10 ਰੁਪਏ ਤੱਕ ਸਸਤਾ ਹੋ ਸਕਦੈ ਪੈਟਰੋਲ, ਸਾਊਦੀ ਅਰਬ ਨੇ ਲਿਆ ਵੱਡਾ ਫ਼ੈਸਲਾ

Thursday, Dec 07, 2023 - 10:46 AM (IST)

10 ਰੁਪਏ ਤੱਕ ਸਸਤਾ ਹੋ ਸਕਦੈ ਪੈਟਰੋਲ, ਸਾਊਦੀ ਅਰਬ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ (ਇੰਟ.)– ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ ਆਈ ਹੈ। ਕੱਚੇ ਤੇਲ ਦੀਆਂ ਕੀਮਤਾਂ ਘਟ ਕੇ 75 ਡਾਲਰ ਪ੍ਰਤੀ ਬੈਰਲ ਦੇ ਕਰੀਬ ਆ ਚੁੱਕੀਆਂ ਹਨ। ਬ੍ਰੇਂਟ ਕਰੂਡ ਆਇਲ ਦੀਆਂ ਕੀਮਤ 1.06 ਫ਼ੀਸਦੀ ਦੀ ਗਿਰਾਵਟ ਨਾਲ 76.51 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਹੀ ਹੈ, ਜਦ ਕਿ ਡਬਲਯੂ. ਟੀ. ਆਈ. ਕਰੂਡ 1 ਫ਼ੀਸਦੀ ਦੀ ਗਿਰਾਵਟ ਨਾਲ 71.60 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ - ਕੀ ਦੇਸ਼ ਦੇ ਸਾਰੇ ਬੈਂਕ ਹੁਣ ਸ਼ਨੀਵਾਰ ਤੇ ਐਤਵਾਰ ਨੂੰ ਰਹਿਣਗੇ ਬੰਦ? ਵਿੱਤ ਮੰਤਰਾਲੇ ਨੇ ਦਿੱਤੀ ਇਹ ਜਾਣਕਾਰੀ

ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਤੇ ਭਾਰਤੀ ਜਨਤਾ ਪਾਰਟੀ ਨੂੰ 3 ਹਿੰਦੀ ਪੱਟੀ ਦੇ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ 'ਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ’ਚ ਕਮੀ ਸਰਕਾਰ ਲਈ ਖ਼ੁਸ਼ਖ਼ਬਰੀ ਲੈ ਕੇ ਆਈ ਹੈ। 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸੱਤਾਧਾਰੀ ਪਾਰਟੀ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਲਈ ਕਈ ਲੋਕ-ਲੁਭਾਊ ਫ਼ੈਸਲੇ ਲੈ ਸਕਦਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ ਜਾਰੀ ਗਿਰਾਵਟ ਤੋਂ ਬਾਅਦ ਕੀਮਤਾਂ ਇਸ ਪੱਧਰ ’ਤੇ ਸਥਿਰ ਰਹੀਆਂ ਹਨ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਮੀ ਕਰ ਸਕਦੀ ਹੈ, ਜਿਸ ਨਾਲ ਚੋਣ ਲਾਭ ਲਿਆ ਜਾ ਸਕੇ।

ਇਹ ਵੀ ਪੜ੍ਹੋ - ਗੌਤਮ ਅਡਾਨੀ ਦੀ ਜਾਇਦਾਦ 'ਚ 12.3 ਅਰਬ ਡਾਲਰ ਦਾ ਵਾਧਾ, ਜਾਣੋ ਮੁਕੇਸ਼ ਅੰਬਾਨੀ ਤੋਂ ਕਿੰਨੇ ਦੂਰ

