ਅਕਤੂਬਰ ''ਚ ਟੋਇਟਾ ਕਿਰਲੋਸਕਰ ਦੀ ਵਿਕਰੀ ਵਧੀ, ਜਾਣੋ ਕਿੰਨੇ ਵਿਕੇ ਵਾਹਨ
Sunday, Oct 31, 2021 - 05:34 PM (IST)
ਨਵੀਂ ਦਿੱਲੀ - ਟੋਇਟਾ ਕਿਰਲੋਸਕਰ ਮੋਟਰ (TKM) ਨੇ ਐਤਵਾਰ ਨੂੰ ਕਿਹਾ ਕਿ ਅਕਤੂਬਰ 'ਚ ਉਸ ਦੀ ਘਰੇਲੂ ਥੋਕ ਵਿਕਰੀ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਇਕ ਫੀਸਦੀ ਵਧੀ ਹੈ ਅਤੇ ਕੁੱਲ 12,440 ਵਾਹਨਾਂ ਦੀ ਵਿਕਰੀ ਹੋਈ ਹੈ। ਟੀਕੇਐਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ਘਰੇਲੂ ਬਾਜ਼ਾਰ ਵਿੱਚ 12,373 ਯੂਨਿਟਾਂ ਦੀ ਵਿਕਰੀ ਦਰਜ ਕੀਤੀ ਸੀ।
ਟੀਕੇਐੱਮ ਦੇ ਐਸੋਸੀਏਟ ਜਨਰਲ ਮੈਨੇਜਰ (ਏ.ਜੀ.ਐਮ.) (ਵਿਕਰੀ ਅਤੇ ਰਣਨੀਤਕ ਮਾਰਕੀਟਿੰਗ), ਵੀ.ਡਬਲਯੂ.ਸਿਗਾਮਣੀ ਨੇ ਕਿਹਾ, “ਪਿਛਲੇ ਕੁਝ ਮਹੀਨਿਆਂ ਵਿੱਚ ਬਜ਼ਾਰ ਵਿੱਚ ਮੰਗ ਮਜ਼ਬੂਤ ਰਹੀ ਹੈ। ਦੱਬੀ ਹੋਈ ਮੰਗ ਅਤੇ ਹੋਰ ਕਈ ਕਾਰਕਾਂ ਕਾਰਨ ਮੰਗ ਵਧੀ ਹੈ। ਗਾਹਕਾਂ ਦੇ ਆਰਡਰ ਵੀ ਲਗਾਤਾਰ ਵੱਧ ਰਹੇ ਹਨ। ਕੋਵਿਡ ਤੋਂ ਪਹਿਲਾਂ ਦੀ ਮਿਆਦ ਦੇ ਮੁਕਾਬਲੇ ਮੰਗ ਦਾ ਰੁਝਾਨ ਆਮ ਵਾਂਗ ਹੋ ਰਿਹਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਅਕਤੂਬਰ ਮਹੀਨੇ ਵਿੱਚ ਕੰਪਨੀ ਨੇ ਸਤੰਬਰ, 2021 ਦੇ ਮੁਕਾਬਲੇ ਵਿਕਰੀ ਵਿੱਚ 34 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।