31 ਮਾਰਚ ਤੋਂ 3 ਹਜ਼ਾਰ ਤੱਕ ਮਹਿੰਗਾ ਹੋ ਜਾਵੇਗਾ SBI ਦਾ ਲਾਕਰ, ਜਾਣੋ ਚਾਰਜ

03/11/2020 3:30:19 PM

ਨਵੀਂ ਦਿੱਲੀ— 31 ਮਾਰਚ ਤੋਂ ਪਹਿਲਾਂ ਬੈਂਕ ਲਾਕਰ ਨਾ ਬੁੱਕ ਕਰ ਸਕੇ ਤਾਂ ਤੁਹਾਨੂੰ ਹੁਣ ਜੇਬ ਕਾਫੀ ਢਿੱਲੀ ਕਰਨੀ ਪਵੇਗੀ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਲਾਕਰ ਚਾਰਜਾਂ 'ਚ ਵਾਧਾ ਕਰ ਦਿੱਤਾ ਹੈ, ਜੋ ਇਹ ਮਹੀਨਾ ਖਤਮ ਹੋਣ ਦੇ ਅੰਤਿਮ ਦਿਨ ਤੋਂ ਪ੍ਰਭਾਵੀ ਹੋ ਜਾਵੇਗਾ।

ਸ਼ਹਿਰ ਅਤੇ ਲਾਕਰ ਦੇ ਸਾਈਜ਼ ਦੇ ਹਿਸਾਬ ਨਾਲ ਚਾਰਜਾਂ 'ਚ 500 ਤੋਂ 3,000 ਰੁਪਏ ਤੱਕ ਦਾ ਭਾਰੀ-ਭਰਕਮ ਵਾਧਾ ਕੀਤਾ ਗਿਆ ਹੈ। 

 

ਕਿੰਨਾ ਹੋ ਜਾਵੇਗਾ ਚਾਰਜ?
ਸ਼ਹਿਰਾਂ 'ਚ ਛੋਟੇ ਲਾਕਰ ਦਾ ਚਾਰਜ 1,500 ਰੁਪਏ ਦੀ ਬਜਾਏ 2,000 ਰੁਪਏ ਹੋ ਜਾਵੇਗਾ। ਉੱਥੇ ਹੀ, ਪਿੰਡਾਂ ਤੇ ਕਸਬੇ ਦੀਆਂ ਬਰਾਂਚਾਂ 'ਚ ਛੋਟੇ ਲਾਕਰ ਲਈ ਕਿਰਾਇਆ 500 ਰੁਪਏ ਤੋਂ ਵੱਧ ਕੇ 1,500 ਰੁਪਏ ਹੋਣ ਜਾ ਰਿਹਾ ਹੈ। ਸਭ ਤੋਂ ਵੱਡੇ ਸਾਈਜ਼ ਦੇ ਲਾਕਰ ਲਈ ਸ਼ਹਿਰਾਂ 'ਚ ਹੁਣ 12,000 ਰੁਪਏ ਚਾਰਜ ਕੀਤੇ ਜਾਣਗੇ, ਜਿਸ ਲਈ ਮੌਜੂਦਾ ਸਮੇਂ 9,000 ਰੁਪਏ ਚਾਰਜ ਕੀਤੇ ਜਾਂਦੇ ਹਨ।

ਇਸ ਤੋਂ ਇਲਾਵਾ ਪਿੰਡਾਂ ਤੇ ਕਸਬਿਆਂ 'ਚ ਐੱਸ. ਬੀ. ਆਈ. ਨੇ ਸਭ ਤੋਂ ਵੱਡੇ ਲਾਕਰ ਦਾ ਚਾਰਜ 9,000 ਰੁਪਏ ਕਰ ਦਿੱਤਾ ਹੈ, ਜੋ ਮੌਜੂਦਾ ਸਮੇਂ 7,000 ਰੁਪਏ ਹੈ। ਇਨ੍ਹਾਂ ਚਾਰਜਾਂ 'ਚ ਜੀ. ਐੱਸ. ਟੀ. ਸ਼ਾਮਲ ਨਹੀਂ ਹੈ, ਯਾਨੀ ਟੈਕਸ ਲੱਗਣ ਨਾਲ ਚਾਰਜ ਇਸ ਤੋਂ ਹੋਰ ਥੋੜ੍ਹਾ ਵੱਧ ਹੋਵੇਗਾ।

PunjabKesari
ਬੈਂਕ ਲਾਕਰ ਦੀ ਫੀਸ ਸਾਲ 'ਚ ਇਕ ਵਾਰ ਲੱਗਦੀ ਹੈ। ਲਾਕਰ ਖੋਲ੍ਹਣ ਲਈ ਬਕਾਇਦਾ ਕੇ. ਵਾਈ. ਸੀ. ਹੁੰਦੀ ਹੈ। ਬੈਂਕ ਇਸ ਲਈ ਐੱਫ. ਡੀ. ਖੁੱਲ੍ਹਵਾਉਣ ਲਈ ਵੀ ਕਹਿ ਸਕਦਾ ਹੈ ਤਾਂ ਜੋ ਕਿਰਾਇਆ ਨਾ ਮਿਲਣ ਦੀ ਸੂਰਤ 'ਚ ਚਾਰਜ ਨੂੰ ਰਿਕਵਰ ਕੀਤਾ ਜਾ ਸਕੇ। ਲਾਕਰ ਕੋਈ ਇਕੱਲੇ ਵੀ ਚਲਾ ਸਕਦਾ ਹੈ ਜਾਂ ਕਿਸੇ ਨਾਲ ਮਿਲ ਕੇ ਵੀ।

ਇਹ ਵੀ ਪੜ੍ਹੋ ►SBI ਨੇ ਦਿੱਤਾ ਜ਼ੋਰ ਦਾ ਝਟਕਾ, FD ਦਰਾਂ 'ਚ ਕਰ ਦਿੱਤੀ ਇੰਨੀ ਕਟੌਤੀ ►ਇਟਲੀ 'ਚ ਪਸਰੀ ਸੁੰਨਸਾਨ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ ► ਲੋਨ ਗਾਹਕਾਂ ਲਈ ਵੱਡੀ ਗੁੱਡ ਨਿਊਜ਼ ►ਪੈਟਰੋਲ-ਡੀਜ਼ਲ ਕੀਮਤਾਂ 'ਤੇ ਵੱਡੀ ਖੁਸ਼ਖਬਰੀ,ਪੰਜਾਬ 'ਚ ਹੁਣ ਇੰਨਾ ਸਸਤਾ  ►ਥਾਈਲੈਂਡ ਲਈ ਵੀਜ਼ਾ ਮਿਲਣਾ ਬੰਦ, 'AIRPORT' ਤੋਂ ਮੁੜਨਾ ਪਵੇਗਾ ਖਾਲੀ ਹੱਥੀਂ


Related News