ਬਜਟ ਦੀ ਘੋਸ਼ਣਾ ਤੋਂ ਬਾਅਦ ਤਨਖ਼ਾਹ ਅਤੇ ਸੇਵਾ ਮੁਕਤੀ ਦੀ ਬਚਤ ਨੂੰ ਪਵੇਗੀ ਦੋਹਰੀ ਮਾਰ, ਜਾਣੋ ਕਿਵੇਂ

Tuesday, Feb 02, 2021 - 06:29 PM (IST)

ਬਜਟ ਦੀ ਘੋਸ਼ਣਾ ਤੋਂ ਬਾਅਦ ਤਨਖ਼ਾਹ ਅਤੇ ਸੇਵਾ ਮੁਕਤੀ ਦੀ ਬਚਤ ਨੂੰ ਪਵੇਗੀ ਦੋਹਰੀ ਮਾਰ, ਜਾਣੋ ਕਿਵੇਂ

ਨਵੀਂ ਦਿੱਲੀ - ਨਿਰਮਲਾ ਸੀਤਾਰਮਨ ਦਾ ਇਹ ਬਜਟ ਤਨਖਾਹਦਾਰ ਮੁਲਾਜ਼ਮਾਂ ਲਈ ਦੋਗਲਾ ਸਾਬਤ ਹੋ ਸਕਦਾ ਹੈ। ਸੋਮਵਾਰ ਨੂੰ ਵਿੱਤ ਮੰਤਰੀ ਨੇ ਸਾਲਾਨਾ 2.50 ਲੱਖ ਰੁਪਏ ਤੋਂ ਵੱਧ ਦੇ ਪ੍ਰੋਵੀਡੈਂਟ ਫੰਡ ਯੋਗਦਾਨਾਂ 'ਤੇ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਜ਼ਿਆਦਾਤਰ ਤਨਖਾਹਦਾਰ ਮੁਲਾਜ਼ਮਾਂ ਲਈ ਰਿਟਾਇਰਮੈਂਟ ਤੋਂ ਬਾਅਦ ਬਚਤ ਕਰਨ ਲਈ ਪੀਐਫ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਨਵਾਂ ਵੇਤਨ ਕੋਡ ਨਾ ਸਿਰਫ ਟੈਕ-ਹੋਮ ਤਨਖਾਹਾਂ ਨੂੰ ਘਟਾਏਗਾ ਸਗੋਂ ਰਿਟਾਇਰਮੈਂਟ ਬਚਤ ਨੂੰ ਵੀ ਪ੍ਰਭਾਵਤ ਕਰੇਗਾ। 

ਇਹ ਵੀ ਪੜ੍ਹੋ: LPG ਸਿਲੰਡਰ ਬੁੱਕ ਕਰਨ ਲਈ ਕਰੋ ਸਿਰਫ਼ ਇਕ ‘ਫੋਨ ਕਾਲ’, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ

ਦੱਸ ਦੇਈਏ ਕਿ ਨਵਾਂ ਵੈੱਜ ਕੋਡ ਪਿਛਲੇ ਸਾਲ ਅਗਸਤ ਦੇ ਮਹੀਨੇ ਵਿਚ ਪਾਸ ਕੀਤਾ ਗਿਆ ਸੀ, ਜੋ ਕਿ 1 ਅਪ੍ਰੈਲ 2021 ਤੋਂ ਲਾਗੂ ਹੋ ਜਾਵੇਗਾ। ਹੁਣ ਤੱਕ ਟੈਕਸ ਮੁਕਤ ਰਿਟਰਨਾਂ ਲਈ ਪ੍ਰੋਵੀਡੈਂਟ ਫੰਡਾਂ ਵਿਚ ਨਿਵੇਸ਼ ਕਰਨ 'ਤੇ ਕੋਈ ਕੈਪ ਨਹੀਂ ਸੀ। ਪਿਛਲੇ ਸਾਲ ਹੀ ਬਜਟ ਵਿਚ ਪ੍ਰੋਵੀਡੈਂਟ ਫੰਡ ਸਕੀਮਾਂ ਵਿਚ ਵੱਧ ਤੋਂ ਵੱਧ 7.5 ਲੱਖ ਰੁਪਏ ਦੀ ਨਿਵੇਸ਼ ਦੀ ਉਪਰਲੀ ਹੱਦ ਤੈਅ ਕੀਤੀ ਗਈ ਹੈ। ਹੁਣ ਕਰਮਚਾਰੀ ਭਵਿੱਖ ਨਿਧੀ ਫੰਡ (ਈਪੀਐਫ) ਵਿਚ ਸਾਲਾਨਾ 2.5 ਲੱਖ ਰੁਪਏ ਦੇ ਨਿਵੇਸ਼ ਤੋਂ ਬਾਅਦ ਪੈਸੇ ਕਢਵਾਉਣ ਸਮੇਂ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਵਿੱਤ ਮੰਤਰੀ ਸੀਤਾਰਮਨ ਦਾ ਐਲਾਨ, 1000 ਹੋਰ ਮੰਡੀਆਂ ਈ-ਨਾਮ ਵਿਚ ਹੋਣਗੀਆਂ ਸ਼ਾਮਲ

