SBI Alert! ਖਾਤਾਧਾਰਕ ਤੁਰੰਤ ਕਰ ਲੈਣ ਇਹ ਕੰਮ, ਨਹੀਂ ਤਾਂ ਹੋਵੇਗੀ ਪ੍ਰੇਸ਼ਾਨੀ

01/08/2020 4:38:57 PM

ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਆਪਣੇ ਗਾਹਕਾਂ ਨੂੰ ਸਾਵਧਾਨ ਕਰਕੇ ਕਿਹਾ ਕਿ ਜੇਕਰ ਕਿਸੇ ਗਾਹਕ ਦਾ ਮੋਬਾਇਲ ਨੰਬਰ ਅਤੇ ਈਮੇਲ ਆਈ.ਡੀ. ਬਦਲੀ ਹੈ ਤਾਂ ਉਹ ਇਸ ਨੂੰ ਛੇਤੀ ਤੋਂ ਛੇਤੀ ਬੈਂਕ 'ਚ ਅਪਡੇਟ ਕਰਵਾ ਲਓ। ਅਜਿਹਾ ਨਹੀਂ ਕਰਨ 'ਤੇ ਤੁਸੀਂ ਵੱਡੀ ਪ੍ਰੇਸ਼ਾਨੀ 'ਚ ਪੈ ਸਕਦੇ ਹੋ।
ਐੱਸ.ਬੀ.ਆਈ. ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਐੱਸ.ਬੀ.ਆਈ. ਗਾਹਕਾਂ ਨੂੰ ਮੋਬਾਇਲ ਨੰਬਰ ਅਤੇ ਈਮੇਲ ਅਪਡੇਟ ਕਰਨ ਲਈ ਕਿਹਾ ਹੈ। ਟਵੀਟ 'ਚ ਬੈਂਕ ਨੇ ਕਿਹਾ ਕਿ ਗਾਹਕ ਆਪਣਾ ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀ. ਤੁਰੰਤ ਅਪਡੇਟ ਕਰਵਾ ਲਿਆ ਤਾਂ ਜੋ ਕੋਈ ਵੀ ਮੁੱਖ ਜਾਣਕਾਰੀ ਛੁੱਟ ਨਾ ਜਾਵੇ।

PunjabKesari
ਜ਼ਰੂਰੀ ਹੈ ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀ. ਅਪਡੇਟ ਕਰਨਾ
-ਓ.ਟੀ.ਪੀ., ਪਿਨ, ਐਕਟੀਵੇਸ਼ਨ ਮੈਸੇਜ ਸਹੀ ਮੋਬਾਇਲ ਨੰਬਰ ਅਤੇ ਈਮੇਲ ਆਈ.ਡੀ. ਤੇ ਆ ਸਕੇ।
-ਅਕਾਊਂਟ ਸਟੇਟਮੈਂਟ ਸਹੀ ਈ-ਮੇਲ ਆਈ.ਡੀ. 'ਤੇ ਆਓ। ਗਲਤ ਥਾਂ ਜਾਣ ਜਾਂ ਨਹੀਂ ਮਿਲਣ 'ਤੇ ਤੁਹਾਨੂੰ ਪ੍ਰੇਸ਼ਾਨੀ ਹੋ ਸਕਦੀ ਹੈ।
-ਐੱਸ.ਬੀ.ਆਈ. ਬੈਂਕ ਜੋ ਵੀ ਮੁੱਖ ਜਾਣਕਾਰੀ ਜਾਂ ਅਲਰਟ ਗਾਹਕਾਂ ਨੂੰ ਭੇਜਦਾ ਹੈ, ਉਹ ਤੁਹਾਨੂੰ ਮਿਲ ਸਕੇ।
ਦੱਸ ਦੇਈਏ ਕਿ ਬੈਂਕ 'ਚ ਆਪਣਾ ਰਜਿਸਟਰਡ ਮੋਬਾਇਲ ਨੰਬਰ ਅਤੇ ਈਮੇਲ ਆਈ.ਡੀ. ਬਦਲਣ ਲਈ ਤੁਹਾਨੂੰ ਬ੍ਰਾਂਚ ਜਾਣ ਦੀ ਲੋੜ ਵੀ ਨਹੀਂ ਪਵੇਗੀ। ਐੱਸ.ਬੀ.ਆਈ। ਕਸਟਮਰਸ ਨੂੰ ਆਨਲਾਈਨ ਰਜਿਸਟਰਡ ਮੋਬਾਇਲ ਨੰਬਰ ਬਦਲਣ ਦੀ ਆਪਸ਼ਨ ਦਿੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿੰਝ ਘਰ ਬੈਠੇ ਮਿੰਟਾਂ 'ਚ ਕਰ ਸਕਦੇ ਹੋ ਇਹ ਕੰਮ।

