SBI ਦੇ ATM 'ਚੋਂ ਪੈਸੇ ਕਢਾਉਣ ਦੇ ਜਾਣ ਲਓ ਨਿਯਮ, ਇਹ ਹਨ ਚਾਰਜ

02/08/2021 8:52:28 AM

ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਡੈਬਿਟ ਕਾਰਡ ਨਾਲ ਏ. ਟੀ. ਐੱਮ. ਵਿਚੋਂ ਪੈਸੇ ਕਢਾਉਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਖਾਤੇ ਵਿਚ ਪੈਸੇ ਘੱਟ ਹੋਣ ਦੀ ਵਜ੍ਹਾ ਨਾਲ ਏ. ਟੀ. ਐੱਮ. ਟ੍ਰਾਂਜੈਕਸ਼ਨ ਫੇਲ੍ਹ ਹੋਈ ਤਾਂ ਚਾਰਜ ਲੱਗੇਗਾ। ਇਹ ਚਾਰਜ 20 ਰੁਪਏ ਹੋਵੇਗਾ ਅਤੇ ਨਾਲ ਹੀ ਜੀ. ਐੱਸ. ਟੀ. ਵੀ ਲੱਗੇਗਾ।

ਇਸ ਲਈ ਜ਼ਰੂਰੀ ਹੈ ਕਿ ਤੁਹਾਨੂੰ ਆਪਣੀ ਏ. ਟੀ. ਐੱਮ. ਟ੍ਰਾਂਜੈਕਸ਼ਨ ਦੀ ਮੁਫ਼ਤ ਲਿਮਟ ਪਤਾ ਹੋਵੇ। ਇਸ ਲਿਮਟ ਤੋਂ ਜ਼ਿਆਦਾ ਟ੍ਰਾਂਜੈਕਸ਼ਨ ਲਈ ਚਾਰਜ ਲੱਗਦਾ ਹੈ।

ਭਾਰਤੀ ਸਟੇਟ ਬੈਂਕ ਬਚਤ ਖਾਤਾਧਾਰਕਾਂ ਨੂੰ ਇਕ ਮਹੀਨੇ ਵਿਚ 8 ਮੁਫ਼ਤ ਏ. ਟੀ. ਐੱਮ. ਟ੍ਰਾਂਜੈਕਸ਼ਨ ਦੀ ਸੁਵਿਧਾ ਦਿੰਦਾ ਹੈ। ਇਸ ਵਿਚ 5 ਐੱਸ. ਬੀ. ਆਈ. ਏ. ਟੀ. ਐੱਮ. ਅਤੇ 3 ਦੂਜੇ ਬੈਂਕ ਦੇ ਏ. ਟੀ. ਐੱਮ. ਦੇ ਟ੍ਰਾਂਜੈਕਸ਼ਨ ਸ਼ਾਮਲ ਹਨ। ਉੱਥੇ ਹੀ, ਗੈਰ-ਮੈਟਰੋ ਸ਼ਹਿਰਾਂ ਵਿਚ 10 ਮੁਫ਼ਤ ਏ. ਟੀ. ਐੱਮ. ਟ੍ਰਾਂਜੈਕਸ਼ਨ ਦੀ ਸੁਵਿਧਾ ਮਿਲਦੀ ਹੈ, ਜਿਸ ਵਿਚ 5 ਐੱਸ. ਬੀ. ਆਈ. ਏ. ਟੀ. ਐੱਮ., ਜਦੋਂ ਕਿ 5 ਦੂਜੇ ਬੈਂਕ ਦੇ ਏ. ਟੀ. ਐੱਮ. ਤੋਂ ਟ੍ਰਾਂਜੈਕਸ਼ਨ ਕਰਨ ਦੀ ਛੋਟ ਹੈ। ਬੈਂਕ ਗੈਰ-ਵਿੱਤੀ ਲੈਣ-ਦੇਣ ਲਈ ਵੀ ਚਾਰਜ ਵਸੂਲਦੇ ਹਨ।

ਐੱਸ. ਬੀ. ਆਈ. ਦੇ ਏ. ਟੀ. ਐੱਮ. ਤੋਂ 10,000 ਰੁਪਏ ਜਾਂ ਇਸ ਤੋਂ ਜ਼ਿਆਦਾ ਪੈਸੇ ਕਢਾਉਣ ਲਈ ਓ. ਟੀ. ਪੀ. ਦੀ ਜ਼ਰੂਰਤ ਪੈਂਦੀ ਹੈ। ਇਹ ਓ. ਟੀ. ਪੀ. ਖਾਤਾਧਾਰਕ ਦੇ ਬੈਂਕ ਨਾਲ ਰਜਿਸਟਰਡ ਮੋਬਾਇਲ ਨੰਬਰ 'ਤੇ ਭੇਜਿਆ ਜਾਂਦਾ ਹੈ। ਇਸ ਦਾ ਫਾਇਦਾ ਇਹ ਹੈ ਕਿ ਕੋਈ ਹੋਰ ਵਿਅਕਤੀ ਗਲਤ ਟ੍ਰਾਂਜੈਕਸ਼ਨ ਨਹੀਂ ਕਰ ਸਕਦਾ ਹੈ।
 


Sanjeev

Content Editor

Related News