ਏਅਰ ਇੰਡੀਆ ਲਈ ਟਾਟਾ ਨੂੰ ਕਰਜ਼ਾ ਦੇਣ ਨੂੰ ਲੈ ਕੇ SBI ਕੰਸੋਰਟੀਅਮ ਦੀ ਸਹਿਮਤੀ

Thursday, Jan 27, 2022 - 06:25 PM (IST)

ਨਵੀਂ ਦਿੱਲੀ (ਭਾਸ਼ਾ) – ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਅਗਵਾਈ ’ਚ ਕਰਜ਼ਦਾਤਿਆਂ ਦਾ ਇਕ ਸੰਘ ਘਾਟੇ ’ਚ ਚੱਲ ਰਹੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੀ ਸੁਚਾਰੂ ਆਪ੍ਰੇਟੰਗ ਲਈ ਟਾਟਾ ਸਮੂਹ ਨੂੰ ਕਰਜ਼ਾ ਦੇਣ ’ਤੇ ਸਹਿਮਤ ਹੋ ਗਿਆ ਹੈ। ਟਾਟਾ ਸਮੂਹ ਨੇ ਪਿਛਲੇ ਸਾਲ ਅਕਤੂਬਰ ’ਚ ਏਅਰ ਇੰਡੀਆ ਐਕਸਪ੍ਰੈੱਸ ਨਾਲ ਏਅਰ ਇੰਡੀਆ ਅਤੇ ਏ. ਆਈ. ਐੱਸ. ਏ. ਟੀ. ਐੱਸ. ’ਚ 50 ਫੀਸੀਦੀ ਹਿੱਸੇਦਾਰੀ ਹਾਸਲ ਕਰਨ ਲਈ ਬੋਲੀ ਜਿੱਤੀ ਸੀ। ਸਮੂਹ ਅੱਜ ਹਵਾਬਾਜ਼ੀ ਕੰਪਨੀ ਦੀ ਰਸਮੀ ਤੌਰ ’ਤੇ ਪ੍ਰਾਪਤੀ ਕਰ ਸਕਦਾ ਹੈ।

ਸੂਤਰਾਂ ਨੇ ਦੱਸਿਆ ਕਿ ਐੱਸ. ਬੀ. ਆਈ. ਦੀ ਅਗਵਾਈ ਵਾਲਾ ਕੰਸੋਰਟੀਅਮ ਏਅਰ ਇੰਡੀਆਂ ਦੀਆਂ ਲੋੜਾਂ ਮੁੁਤਾਬਕ ਨਿਸ਼ਚਿਤ ਮਿਆਦ ਅਤੇ ਕਾਰਜਸ਼ੀਲ ਪੂੰਜੀ ਕਰਜ਼ਾ ਦੇਣ ’ਤੇ ਸਹਿਮਤ ਹੋ ਗਿਆ ਹੈ। ਸੂਤਰਾਂ ਮੁਤਾਬਕ ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ ਅਤੇ ਯੂਨੀਅਨ ਬੈਂਕ ਆਫ ਇੰਡੀਆ ਸਮੇਤ ਸਾਰੇ ਵੱਡੇ ਕਰਜ਼ਦਾਤਾ ਕੰਸੋਰਟੀਅਮ ਦਾ ਹਿੱਸਾ ਹਨ। ਜ਼ਿਕਰਯੋਗ ਹੈ ਕਿ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਟੈਲੇਸ ਪ੍ਰਾਈਵੇਟ ਲਿਮਟਿਡ ਨੇ 8 ਅਕਤੂਬਰ 2021 ਨੂੰ ਕਰਜ਼ੇ ’ਚ ਡੁੱਬੀ ਏਅਰ ਇੰਡੀਆ ਦੀ ਪ੍ਰਾਪਤੀ ਦੀ 18,000 ਕਰੋੜ ਰੁਪਏ ’ਚ ਬੋਲੀ ਜਿੱਤ ਲਈ ਸੀ।


Harinder Kaur

Content Editor

Related News