ਸਾਲ ਦੇ ਅੰਤ ਤੱਕ 16 ਨਵੇਂ ਹੋਟਲ ਖੋਲ੍ਹੇਗਾ ਸਰੋਵਰ ਹੋਟਲ

Sunday, Jul 14, 2019 - 05:50 PM (IST)

ਸਾਲ ਦੇ ਅੰਤ ਤੱਕ 16 ਨਵੇਂ ਹੋਟਲ ਖੋਲ੍ਹੇਗਾ ਸਰੋਵਰ ਹੋਟਲ

ਨਵੀਂ ਦਿੱਲੀ—ਹੋਟਲ ਚਲਾਉਣ ਵਾਲੀ ਕੰਪਨੀ ਸਰੋਵਰ ਹੋਟਲਸ ਇਸ ਸਾਲ ਦੇ ਅੰਤ 'ਚ ਦੇਸ਼ ਭਰ 'ਚ 16 ਨਵੇਂ ਹੋਟਲ ਖੋਲ੍ਹੇਗਾ । ਇਸ ਨਾਲ ਉਸ ਦੇ ਹੋਟਲਾਂ 'ਚ ਕਰੀਬ 970 ਕਮਰੇ ਵਧ ਜਾਣਗੇ। ਕੰਪਨੀ ਦੇ ਇਕ ਸਾਬਕਾ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਫਿਲਹਾਲ ਕੰਪਨੀ ਭਾਰਤ 'ਚ 73 ਹੋਟਲ ਅਤੇ ਵਿਦੇਸ਼ 'ਚ ਤਿੰਨ ਹੋਟਲ ਸੰਭਾਲ ਰਹੀ ਹੈ। ਇਨ੍ਹਾਂ 'ਚੋਂ ਕਰੀਬ 6,000 ਕਮਰੇ ਹਨ। ਸਰੋਵਰ ਹੋਟਲਸ ਦੇ ਪ੍ਰਬੰਧ ਨਿਰਦੇਸ਼ਕ ਅਜੇ ਬਕਾਯਾ ਨੇ ਦੱਸਿਆ ਕਿ ਸਾਨੂੰ ਇਸ ਸਾਲ ਦੇ ਅੰਤ ਤੱਕ ਦੇਸ਼ ਭਰ 'ਚ ਆਪਣੇ ਵੱਖ-ਵੱਖ ਬ੍ਰਾਂਡਾਂ ਦੇ ਤਹਿਤ 16 ਨਵੇਂ ਹੋਟਲ ਖੁੱਲ੍ਹਣਗੇ। ਉਨ੍ਹਾਂ ਨੇ ਕਿਹਾ ਕਿ ਇਹ ਹੋਟਲ ਸਰੋਵਰ ਪੋਰਟਿਕੋ, ਸਰੋਵਰ ਪ੍ਰੀਮੀਅਮ ਅਤੇ ਹੋਮਟੇਲ ਸੁਈਟਸ ਬ੍ਰਾਂਡ ਦੇ ਤਹਿਤ ਹੋਣਗੇ। ਬਕਾਯਾ ਨੇ ਕਿਹਾ ਕਿ ਇਹ ਹੋਟਲ ਅਹਿਮਦਾਬਾਦ, ਗੋਆ, ਜੂਨਾਗੜ੍ਹ, ਦੇਹਰਾਦੂਨ, ਬੇਂਗਲੁਰੂ, ਉਦੇਪੁਰ, ਦਹੀਸਰਸ ਬੋਧਗਯਾ, ਜੰਮੂ ਸਮੇਤ ਹੋਰ ਥਾਵਾਂ 'ਤੇ ਹੋਣਗੇ। ਸਰੋਵਰ ਹੋਟਲਸ ਦੇ ਵਿਦੇਸ਼ਾਂ 'ਚ ਜਾਂਬੀਆ ਅਤੇ ਕੀਨੀਆ 'ਚ ਹੋਟਲ ਹੈ।  


author

Aarti dhillon

Content Editor

Related News