SBI ਕਾਰਡ ਅਤੇ ਰਿਲਾਇੰਸ ਰਿਟੇਲ ਨੇ ਮਿਲ ਕੇ ਰਿਲਾਇੰਸ SBI ਕਾਰਡ ਲਾਂਚ ਕੀਤਾ
Thursday, Nov 02, 2023 - 01:52 PM (IST)

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) - ਐੱਸ. ਬੀ. ਆਈ. ਕਾਰਡ ਨੇ ਰਿਲਾਇੰਸ ਰਿਟੇਲ ਨਾਲ ਮਿਲ ਕੇ ਕੋ-ਬ੍ਰਾਂਡਿਡ ਰਿਲਾਇੰਸ ਐੱਸ. ਬੀ. ਆਈ. ਕਾਰਡ ਲਾਂਚ ਕੀਤਾ ਹੈ। ਇਹ ਲਾਈਫਸਟਾਈਲ ’ਤੇ ਕੇਂਦਰਿਤ ਆਪਣੀ ਤਰ੍ਹਾਂ ਦਾ ਅਨੋਖਾ ਕ੍ਰੈਡਿਟ ਕਾਰਡ ਹੈ, ਜੋ ਆਮ ਤੋਂ ਲੈ ਕੇ ਪ੍ਰੀਮੀਅਮ ਤੱਕ ਵੱਖ-ਵੱਖ ਤਰ੍ਹਾਂ ਦੇ ਖਰਚਿਆਂ ਦੀ ਜ਼ਰੂਰਤ ਵਾਲੇ ਗਾਹਕਾਂ ਨੂੰ ਕੁੱਲ ਮਿਲਾ ਕੇ ਖਰੀਦਦਾਰੀ ਦਾ ਸ਼ਾਨਦਾਰ ਅਤੇ ਬੇਹੱਦ ਅਨੁਭਵ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : ਗੁਜਰਾਤ 'ਚ Bank of Baroda ਨੂੰ 100 ਕਰੋੜ ਰੁਪਏ ਦਾ ਚੂਨਾ ਲਗਾ ਕੇ ਅਮਰੀਕਾ ਫ਼ਰਾਰ ਹੋਇਆ ਜੋੜਾ
ਕਾਰਡਧਾਰਕ ਰਿਲਾਇੰਸ ਰਿਟੇਲ ਦੇ ਵੱਡੇ ਅਤੇ ਵਿਭਿੰਨ ਈਕੋਸਿਸਟਮ ’ਚ ਇਸ ਕਾਰਡ ਨਾਲ ਟਰਾਂਜ਼ੈਕਸ਼ਨ ਕਰ ਕੇ ਰਿਵਾਰਡਜ਼ ਦੇ ਨਾਲ-ਨਾਲ ਕਈ ਤਰ੍ਹਾਂ ਦੇ ਲਾਭ ਲੈ ਸਕਦੇ ਹਨ, ਜਿਸ ’ਚ ਫੈਸ਼ਨ ਅਤੇ ਲਾਈਫਸਟਾਈਲ ਤੋਂ ਲੈ ਕੇ ਕਰਿਆਨਾ, ਖਪਤਕਾਰ ਇਲੈਕਟ੍ਰੋਨਿਕਸ ਤੋਂ ਲੈ ਕੇ ਫਾਰਮਾ, ਫਰਨੀਚਰ ਤੋਂ ਲੈ ਕੇ ਗਹਿਣਿਆਂ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਰਿਕਵਰੀ ਏਜੰਟ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਨਹੀਂ ਕਰ ਸਕਣਗੇ ਕਾਲ
ਇਸ ਤੋਂ ਇਲਾਵਾ ਰਿਲਾਇੰਸ ਐੱਸ. ਬੀ. ਆਈ. ਕਾਰਡ ਹੋਲਡਰ ਲਗਾਤਾਰ ਆਧਾਰ ’ਤੇ ਐੱਸ. ਬੀ. ਆਈ. ਕਾਰਡ ਵੱਲੋਂ ਬੇਹੱਦ ਹੀ ਸਮਝਦਾਰੀ ਨਾਲ ਦਿੱਤੇ ਜਾਣ ਵਾਲੇ ਆਫਰਜ਼ ਦਾ ਵੀ ਆਨੰਦ ਲੈ ਸਕਦੇ ਹਨ।
ਇਹ ਵੀ ਪੜ੍ਹੋ : ਗਡਕਰੀ ਦੀ ਐਲਨ ਮਸਕ ਨੂੰ ਦੋ ਟੁੱਕ, ਭਾਰਤ 'ਚ ਟੈਸਲਾ ਕਾਰਾਂ ਵੇਚਣ ਲਈ ਰੱਖੀ ਇਹ ਸ਼ਰਤ
ਇਹ ਵੀ ਪੜ੍ਹੋ : ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8