ਮਾਰੂਤੀ ਵੈਗਨਆਰ ਦੀ ਵਿਕਰੀ 20 ਲੱਖ ਅੰਕੜੇ ਤੋਂ ਪਾਰ

09/26/2017 4:35:42 PM

ਨਵੀਂ ਦਿੱਲੀ—ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਮਸ਼ਹੂਰ ਕਾਰ ਵੈਗਨਆਰ ਦੀ ਕੁੱਲ ਵਿਕਰੀ ਪਿਛਲੇ 18 ਸਾਲ 'ਚ 20 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਕੰਪਨੀ ਨੇ ਕਾਮਪੈਕਟ ਹੈਚਬੈਕ ਕਾਰ ਨੂੰ 1999 'ਚ ਪੇਸ਼ ਕੀਤਾ ਸੀ। ਮਾਰੂਤੀ 800 ਅਤੇ ਅਲਟੋ ਦੇ ਬਾਅਦ ਇਹ ਤੀਜਾ ਮਾਡਲ ਹੈ ਜਿਸ ਨੇ ਇਹ ਟੀਚਾ ਹਾਸਲ ਕੀਤਾ ਹੈ। 
18 ਸਾਲ ਪਹਿਲਾਂ ਪੇਸ਼ ਵੈਗਨਆਰ ਪਿਛਲੇ 10 ਸਾਲ ਤੋਂ ਦੇਸ਼ 'ਚ ਜ਼ਿਆਦਾ ਵਿਕਣ ਵਾਲੀਆਂ ਸਾਬਕਾ ਪੰਜ ਕਾਰਾਂ 'ਚ ਸ਼ਾਮਲ ਹੈ। ਇਸ ਮਾਡਲ ਦੀ ਕੁੱਲ ਵਿਕਰੀ 2011 'ਚ 10 ਲੱਖ ਪਹੁੰਚੀ ਸੀ। ਹਾਲਾਂਕਿ ਹੋਰ 10 ਲੱਖ ਕਾਰ ਦੀ ਵਿਕਰੀ ਸਿਰਫ 79 ਮਹੀਨੇ 'ਚ ਹੋਈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਨਿਦੇਸ਼ਕ ਆਰ. ਐੱਸ. ਕਲਸੀ ਨੇ ਇਕ ਬਿਆਨ 'ਚ ਕਿਹਾ ਕਿ ਸ਼ੁਰੂਆਤ ਤੋਂ ਵੈਗਨਆਰ ਆਪਣੇ ਸਾਹਮਣੇ ਕਾਰਾਂ ਤੋਂ ਅੱਗੇ ਰਹੀ। ਬੈਠਣ ਦੀ ਆਰਾਮਦਾਇਕ ਵਿਵਸਥਾਸ, ਇੰਧਣ, ਚਲਾਉਣ 'ਚ ਮਜ਼ੇਦਾਰ ਹੋਣ ਕਾਰਨ ਇਹ ਇਕ ਮਸ਼ਹੂਰ ਬਦਲ ਬਣਿਆ।


Related News