ਇਸ ਤੋਂ ਇਲਾਵਾ ਵੇਜ ਕੋਡ 2019 ਵਿਚ ਤਨਖਾਹ ਦੀ ਨਵੀਂ ਪਰਿਭਾਸ਼ਾ ਦਰਸਾਉਂਦੀ ਹੈ ਕਿ ਪੀਐਫ ਵਿਚ ਕਰਮਚਾਰੀਆਂ ਦਾ ਯੋਗਦਾਨ ਵਧਾਇਆ ਜਾਵੇਗਾ। ਇਸ ਨਾਲ ਉਨ੍ਹਾਂ ਦੀ ਹੱਥ 'ਚ ਆਉਣ ਵਾਲੀ ਤਨਖਾਹ ਘਟੇਗੀ। ਇਸ ਅਨੁਸਾਰ ਸਰਕਾਰ ਨੇ ਮੁਆਵਜ਼ੇ ਦੀ ਕੁੱਲ ਰਕਮ ਦੇ 50% 'ਤੇ ਇੱਕ ਕੈਪ ਲਗਾ ਦਿੱਤੀ ਹੈ। ਇਸ ਨਾਲ ਮਾਲਕਾਂ 'ਤੇ ਖਰਚਿਆਂ ਦਾ ਬੋਝ ਵਧੇਗਾ ਅਤੇ ਕਰਮਚਾਰੀਆਂ ਦੀ ਹੱਥ ਲੱਗਣ ਵਾਲੀ ਤਨਖਾਹ ਵੀ ਘਟੇਗੀ। 

ਇਹ ਵੀ ਪੜ੍ਹੋ: ਬਜਟ 2021 : ਵਿਦੇਸ਼ੀ ਸ਼ਰਾਬ ਦੇ ਸ਼ੌਕੀਨਾਂ ਲਈ ਝਟਕਾ, ਸਰਕਾਰ ਨੇ ਲਗਾਇਆ 100 ਫ਼ੀਸਦੀ ਸੈੱਸ

ਨਵੇਂ ਨਿਯਮ ਦੀ ਪਾਲਣਾ ਕਰਨ ਲਈ, ਮਾਲਕਾਂ ਨੂੰ ਮੁਢਲੀ ਤਨਖਾਹ ਦੇ ਅਨੁਪਾਤ ਨੂੰ ਵਧਾਉਣਾ ਹੋਵੇਗਾ ਅਤੇ ਨਤੀਜੇ ਵਜੋਂ ਮਾਲਕ ਅਤੇ ਕਰਮਚਾਰੀ ਦਾ ਯੋਗਦਾਨ ਵਧੇਗਾ। 


ਇਹ ਵੀ ਪੜ੍ਹੋ: ਬਾਬਾ ਰਾਮਦੇਵ ਦੀ ਵਿਰੋਧੀ ਧਿਰ ਨੂੰ ਚੁਣੌਤੀ- ਇਸ ਤੋਂ ਵਧੀਆ ਬਜਟ ਬਣਾ ਕੇ ਦਿਖਾਓ, ਮੈਂ ਸਭ ਕੁਝ ਲੁਟਾ 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News