‘ਖੁੱਲ੍ਹੇ ਬਾਜ਼ਾਰ ’ਚ ਕਣਕ ਦੀ ਵਿਕਰੀ ਨਾਲ ਥੋਕ ਕੀਮਤਾਂ ਨਰਮ, ਪ੍ਰਚੂਨ ਮੁੱਲ ਹਫਤੇ ਦੇ ਅੰਦਰ ਘੱਟ ਹੋਣ ਦੀ ਸੰਭਾਵਨਾ
Friday, Feb 24, 2023 - 11:18 AM (IST)
ਨਵੀਂ ਦਿੱਲੀ–ਭਾਰਤੀ ਖੁਰਾਕ ਨਿਗਮ ਦੇ ਮੁਖੀ ਅਤੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਕੇ. ਮੀਣਾ ਨੇ ਕਿਹਾ ਕਿ ਖੁੱਲ੍ਹੇ ਬਾਜ਼ਾਰ ’ਚ ਥੋਕ ਖਪਤਕਾਰਾਂ ਨੂੰ ਕਣਕ ਦੀ ਚੱਲ ਰਹੀ ਵਿਕਰੀ ਨਾਲ ਥੋਕ ਕੀਮਤਾਂ ’ਚ ਗਿਰਾਵਟ ਸ਼ੁਰੂ ਹੋ ਗਈ ਹੈ ਅਤੇ ਉਮੀਦ ਹੈ ਕਿ ਇਕ ਹਫਤੇ ’ਚ ਪ੍ਰਚੂਨ ਕੀਮਤਾਂ ’ਤੇ ਵੀ ਅਸਰ ਦਿਖਾਈ ਦੇਵੇਗਾ। ਈ-ਨੀਲਾਮੀ ਦੇ ਪਹਿਲੇ ਤਿੰਨ ਦੌਰ ’ਚ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਨੇ ਆਟਾ ਮਿੱਲ ਵਰਗੇ ਥੋਕ ਖਪਤਕਾਰਾਂ ਨੂੰ 18.5 ਲੱਖ ਟਨ ਕਣਕ ਵੇਚੀ ਹੈ, ਜਿਸ ’ਚੋਂ 11 ਲੱਖ ਟਨ ਬੋਲੀਦਾਤਿਆਂ ਨੇ ਪਹਿਲਾਂ ਹੀ ਚੁੱਕ ਲਈ ਹੈ।
ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਐੱਫ. ਸੀ. ਆਈ. ਨੂੰ ਖੁੱਲ੍ਹੇ ਬਾਜ਼ਾਰ ਵਿਕਰੀ ਯੋਜਨਾ (ਓ. ਐੱਮ. ਐੱਸ. ਐੱਸ.) ਦੇ ਤਹਿਤ ਥੋਕ ਖਪਤਕਾਰਾਂ ਨੂੰ 15 ਮਾਰਚ ਤੱਕ ਹਫਤਾਵਾਰੀ ਈ-ਨੀਲਾਮੀ ਰਾਹੀਂ ਕੁੱਲ 45 ਲੱਖ ਟਨ ਕਣਕ ਵੇਚਣ ਨੂੰ ਕਿਹਾ ਗਿਆ ਹੈ ਤਾਂ ਕਿ ਕਣਕ ਅਤੇ ਕਣਕ ਦੇ ਆਟੇ ਦੀਆਂ ਵਧਦੀਆਂ ਕੀਮਤਾਂ ’ਤੇ ਲਗਾਮ ਲਗਾਈ ਜਾ ਸਕੇ। ਅਗਲੇ ਦੌਰ ਦੀ ਈ-ਨੀਲਾਮੀ ਦੋ ਮਾਰਚ ਨੂੰ ਹੋਵੇਗੀ।
ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਉਨ੍ਹਾਂ ਨੇ ਕਿਹਾ ਕਿ ਕਣਕ ਦੀਆਂ ਥੋਕ ਕੀਮਤਾਂ ’ਚ ਗਿਰਾਵਟ ਆਈ ਹੈ ਅਤੇ ਹੁਣ ਜ਼ਿਆਦਾਤਰ ਮੰਡੀਆਂ ’ਚ ਇਹ 2200-2300 ਰੁਪਏ ਪ੍ਰਤੀ ਕੁਇੰਟਲ ਦੇ ਲਗਭਗ ਹੈ। ਉਨ੍ਹਾਂ ਨੇ ਕਿਹਾ ਕਿ ਦੱਖਣੀ ਅਤੇ ਉੱਤਰ ਪੂਰਬੀ ਖੇਤਰ ’ਚ ਖਰੀਦਦਾਰਾਂ ਵਲੋਂ ਵੱਧ ਤੋਂ ਵੱਧ ਮਾਤਰਾ ’ਚ ਖਰੀਦਦਾਰੀ ਕੀਤੀ ਗਈ ਹੈ। ਭਾਵੇਂ ਵੱਡੀ ਗਿਣਤੀ ’ਚ ਖਰੀਦਾਰਾਂ ਨੇ ਘੱਟ ਮਾਤਰਾ ’ਚ ਕਣਕ ਖਰੀਦੀ ਹੈ, ਇਸ ਲਈ ਕਣਕ ਦੀ ਉਪਲਬਧਤਾ ’ਚ ਸੁਧਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਨਾਲ ਪੂਰੇ ਦੇਸ਼ ’ਚ ਕੀਮਤਾਂ ਆਮ ਵਾਂਗ ਹੋ ਜਾਣਗੀਆਂ।
ਇਹ ਵੀ ਪੜ੍ਹੋ-ਵਿਪਰੋ ਨੇ ਈ-ਮੇਲ ਭੇਜ ਕੇ ਇਕ ਝਟਕੇ ’ਚ ਅੱਧੀ ਕਰ ਦਿੱਤੀ ਤਨਖ਼ਾਹ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।