HDFC ਬੈਂਕ ਦੇ ਨਵੇਂ CEO ਹੋਣਗੇ ਜਗਦੀਸ਼ਨ, ਆਦਿੱਤਿਆ ਪੁਰੀ ਦੀ ਲੈਣਗੇ ਥਾਂ

08/04/2020 1:57:54 PM

ਮੁੰਬਈ— ਸ਼ਸ਼ੀਧਰ ਜਗਦੀਸ਼ਨ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਦੇ ਨਵੇਂ ਸੀ. ਈ. ਓ. ਹੋਣਗੇ। ਸ਼ਸ਼ੀਧਰ ਜਗਦੀਸ਼ਨ 26 ਅਕਤੂਬਰ ਨੂੰ ਰਿਟਾਇਰ ਹੋਣ ਵਾਲੇ ਸੀ. ਈ. ਓ. ਆਦਿੱਤਿਆ ਪੁਰੀ ਦੇ ਅਹੁਦੇ 'ਤੇ ਵਿਰਾਜਮਾਨ ਹੋਣਗੇ। ਅਦਿੱਤਿਆ ਪੁਰੀ ਨਿਜੀ ਬੈਂਕ ਦੇ ਮੁੱਖੀ ਲਈ ਰੈਗੂਲੇਟਰ ਵੱਲੋਂ ਨਿਰਧਾਰਤ ਕੀਤੀ ਗਈ ਵੱਧ ਤੋਂ ਵੱਧ ਉਮਰ ਹੱਦ 70 ਸਾਲ ਪੂਰੀ ਹੋਣ 'ਤੇ ਐੱਚ. ਡੀ. ਐੱਫ. ਸੀ. ਬੈਂਕ ਤੋਂ ਸੇਵਾਮੁਕਤ ਹੋ ਰਹੇ ਹਨ।

ਐੱਚ. ਡੀ. ਐੱਫ. ਸੀ. ਬੈਂਕ ਦੇ ਬੋਰਡ ਨੇ ਸੀ. ਈ. ਓ. ਲਈ ਤਿੰਨ ਨਾਮ ਚੁਣੇ ਸਨ। ਇਹ ਨਾਮ ਅੰਤਿਮ ਮਨਜ਼ੂਰੀ ਲਈ ਆਰ. ਬੀ. ਆਈ. ਨੂੰ ਭੇਜੇ ਗਏ ਸਨ। ਸ਼ਸ਼ੀਧਰ ਜਗਦੀਸ਼ਨ, ਕੈਜਾਦ ਐੱਮ. ਭਾਰੂਚਾ ਅਤੇ ਸੁਨੀਲ ਗਰਗ ਬੈਂਕ ਦੇ ਬੋਰਡ ਵੱਲੋਂ ਭੇਜੇ ਗਏ ਨਾਵਾਂ 'ਚੋਂ ਸਨ। ਇਨ੍ਹਾਂ 'ਚੋਂ ਸ਼ਸ਼ੀਧਰ ਜਗਦੀਸ਼ਨ ਅਤੇ ਕੈਜਾਦ ਐੱਮ. ਭਾਰੂਚਾ ਐੱਚ. ਡੀ. ਐੱਫ. ਸੀ. ਬੈਂਕ 'ਚ ਨੌਕਰੀ ਕਰਦੇ ਹਨ, ਜਦੋਂ ਕਿ ਸੁਨੀਲ ਗਰਗ ਸਿਟੀ ਕਮਰਸ਼ੀਅਲ ਬੈਂਕ ਦੇ ਸੀ. ਈ. ਓ. ਹਨ।

ਜੁਲਾਈ 'ਚ ਹੀ ਆਦਿੱਤਿਆ ਪੁਰੀ ਨੇ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਦਾ ਉਤਰਾਧਿਕਾਰੀ ਐੱਚ. ਡੀ. ਐੱਫ. ਸੀ. ਬੈਂਕ ਤੋਂ ਹੀ ਹੋਵੇਗਾ, ਜੋ ਬੈਂਕ ਨਾਲ ਪਿਛਲੇ 25 ਸਾਲਾਂ ਤੋਂ ਜੁੜਿਆ ਹੋਇਆ ਹੈ। ਦੱਸ ਦਈਏ ਕਿ ਸ਼ਸ਼ੀਧਰ ਜਗਦੀਸ਼ਨ 1996 'ਚ ਵਿੱਤ ਮੈਨੇਜਰ ਵਜੋਂ ਬੈਂਕ 'ਚ ਸ਼ਾਮਲ ਹੋਏ ਸਨ। ਇਸ ਸਮੇਂ ਬੈਂਕ 'ਚ ਐਡੀਸ਼ਨਲ ਡਾਇਰੈਕਟਰ ਵਜੋਂ ਨਿਯੁਕਤ ਹਨ। ਵਰਤਮਾਨ 'ਚ ਉਹ ਵਿੱਤ, ਐੱਚ. ਆਰ., ਲੀਡਲ, ਐਡਮਿਨ, ਸੀ. ਐੱਸ. ਆਰ. ਦੇ ਸਮੂਹ ਮੁਖੀ ਵੀ ਹਨ। ਸ਼ਸ਼ੀਧਰ ਜਗਦੀਸ਼ਨ ਦੀ ਨਿਯੁਕਤੀ 27 ਅਕਤੂਬਰ ਤੋਂ ਲਾਗੂ ਹੋਵੇਗੀ। ਸ਼ਸ਼ੀਧਰ ਜਗਦੀਸ਼ਨ ਦੀ ਨਿਯੁਕਤੀ 'ਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਐੱਮ. ਡੀ. ਆਦਿੱਤਿਆ ਨੇ ਬੈਂਕ 'ਚ ਚੰਗੇ ਹੱਥਾਂ 'ਚ ਹੈ। ਜਗਦੀਸ਼ਨ ਦੀ ਨਿਯੁਕਤੀ ਤੋਂ ਖੁਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਸ਼ੀਧਰ ਜਗਦੀਸ਼ਨ ਕੋਲ ਜ਼ਰੂਰੀ ਤਜ਼ਰਬਾ ਹੈ। ਜਗਦੀਸ਼ਨ ਦਾ ਅਕਸ ਪ੍ਰੇਰਣਾਦਾਇਕ ਹੈ।


Sanjeev

Content Editor

Related News