ਹੁਣ ਪੈਸੇ ਕਢਾਉਣ ਲਈ ਘਰ ਬੈਠੇ ਕਰੋ ਇਕ ਮੈਸੇਜ, ਦਰਵਾਜ਼ੇ ''ਤੇ ਆਵੇਗੀ ATM ਮਸ਼ੀਨ

Sunday, Aug 23, 2020 - 09:55 PM (IST)

ਹੁਣ ਪੈਸੇ ਕਢਾਉਣ ਲਈ ਘਰ ਬੈਠੇ ਕਰੋ ਇਕ ਮੈਸੇਜ, ਦਰਵਾਜ਼ੇ ''ਤੇ ਆਵੇਗੀ ATM ਮਸ਼ੀਨ

ਲਖਨਊ- ਹੁਣ ਤੁਹਾਨੂੰ ਪੈਸੇ ਕਢਾਉਣ ਲਈ ਬੈਂਕ ਅਤੇ ਏ. ਟੀ. ਐੱਮ. ਤੱਕ ਜਾਣ ਦੀ ਜ਼ਰੂਰਤ ਨਹੀਂ ਹੈ। ਹੁਣ ਇਕ ਫੋਨ ਕਾਲ ਜਾਂ ਮੈਸੇਜ 'ਤੇ ਏ. ਟੀ. ਐੱਮ. ਚੱਲ ਕੇ ਤੁਹਾਡੇ ਦਰਵਾਜ਼ੇ ਤੱਕ ਪੁੱਜੇਗਾ। ਭਾਵ ਹੁਣ ਏ. ਟੀ. ਐੱਮ. ਦੇ ਬਾਹਰ ਕੈਸ਼ ਲਈ ਲੰਬੀ ਲਾਈਨ ਅਤੇ ਨੋ-ਕੈਸ਼ ਵਰਗੇ ਝੰਜਟ ਤੋਂ ਗਾਹਕਾਂ ਨੂੰ ਜਲਦੀ ਹੀ ਛੁਟਕਾਰਾ ਮਿਲ ਸਕਦਾ ਹੈ। 

ਅਸਲ ਵਿਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ ਆਪਣੇ ਗਾਹਕਾਂ ਲਈ ਇਕ ਨਵੀਂ ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਗਾਹਕਾਂ ਨੂੰ ਏ. ਟੀ. ਐੱਮ. ਆਪਣੇ ਘਰ ਤੱਕ ਮੰਗਵਾਉਣ ਲਈ ਸਿਰਫ ਇਕ ਕਾਲ ਜਾਂ ਫਿਰ ਵਟਸਐਪ 'ਤੇ ਮੈਸੇਜ ਕਰਨਾ ਹੋਵੇਗਾ। ਇਸ ਲਈ ਐੱਸ. ਬੀ. ਆਈ. ਨੇ ਦੋ ਨੰਬਰ 7052911911 ਅਤੇ 7760529264 ਜਾਰੀ ਕੀਤੇ ਹਨ। 

ਤੁਸੀਂ ਇਨ੍ਹਾਂ ਨੰਬਰਾਂ ਉੱਤੇ ਫੋਨ ਜਾਂ ਵਟਸਐਪ ਕਰਕੇ ਏ. ਟੀ. ਐੱਮ. ਮਸ਼ੀਨ ਆਪਣੇ ਦਰਵਾਜ਼ੇ ਤਕ ਸੱਦ ਸਕੋਗੇ। ਗਾਹਕ ਨੂੰ ਆਪਣੇ ਰਜਿਸਟਰ ਨੰਬਰ ਤੋਂ ਹੀ ਆਪਣਾ ਨਾਮ ਤੇ ਪਤਾ ਭੇਜਣਾ ਹੋਵੇਗਾ। ਫਿਲਹਾਲ  ਐੱਸ. ਬੀ. ਆਈ.  ਨੇ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਇਸ ਸੇਵਾ ਦੀ ਸ਼ੁਰੂਆਤ ਲਖਨਊ ਵਿਚ ਕਰ ਦਿੱਤੀ ਹੈ।  ਐੱਸ. ਬੀ. ਆਈ.  ਡੋਰਸਟੈਪ ਏ. ਟੀ. ਐੱਮ. ਦੇ ਚੀਫ ਜਨਰਲ ਮੈਨੇਜਰ ਅਜੈ ਕੁਮਾਰ ਖੰਨਾ ਦਾ ਕਹਿਣਾ ਹੈ ਕਿ ਲਖਨਊ ਵਿਚ ਸਫਲਤਾ ਦੇ ਬਾਅਦ ਇਸ ਨੂੰ ਪੂਰੇ ਦੇਸ਼ ਵਿਚ ਜਲਦੀ ਹੀ ਲਾਗੂ ਕਰਨ ਦੀ ਤਿਆਰੀ ਹੈ। 

ਜ਼ਿਕਰਯੋਗ ਹੈ ਕਿ ਇਹ ਸੁਵਿਧਾ ਸੀਨੀਅਰ ਸਿਟੀਜ਼ਨ ਅਤੇ ਦਿਵਿਆਂਗ ਗਾਹਕਾਂ ਲਈ ਫਾਇਦੇਮੰਦ ਹੋਵੇਗੀ। ਇਸ ਦੇ ਲਈ ਗਾਹਕ ਦਾ ਰਜਿਸਟਰ ਬੈਂਕ ਉਸ ਤੋਂ 5 ਕਿਲੋਮੀਟਰ ਦੇ ਦਾਇਰੇ ਵਿਚ ਹੋਵੇਗਾ। ਬੈਂਕ ਦੇ ਇਸ ਫੈਸਲੇ ਨਾਲ 44 ਕਰੋੜ ਤੋਂ ਵਧੇਰੇ ਬਚਤ ਖਾਤਾਧਾਰਕਾਂ ਨੂੰ ਰਾਹਤ ਮਿਲੇਗੀ। 
 


author

Sanjeev

Content Editor

Related News