ਦਿੱਤੀ ਹੈ।' ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਗਰੁੱਪ ਦੀ ਫਲੈਗਸ਼ਿਪ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਸ ਨੇ 2019 ਦੀ ਸ਼ੁਰੂਆਤ 'ਚ ਦੀਵਲੀਆਪਨ ਲਈ ਅਰਜ਼ੀ ਦਿੱਤੀ ਸੀ।

ਇਹ ਵੀ ਪੜ੍ਹੋ : 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖੁਸ਼ਖ਼ਬਰੀ, ਮਿਲਣਗੇ ਮਹੱਤਵਪੂਰਨ ਲਾਭ


author

Harinder Kaur

Content Editor

Related News