ਉਧਰ ਸਾਊਦੀ ਅਰਬ ਨੇ ਏਸ਼ੀਆਈ ਖਰੀਦਦਾਰ ਦੇਸ਼ਾਂ ਨੂੰ ਸਸਤੇ ’ਚ ਕੱਚਾ ਤੇਲ ਵੇਚਣ ਦਾ ਫ਼ੈਸਲਾ ਕੀਤਾ ਹੈ। ਪਿਛਲੇ 7 ਮਹੀਨਿਆਂ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਸਾਊਦੀ ਅਰਬ ਨੇ ਆਪਣੇ ਫਲੈਗਸ਼ਿਪ ਕਰੂਡ ਆਇਲ ਦੀਆਂ ਕੀਮਤਾਂ ਵਿਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਏਸ਼ੀਆਈ ਖਰੀਦਦਾਰਾਂ ਨੂੰ ਸਾਊਦੀ ਅਰਬ ਜਨਵਰੀ ਮਹੀਨੇ ਵਿਚ 0.50 ਡਾਲਰ ਪ੍ਰਤੀ ਬੈਰਲ ਸਸਤਾ ਕੱਚਾ ਤੇਲ ਵੇਚੇਗਾ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਭਾਰਤ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ - 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ 'ਚ 4 ਭਾਰਤੀ, 5ਵੀਂ ਵਾਰ ਸੂਚੀ 'ਚ ਸ਼ਾਮਲ ਨਿਰਮਲਾ ਸੀਤਾਰਮਨ

ਨਵੇਂ ਸਾਲ ’ਚ 10 ਰੁਪਏ ਤੱਕ ਸਸਤਾ ਹੈ ਸਕਦੈ ਪੈਟਰੋਲ
ਲਗਾਤਾਰ ਚੌਥੇ ਦਿਨ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਦਸੰਬਰ ਮਹੀਨੇ ਦੇ ਸ਼ੁਰੂਆਤੀ ਕਾਰੋਬਾਰੀ ਦਿਨਾਂ ਵਿਚ ਖਾੜੀ ਦੇਸ਼ਾਂ ਦਾ ਤੇਲ ਯਾਨੀ ਬ੍ਰੇਂਟ ਕਰੂਡ ਆਇਲ ਦੀ ਕੀਮਤ ਕਰੀਬ 7 ਫ਼ੀਸਦੀ ਘੱਟ ਹੋ ਚੁੱਕੀ ਹੈ। ਦੂਜੇ ਪਾਸੇ ਅਮਰੀਕੀ ਕੱਚਾ ਤੇਲ ਜਿਸ ਨੂੰ ਡਬਲਯੂ. ਟੀ. ਆਈ. ਵੀ ਕਿਹਾ ਜਾਂਦਾ ਹੈ, ’ਚ 5 ਫ਼ੀਸਦੀ ਦੀ ਗਿਰਾਵਟ ਆ ਚੁੱਕੀ ਹੈ। ਜਾਣਕਾਰਾਂ ਦੀ ਮੰਨੀਏ ਤਾਂ ਦਸੰਬਰ ਖ਼ਤਮ ਹੁੰਦੇ-ਹੁੰਦੇ ਖਾੜੀ ਦੇਸ਼ਾਂ ਦਾ ਕੱਚਾ ਤੇਲ 70 ਡਾਲਰ ਤੱਕ ਆ ਸਕਦਾ ਹੈ, ਜਿਸ ਦਾ ਪ੍ਰਮੁੱਖ ਕਾਰਨ ਮੰਗ ਵਿਚ ਗਿਰਾਵਟ ਹੈ। ਜੇ ਅਜਿਹਾ ਹੁੰਦਾ ਹੈ ਤਾਂ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ’ਚ ਨਵੇਂ ਸਾਲ ’ਤੇ ਕਟੌਤੀ ਸ਼ੁਰੂ ਹੋ ਸਕਦੀ ਹੈ ਜੋ 10 ਰੁਪਏ ਪ੍ਰਤੀ ਲਿਟਰ ਤੱਕ ਦੇਖਣ ਨੂੰ ਮਿਲ ਸਕਦੀ ਹੈ। 

