SBI ਦਾ ਸ਼ੁੱਧ ਮੁਨਾਫਾ ਦੂਜੀ ਤਿਮਾਹੀ ''ਚ ਵੱਧ ਕੇ 5,200 ਕਰੋੜ ਤੋਂ ਪਾਰ

Wednesday, Nov 04, 2020 - 04:31 PM (IST)

ਨਵੀਂ ਦਿੱਲੀ- ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਨੇ ਬੁੱਧਵਾਰ ਨੂੰ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ 30 ਸਤੰਬਰ ਨੂੰ ਖ਼ਤਮ ਹੋਈ ਦੂਜੀ ਤਿਮਾਹੀ ਦੌਰਾਨ ਫਸੇ ਕਰਜ਼ ਵਿਚ ਕਮੀ ਦੇ ਮੱਦੇਨਜ਼ਰ ਉਸ ਦਾ ਸ਼ੁੱਧ ਲਾਭ 55 ਫੀਸਦੀ ਵੱਧ ਕੇ 5,246.88 ਕਰੋੜ ਰੁਪਏ ਹੋ ਗਿਆ। 

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੀ ਜੁਲਾਈ-ਸਤੰਬਰ ਦੀ ਤਿਮਾਹੀ ਦੌਰਾਨ ਉਸ ਦਾ ਸ਼ੁੱਧ ਲਾਭ 3,375.40 ਕਰੋੜ ਰੁਪਏ ਰਿਹਾ ਸੀ। 

ਸਮੀਖਿਆ ਅਧੀਨ ਤਿਮਾਹੀ ਦੌਰਾਨ ਐੱਸ. ਬੀ. ਆਈ. ਸਮੂਹ ਦੀ ਕੁੱਲ ਆਮਦਨ 95,373.50 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਇਸ ਮਿਆਦ ਵਿਚ 89,347.91 ਕਰੋੜ ਰੁਪਏ ਸੀ। ਬੈਂਕ ਨੇ ਕਿਹਾ ਕਿ 30 ਸਤੰਬਰ, 2020 ਨੂੰ ਇਸ ਦੀ ਕੁੱਲ ਗੈਰ-ਕਾਰਗੁਜ਼ਾਰੀ ਜਾਇਦਾਦ (ਐੱਨ. ਪੀ. ਏ.) ਕੁੱਲ ਕਰਜ਼ੇ ਦੇ ਮੁਕਾਬਲੇ ਘੱਟ ਕੇ 5.28 ਫੀਸਦੀ 'ਤੇ ਆ ਗਈ, ਜੋ ਪਿਛਲੇ ਸਾਲ ਦੀ ਇਸ ਮਿਆਦ' ਚ 7.19 ਫੀਸਦੀ ਸੀ।

ਸ਼ੁੱਧ ਐੱਨ. ਪੀ. ਏ. ਵੀ ਇਸ ਸਮੇਂ ਦੌਰਾਨ 1.59 ਫੀਸਦੀ ਰਹਿ ਗਿਆ, ਜੋ ਪਿਛਲੇ ਸਾਲ ਦੇ ਇਸ ਅਰਸੇ ਦੌਰਾਨ 2.79 ਫੀਸਦੀ ਸੀ। ਇਕੱਲੇ ਆਧਾਰ 'ਤੇ ਬੈਂਕ ਦਾ ਸ਼ੁੱਧ ਮੁਨਾਫਾ ਲਗਭਗ 52 ਫੀਸਦੀ ਦੇ ਵਾਧੇ ਨਾਲ 4,574.16 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਦੀ ਇਸ ਮਿਆਦ ਵਿਚ 3,011.73 ਕਰੋੜ ਰੁਪਏ ਸੀ। ਬੈਂਕ ਦੀ ਕੁੱਲ ਆਮਦਨ ਸਤੰਬਰ 2020 ਦੀ ਤਿਮਾਹੀ 'ਚ ਵੱਧ ਕੇ 75,341.80 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਇਸ ਮਿਆਦ' ਚ 72,850.78 ਕਰੋੜ ਰੁਪਏ ਸੀ।


Sanjeev

Content Editor

Related News