ਬਿਨਾਂਸੇ ਦੇ ਮਾਲਕ ਚਾਂਗਪੇਂਗ ਝਾਓ ਨੂੰ ਮਿਲੇ ਸੰਜੇ ਦੱਤ, ਲੋਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ

Sunday, Jan 09, 2022 - 11:34 AM (IST)

ਬਿਨਾਂਸੇ ਦੇ ਮਾਲਕ ਚਾਂਗਪੇਂਗ ਝਾਓ ਨੂੰ ਮਿਲੇ ਸੰਜੇ ਦੱਤ, ਲੋਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ

ਬਿਜਨੈੱਸ ਡੈਸਕ-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਨੇ ਕ੍ਰਿਪਟੋ ਕਰੰਸੀ ਐਕਸਚੇਂਜ ਬਿਨਾਂਸੇ ਦੇ ਮਾਲਕ ਚਾਂਗਪੇਗ ਝਾਓ ਨਾਲ ਮੁਲਾਕਾਤ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸੰਜੇ ਦੱਤ ਨੇ ਇਹ ਤਸਵੀਰ ਟਵੀਟ ਕੀਤੀ ਹੈ।

PunjabKesari
ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ 'ਮੇਰੇ ਲਈ ਇਹ ਖੁਸ਼ੀ ਦੀ ਗੱਲ @cz binance ਆਪਣੇ ਭਰਾ ਨੂੰ ਮਿਲਿਆ। ਉਮੀਦ ਹੈ ਕਿ ਅਸੀਂ ਜਲਦ ਹੀ ਫਿਰ ਮਿਲਾਂਗੇ ਤੇ ਇਸ ਤਰ੍ਹਾਂ ਦੀਆਂ ਹੋਰ ਵਿਹਾਰਕ ਗੱਲਬਾਤ ਜਾਰੀ ਰੱਖਾਂਗੇ। 

PunjabKesari
ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ @cz binance ਬਾਲੀਵੁੱਡ 'ਚ ਤੁਹਾਡਾ ਸਵਾਗਤ ਹੈ। ਉਧਰ ਕੁਝ ਯੂਜ਼ਰਸ ਨੇ ਤਾਂ ਸੰਜੇ ਦੱਤ ਨੂੰ ਵੀ ਟਰੋਲ ਕੀਤਾ ਹੈ। ਲੋਕ ਦਾਅਵੇ ਕਰ ਰਹੇ ਹਨ ਕਿ ਸੰਜੇ ਦੱਤ ਫਿਲਮਾਂ ਛੱਡ ਕੇ ਕ੍ਰਿਪਟੋ 'ਚ ਪ੍ਰਵੇਸ਼ ਕਰਨਾ ਚਾਹੁੰਦੇ ਹਨ।

PunjabKesari

PunjabKesari

ਕੰਮ ਦੀ ਗੱਲ ਕਰੀਏ ਤਾਂ ਸੰਜੇ ਦੱਤ ਬਹੁਤ ਜਲਦ ਫਿਲਮ 'ਪ੍ਰਿਥਵੀਰਾਜ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਅਦਾਕਾਰ ਦੇ ਨਾਲ ਅਕਸ਼ੈ ਕੁਮਾਰ, ਮਾਨੁਸ਼ੀ ਛਿੱਲਰ ਤੇ ਸੋਨੂੰ ਸੂਦ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰ 'ਕੇ.ਜੀ.ਐੱਫ. ਚੈਪਟਰ 2' ਅਤੇ 'ਸ਼ਮਸ਼ੇਰਾ' 'ਚ ਵੀ ਦਿਖਾਈ ਦੇਣਗੇ।


author

Aarti dhillon

Content Editor

Related News