ਕੋਰੋਨਾ ਕਾਲ 'ਚ ਪੁਰਾਣੀਆਂ ਕਾਰਾਂ ਦੀ ਵਿਕਰੀ 'ਚ ਉਛਾਲ, ਤਿੰਨ ਗੁਣਾ ਵਧੀ

Thursday, Apr 22, 2021 - 02:37 PM (IST)

ਕੋਰੋਨਾ ਕਾਲ 'ਚ ਪੁਰਾਣੀਆਂ ਕਾਰਾਂ ਦੀ ਵਿਕਰੀ 'ਚ ਉਛਾਲ, ਤਿੰਨ ਗੁਣਾ ਵਧੀ

ਨਵੀਂ ਦਿੱਲੀ- ਕੋਰੋਨਾ ਕਾਲ ਵਿਚ ਸੋਸ਼ਲ ਡਿਸਟੈਂਸਿੰਗ ਯਾਨੀ ਸਮਾਜਿਕ ਦੂਰੀ ਦੇ ਮੱਦੇਨਜ਼ਰ ਲੋਕ ਜਨਤਕ ਟ੍ਰਾਂਸਪੋਰਟ ਦੀ ਬਜਾਏ ਨਿੱਜੀ ਵਾਹਨਾਂ ਨੂੰ ਤਰਜੀਹ ਦੇ ਰਹੇ ਹਨ ਪਰ ਇਸ ਦੌਰਾਨ ਨਵੀਆਂ ਕਾਰਾਂ ਦੀ ਜਗ੍ਹਾ ਪੁਰਾਣੀਆਂ ਕਾਰਾਂ ਦੀ ਵਿਕਰੀ ਵਿਚ ਤਕੜਾ ਉਛਾਲ ਹੈ।

ਵਿੱਤੀ ਸਾਲ 2019-20 ਵਿਚ ਜਿੱਥੇ ਤਕਰੀਬਨ 14 ਲੱਖ ਪੁਰਾਣੀਆਂ ਕਾਰਾਂ ਵਿਕੀਆਂ ਸਨ, ਉੱਥੇ ਹੀ, 2020-21 ਵਿਚ ਤੋਂ ਲਗਭਗ ਤਿੰਨ ਗੁਣਾ ਯਾਨੀ 39 ਲੱਖ ਪੁਰਾਣੀਆਂ ਕਾਰਾਂ ਦੀ ਵਿਕਰੀ ਹੋਈ ਹੈ।

ਆਨਲਾਈਨ ਕਾਰ ਸ਼ਾਪਿੰਗ ਵੈੱਬਸਾਈਟ ਇੰਡੀਆ ਬਲੂ ਦੇ ਅੰਕੜਿਆਂ ਅਨੁਸਾਰ, ਤਾਲਾਬੰਦੀ ਕਾਰਨ ਨਵੀਂਆਂ ਕਾਰਾਂ ਦੀ ਵਿਕਰੀ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿਚ 36 ਫ਼ੀਸਦੀ ਘੱਟ ਗਈ। ਜਾਣਕਾਰਾਂ ਅਨੁਸਾਰ, ਪੁਰਾਣੀਆਂ ਕਾਰਾਂ ਵੱਡੇ ਪੱਧਰ ‘ਤੇ ਵਿਕ ਰਹੀਆਂ ਹਨ। ਆਨਲਾਈਨ ਪਲੇਟਫਾਰਮਾਂ ਨਾਲ ਹੁਣ ਪੁਰਾਣੀਆਂ ਕਾਰਾਂ ਦੀ ਵਿਕਰੀ ਦਾ ਡਾਟਾ ਇਕੱਤਰ ਕਰਨਾ ਸੰਭਵ ਹੋਇਆ ਹੈ।

ਪੁਰਾਣੀ ਕਾਰ ਕਿਉਂ ਖਰੀਦ ਰਹੇ
6 ਅਪ੍ਰੈਲ 2020 ਦੇ ਅਰੰਭ ਵਿਚ ਬੀ. ਐੱਸ.-6 ਨਿਯਮ ਲਾਗੂ ਕੀਤੇ ਗਏ ਸਨ। ਇਸ ਕਾਰਨ ਕਰਕੇ ਕੰਪਨੀਆਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਕੀਤਾ ਸੀ। ਉੱਥੇ ਹੀ, ਕੋਰੋਨਾ ਵਾਇਰਸ ਮਹਾਮਾਰੀ ਕਾਰਨ ਗਾਹਕਾਂ ਦੀ ਆਮਦਨੀ ਵੀ ਪ੍ਰਭਾਵਿਤ ਹੋਈ। ਇਸ ਕਾਰਨ ਕਿਫਾਇਤੀ ਕੀਮਤ 'ਤੇ ਨਵੀਂ ਕਾਰ ਖ਼ਰੀਦਣ ਦੇ ਇਛੁੱਕ ਗਾਹਕਾਂ ਨੇ ਵੱਧ ਮੁੱਲ ਦੀਆਂ ਨਵੀਆਂ ਕਾਰਾਂ ਦੀ ਬਜਾਏ ਘੱਟ ਕੀਮਤ 'ਤੇ ਵਧੇਰੇ ਸੈਕਿੰਡ ਹੈਂਡ ਕਾਰਾਂ ਖਰੀਦੀਆਂ।


author

Sanjeev

Content Editor

Related News