ਨਿਰਮਾਣ ਕੰਪਨੀਆਂ ਦੀ ਵਿਕਰੀ ਵਾਧਾ ਤੀਜੀ ਤਿਮਾਹੀ ''ਚ ਘਟਿਆ : RBI
Friday, Mar 03, 2023 - 10:55 AM (IST)
ਮੁੰਬਈ- ਸੂਚੀਬੱਧ ਨਿਰਮਾਣ ਕੰਪਨੀਆਂ ਨੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ 2022) 'ਚ ਵਿਕਰੀ ਦੇ ਪੱਧਰ 'ਤੇ 10.6 ਫ਼ੀਸਦੀ ਵਾਧਾ ਦਰਜ ਕੀਤਾ ਜੋ ਪਿਛਲੇ ਸਾਲ ਸਮਾਨ ਸਮੇਂ 'ਚ 20.9 ਫ਼ੀਸਦੀ ਸੀ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਵੀਰਵਾਰ ਨੂੰ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਸੂਚੀਬੱਧ ਨਿਰਮਾਣ ਕੰਪਨੀਆਂ ਦੀ ਵਿਕਰੀ ਵਾਧਾ 2022-23 ਦੀ ਤੀਜੀ ਤਿਮਾਹੀ 'ਚ 12.7 ਫ਼ੀਸਦੀ ਰਿਹਾ ਜੋ ਪਿਛਲੀ ਤਿਮਾਹੀ (ਜੁਲਾਈ-ਸਤੰਬਰ,2020) 'ਚ 22.6 ਫ਼ੀਸਦੀ ਸੀ। ਆਰ.ਬੀ.ਆਈ. ਨੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੇ ਦੌਰਾਨ ਨਿੱਜੀ ਕੰਪਨੀਆਂ ਦੇ ਪ੍ਰਦਰਸ਼ਨ 'ਤੇ ਇਹ ਅੰਕੜਾ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਆਰ.ਬੀ.ਆਈ. ਨੇ ਇਹ ਅੰਕੜਾ 2,779 ਸੂਚੀਬੱਧ ਗੈਰ-ਸਰਕਾਰੀ ਗੈਰ-ਵਿੱਤੀ ਕੰਪਨੀਆਂ ਦੇ ਤਿਮਾਹੀ ਵਿੱਤੀ ਨਤੀਜਿਆਂ ਦੇ ਆਧਾਰ 'ਤੇ ਤਿਆਰ ਕੀਤਾ ਹੈ। ਹਾਲਾਂਕਿ ਵਿੱਕਰੀ ਮਾਮਲੇ 'ਚ ਸੂਚਨਾ ਤਕਨਾਲੋਜੀ (ਆਈ.ਟੀ.) ਕੰਪਨੀਆਂ 'ਚ ਵਾਧਾ ਉੱਚਾ ਬਣਿਆ ਹੋਇਆ ਹੈ। ਇਨ੍ਹਾਂ ਕੰਪਨੀਆਂ ਨੇ ਤੀਜੀ ਤਿਮਾਹੀ 'ਚ 19.4 ਫ਼ੀਸਦੀ ਵਿਕਰੀ ਵਾਧਾ ਦਰਜ ਕੀਤਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।