PunjabKesari
ਇਹ ਹੈ ਬਦਲਣ ਦਾ ਪ੍ਰੋਸੈੱਸ
-ਇਸ ਦੇ ਲਈ ਸਭ ਤੋਂ ਪਹਿਲਾਂ ਐੱਸ.ਬੀ.ਆਈ. ਦੀ ਵੈੱਬਸਾਈਟ www.onlinesbi.com 'ਤੇ ਜਾਣ ਅਤੇ ਅਕਾਊਂਟ ਲਾਗਇਨ ਕਰੋ।
-ਇਸ ਦੇ ਬਾਅਦ ਖੱਬੇ ਪਾਸੇ ਸਭ ਤੋਂ ਉਪਰ ਦੇ ਸੈਕਸ਼ਨ My Accounts and Profile 'ਤੇ ਜਾਓ ਅਤੇ ਇਥੇ ਡਰਾਪ ਡਾਊਨ ਕਰੋ।
-ਹੁਣ ਪ੍ਰੋਫਾਈਲ 'ਤੇ ਕਲਿੱਕ ਕਰੋ ਇਥੇ ਇਸ ਦੇ ਬਾਅਦ ਪਰਸਨਲ ਡਿਟੇਲਸ/ਮੋਬਾਇਲ 'ਤੇ ਕਲਿੱਕ ਕਰੋ।
-ਹੁਣ ਪ੍ਰੋਫਾਈਲ ਪਾਸਵਰਡ ਪਾਓ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ।
-ਇਥੇ ਇਕ ਲਿੰਕ 'Change Mobile Number-Domestic only (Through OTP/ATM/Contact Centre)' 'ਤੇ ਕਲਿੱਕ ਕਰੋ।
-ਇਕ ਨਵਾਂ ਸਕ੍ਰੀਨ 'Personal Details-Mobile Number Update' ਦੇ ਨਾਲ ਓਪਨ ਹੋਵੇਗੀ।

PunjabKesari
-ਇਥੇ ਆਪਣੇ ਨਵਾਂ ਮੋਬਾਇਲ ਨੰਬਰ ਟਾਈਪ ਕਰੋ, ਫਿਰ ਇਸ ਨੂੰ ਰੀਟਾਈਪ ਕਰੋ।
-ਤੁਸੀਂ ਇਸ ਪਾਪ ਅਪ ਮੈਸੇਜ  'Verify and confirm your mobile number xxxxxxxxxx' ਸਾਹਮਣੇ ਆਵੇਗਾ। ਫਿਰ ਅੱਗੇ ਵਧਣ ਲਈ 'ਓਕੇ' ਕਲਿੱਕ ਕਰੋ।
ਹੁਣ ਜੋ ਨਵੀਂ ਸਕ੍ਰੀਨ ਤੁਹਾਡੇ ਸਾਹਮਣੇ ਖੁੱਲ੍ਹੇਗੀ, ਉਸ 'ਚ ਮੋਬਾਇਲ ਨੰਬਰ ਅਪਰੂਵਲ ਲਈ ਤਿੰਨ ਵੱਖ-ਵੱਖ ਮੋਡ ਦਿਖਾਈ ਦੇਣਗੇ।
-ਇਸ ਮੋਡ 'ਚ ਇਕ ਹੋਵੇਗਾ- OTP on both the Mobile Number , ਦੂਜਾ ਹੋਵੇਗਾ-IRATA : Internet Banking Request Approval through ATM ਅਤੇ ਤੀਜਾ - Approval through Contact Centre ਹੋਵੇਗਾ।


Aarti dhillon

Content Editor

Related News