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜੀ ਹਾਂ, ਸਰਕਾਰੀ ਅਧਿਕਾਰੀ ਪਹਿਲਾਂ ਹੀ ਇਸ ਗੱਲ ਦੇ ਸੰਕੇਤ ਦੇ ਚੁੱਕੇ ਹਨ ਕਿ ਜੇ ਕਰੂਡ ਆਇਲ ਦੀਆਂ ਕੀਮਤਾਂ 80 ਡਾਲਰ ਤੋਂ ਹੇਠਾਂ ਲਗਾਤਾਰ ਬਣੀਆਂ ਰਹਿੰਦੀਆਂ ਹਨ ਤਾਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਘੱਟ ਕੀਤਾ ਜਾ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਅਮਰੀਕੀ ਤੇਲ ਦੀਆਂ ਇਨਵੈਂਟਰੀਜ਼ ’ਚ ਵੀ ਵਾਧਾ ਹੋਇਆ ਹੈ। ਡਾਲਰ ਇੰਡੈਕਸ ਵਿਚ ਮਜ਼ਬੂਤੀ ਕਾਰਨ ਖਾੜੀ ਅਤੇ ਅਮਰੀਕੀ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸਾਲ 2022 ਵਿਚ 21 ਮਈ ਨੂੰ ਖੁਦ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ਘੱਟ ਕੀਤਾ ਸੀ, ਜਿਸ ਤੋਂ ਬਾਅਦ ਈਂਧਨ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਸੀ। 

ਇਹ ਵੀ ਪੜ੍ਹੋ - ਗੰਢੇ ਅਤੇ ਟਮਾਟਰਾਂ ਕਾਰਨ ਵਧੀ ਮਾਸਾਹਾਰੀ ਤੇ ਸ਼ਾਕਾਹਾਰੀ ਥਾਲੀ ਦੀ ਕੀਮਤ, ਜਾਣੋ ਕਿੰਨਾ ਵਧਿਆ ਭਾਅ

ਉਦੋਂ ਤੋਂ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ, ਜਦ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਯੂਕ੍ਰੇਨ ਵਾਰ ਦੌਰਾਨ, ਜੋ ਨੁਕਸਾਨ ਪੈਟਰੋਲੀਅਮ ਕੰਪਨੀਆਂ ਨੂੰ ਹੋਇਆ ਸੀ, ਉਹ ਵੀ ਪੂਰਾ ਹੋ ਚੁੱਕਾ ਹੈ। ਕਈ ਸਰਕਾਰੀ ਪੈਟਰੋਲੀਅਮ ਕੰਪਨੀਆਂ ਫ਼ਾਇਦੇ ’ਚ ਹਨ। ਅਜਿਹੇ ਵਿਚ ਜਨਵਰੀ ਦੇ ਮਹੀਨੇ ਵਿਚ ਸਰਕਾਰ ਅਤੇ ਪੈਟਰੋਲੀਅਮ ਕੰਪਨੀਆਂ ਫਿਊਲ ਦੀਆਂ ਕੀਮਤਾਂ ਘੱਟ ਕਰ ਕੇ ਆਮ ਲੋਕਾਂ ਨੂੰ ਰਾਹਤ ਦੇ ਸਕਦੀਆਂ ਹਨ, ਜਿਸ ਕਾਰਨ ਦੇਸ਼ ਵਿਚ ਮਹਿੰਗਾਈ ਘੱਟ ਹੋਵੇਗੀ ਅਤੇ ਆਮ ਲੋਕਾਂ ਨੂੰ ਆਰ. ਬੀ. ਆਈ. ਵਲੋਂ ਈ. ਐੱਮ. ਆਈ. ਵਿਚ ਰਾਹਤ ਮਿਲੇਗੀ।

ਇਹ ਵੀ ਪੜ੍ਹੋ - ਦੁਨੀਆ ਦੀ ਚੌਥੀ ਸਭ ਤੋਂ ਵੱਡੀ ਬੀਮਾ ਕੰਪਨੀ ਬਣੀ LIC, ਜਾਣੋ ਪਹਿਲੇ ਨੰਬਰ 'ਤੇ ਹੈ ਕੌਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News