KFC, ਪੀਜ਼ਾ ਹਟ ਚਲਾਉਣ ਵਾਲੀ ਸੈਫਾਇਰ ਫੂਡਸ ਲੈ ਕੇ ਆ ਰਹੀ ਹੈ IPO
Wednesday, Aug 11, 2021 - 05:36 PM (IST)
ਨਵੀਂ ਦਿੱਲੀ- KFC ਅਤੇ ਪੀਜ਼ਾ ਹਟ ਚਲਾਉਣ ਵਾਲੀ ਸੈਫਾਇਰ ਫੂਡਸ ਨੇ ਆਈ. ਪੀ. ਓ. ਲਿਆਉਣ ਦੀ ਤਿਆਰੀ ਕਰ ਲਈ ਹੈ। ਕੰਪਨੀ ਨੇ ਬਾਜ਼ਾਰ ਰੈਗੂਲੇਟਰ ਸੇਬੀ ਕੋਲ ਇਸ ਆਈ. ਪੀ. ਓ. ਦੀ ਮਨਜ਼ੂਰੀ ਮੰਗੀ ਹੈ, ਜਿਸ ਲਈ ਉਸ ਨੇ ਸੇਬੀ ਨੂੰ ਡਰਾਫਟ ਹੇਰਿੰਗ ਪ੍ਰਾਸਪੈਕਟਸ (ਡੀ. ਆਰ. ਐੱਚ. ਪੀ.) ਦਾਇਰ ਕਰ ਦਿੱਤਾ ਹੈ।
ਇਹ ਆਈ. ਪੀ. ਓ. ਪੂਰੀ ਤਰ੍ਹਾਂ ਆਫਰ ਫਾਰ ਸੇਲ (ਓ. ਐੱਫ. ਐੱਸ.) ਹੋਵੇਗਾ, ਜਿਸ ਵਿਚ ਪ੍ਰਮੋਟਰ ਤੇ ਮੌਜੂਦਾ ਨਿਵੇਸ਼ਕ ਸ਼ੇਅਰ ਵੇਚਣਗੇ।
ਓ. ਐੱਫ. ਐੱਸ. ਤਹਿਤ 1 ਕਰੋੜ 75 ਲੱਖ 69 ਹਜ਼ਾਰ 941 ਸ਼ੇਅਰਾਂ ਦੀ ਵਿਕਰੀ ਹੋਵੇਗੀ। ਇਨ੍ਹਾਂ ਦੀ ਵਿਕਰੀ ਕੰਪਨੀ ਦੇ ਮੌਜੂਦਾ ਸ਼ੇਅਰਹੋਲਡਰ ਵੱਲੋਂ ਕੀਤੀ ਜਾਵੇਗੀ। ਓ. ਐੱਫ. ਐੱਸ. ਤਹਿਤ ਕਿਯੂ. ਐੱਸ. ਆਰ. ਮੈਨੇਜਮੈਂਟ ਟਰੱਸਟ 8.50 ਲੱਖ ਸ਼ੇਅਰ ਵੇਚੇਗਾ, ਸੈਫਾਇਰ ਫੂਡਸ ਮੌਰਿਸ਼ਸ ਲਿਮਟਡ 55.69 ਲੱਖ ਸ਼ੇਅਰ ਵੇਚੇਗੀ। ਡਬਲਯੂ. ਡਬਲਯੂ. ਡੀ. ਰੂਬੀ ਲਿਮਟਡ 48.46 ਲੱਖ ਸ਼ੇਅਰ ਵੇਚੇਗੀ ਅਤੇ ਐਮੇਥਿਸਟ 39.62 ਲੱਖ ਸ਼ੇਅਰਾਂ ਦੀ ਪੇਸ਼ਕਸ਼ ਕਰੇਗੀ। ਇਸ ਤੋਂ ਇਲਾਵਾ ਏ. ਏ. ਜੇ. ਵੀ. ਇਨਵੈਸਟਮੈਂਟ ਟਰੱਸਟ 80,169 ਸ਼ੇਅਰ ਵੇਚੇਗਾ, ਐਡਲਵਿਸ ਕ੍ਰਾਸਓਵਰ ਆਪਰਚੂਨਿਟੀਜ਼ ਫੰਡ 16.15 ਲੱਖ ਸ਼ੇਅਰ ਵੇਚੇਗੀ, ਐਲਵਿਸ ਕ੍ਰਾਸਓਵਰ 6.46 ਲੱਖ ਸ਼ੇਅਰਾਂ ਦੀ ਵਿਕਰੀ ਕਰੇਗਾ। ਸੈਫਾਇਰ ਫੰਡਸ, ਕੇ. ਐੱਫ. ਸੀ., ਪਿਜ਼ਾ ਹਟ ਤੇ ਟੈਕੋ ਬੇਲ ਨਾਂ ਨਾਲ ਭਾਰਤ, ਸ਼੍ਰੀਲੰਕਾ ਤੇ ਮਾਲਦੀਵ ਵਿਚ 437 ਰੈਸਟੋਰੈਂਟ ਚਲਾਉਂਦੀ ਹੈ।