2020-21 ''ਚ ਯਾਤਰੀ ਵਾਹਨਾਂ ਦੀ ਵਿਕਰੀ ਦੋ ਫ਼ੀਸਦੀ ਘਟੀ : ਸਿਆਮ

4/12/2021 1:55:54 PM

ਨਵੀਂ ਦਿੱਲੀ- ਵਾਹਨ ਉਦਯੋਗ ਸੰਗਠਨ ਸਿਆਮ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਵਿੱਤੀ ਸਾਲ 2020-21 ਦੌਰਾਨ ਯਾਤਰੀ ਵਾਹਨਾਂ ਦੀ ਵਿਕਰੀ ਵਿਚ ਦੋ ਫ਼ੀਸਦੀ ਦੀ ਗਿਰਾਵਟ ਆਈ ਹੈ। ਸਿਆਮ ਨੇ ਕਿਹਾ ਕਿ ਪਹਿਲਾਂ ਹੀ ਢਾਂਚਾਗਤ ਮੰਦੀ ਨਾਲ ਜੂਝ ਰਹੇ ਉਦਯੋਗ ਨੂੰ ਮਹਾਮਾਰੀ ਕਾਰਨ ਵੱਡਾ ਨੁਕਸਾਨ ਪੁੱਜਾ।

ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੇ ਤਾਜ਼ਾ ਅੰਕੜਿਆਂ ਅਨੁਸਾਰ, ਵਿੱਤੀ ਸਾਲ 2020-21 ਵਿਚ ਯਾਤਰੀ ਵਾਹਨਾਂ ਦੀ ਵਿਕਰੀ ਇਕ ਸਾਲ ਪਹਿਲਾਂ 27,73,519 ਇਕਾਈ ਸੀ, ਜੋ ਕਿ ਵਿੱਤੀ ਸਾਲ 2020-21 ਵਿਚ 2.24 ਫ਼ੀਸਦੀ ਘੱਟ ਕੇ 27,11,457 ਇਕਾਈ ਰਹਿ ਗਈ ਹੈ। ਇਸੇ ਤਰ੍ਹਾਂ ਕੁੱਲ ਦੋਪਹੀਆ ਵਾਹਨਾਂ ਦੀ ਵਿਕਰੀ 13.9 ਫ਼ੀਸਦੀ ਘੱਟ ਕੇ 1,51,19,387 ਇਕਾਈ ਹੋ ਗਈ, ਜੋ ਪਿਛਲੇ ਸਾਲ ਇਸ ਸਮੇਂ 1,74,16,433 ਇਕਾਈ ਰਹੀ ਸੀ।

ਉੱਥੇ ਹੀ, ਵਪਾਰਕ ਵਾਹਨਾਂ ਦੀ ਵਿਕਰੀ 20.77 ਫ਼ੀਸਦੀ ਘੱਟ ਕੇ 5,68,559 ਇਕਾਈ ਰਹੀ। ਤਿੰਨ-ਪਹੀਆ ਵਾਹਨਾਂ ਦੀ ਵਿਕਰੀ ਵਿਚ 60.06 ਫ਼ੀਸਦੀ ਦੀ ਗਿਰਾਵਟ ਆਈ। ਸਿਆਮ ਦੇ ਪ੍ਰਧਾਨ ਕੇਨੀਚੀ ਅਯੁਕਾਵਾ ਨੇ ਕਿਹਾ ਕਿ ਉਦਯੋਗ ਪਹਿਲਾਂ ਹੀ ਡੂੰਘੀ ਢਾਂਚਾਗਤ ਮੰਦੀ ਨਾਲ ਜੂਝ ਰਹੇ ਉਦਯੋਗ ਨੂੰ ਕੋਵਿਡ-19 ਦੇ ਪ੍ਰਕੋਪ ਦਾ ਵੀ ਸਾਹਮਣਾ ਕਰਨਾ ਪਿਆ, ਜਿਸ ਕਾਰਨ ਵਾਹਨ ਖੇਤਰ ਕਈ ਸਾਲ ਪਿੱਛੇ ਚਲਾ ਗਿਆ ਹੈ। ਇਥੋਂ ਸੁਧਾਰ ਲਈ ਸਾਰੇ ਹਿੱਸੇਦਾਰਾਂ ਨੂੰ ਯਤਨਾਂ ਅਤੇ ਸਮੇਂ ਦੀ ਜ਼ਰੂਰਤ ਹੋਏਗੀ।


Sanjeev

Content Editor Sanjeev