ਸਹਾਰਾ ਨੇ ਸੇਬੀ ਵਿਰੁੱਧ ਸੁਪਰੀਮ ਕੋਰਟ ’ਚ ਦਾਇਰ ਕੀਤੀ ਮਾਣਹਾਨੀ ਪਟੀਸ਼ਨ
Saturday, Dec 05, 2020 - 10:10 AM (IST)
ਨਵੀਂ ਦਿੱਲੀ (ਇੰਟ.) – ਸਹਾਰਾ ਸਮੂਹ ਦੀਆਂ 2 ਕੰਪਨੀਆਂ ਨੇ ਬਾਜ਼ਾਰ ਰੈਗੁਲੇਟਰ ਭਾਰਤੀ ਸਿਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਖਿਲਾਫ ਸੁਪਰੀਮ ਕੋਰਟ ’ਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ। ਦੋਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਸੇਬੀ ਵਲੋਂ ਉਨ੍ਹਾਂ ਤੋਂ 62,602 ਕਰੋੜ ਰੁਪਏ ਦੀ ਮੰਗ ਕਰਨਾ ਮਾਣਹਾਨੀ ਹੀ ਨਹੀਂ ਸਗੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਅਸਫਲ ਕਰਨ ਦਾ ਯਤਨ ਵੀ ਹੈ।
ਲਗਭਗ 10 ਦਿਨ ਪਹਿਲਾਂ ਸੇਬੀ ਨੇ ਸੁਪਰੀਮਰਟ ’ਚ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਸਹਾਰਾ ਮੁਖੀ ਸੁਬਰਤ ਰਾਏ ਅਤੇ ਸਹਾਰਾ ਸਮੂਹ ਦੀਆਂ ਦੋ ਕੰਪਨੀਆਂ ਸਹਾਰਾ ਇੰਡੀਆ ਰਿਅਲ ਅਸਟੇਟ ਕਾਰਪੋਰੇਸ਼ਨ ਲਿਮਟਿਡ (ਐੱਸ. ਆਈ. ਆਰ. ਈ. ਸੀ. ਐੱਲ.) ਅਤੇ ਸਹਾਰਾ ਹਾਊਸਿੰਗ ਇਨਵੈਸਟਮੈਂਟ ਕਾਰਪੋਰੇਸ਼ਨ ਲਿਮਟਿਡ ( ਐੱਸ. ਐੱਚ. ਆਈ. ਸੀ. ਐੱਲ.) ਰਕਮ ਜਮ੍ਹਾ ਕਰਨ ਦੇ ਅਦਾਲਤੀ ਆਦੇਸ਼ਾਂ ਦੀ ਲਗਾਤਾਰ ਉਲੰਘਣਾ ਕਰ ਰਹੀਆਂ ਹਨ। ਸੇਬੀ ਨੇ ਸਹਾਰਾ ਸਮੂਹ ਦੀਆਂ 2 ਕੰਪਨੀਆਂ ਨੂੰ ਸਾਬਕਾ ਅਦਾਲਤੀ ਆਦੇਸ਼ ਮੁਤਾਬਕ 62,602 ਕਰੋੜ ਰੁਪਏ ਜਮ੍ਹਾ ਕਰਨ ਦਾ ਨਿਰਦੇਸ਼ ਦੇਣ ਦੀ ਗੁਹਾਰ ਲਗਾਈ ਸੀ।
ਇਹ ਵੀ ਦੇਖੋ : ਇਹ ਹਨ ਦੇਸ਼ ਦੀਆਂ ਸਭ ਤੋਂ ਅਮੀਰ ਬੀਬੀਆਂ, ਕਮਾਈ ਦੇ ਮਾਮਲੇ 'ਚ ਕਈ ਮਰਦਾਂ ਨੂੰ ਛੱਡਿਆ ਪਿੱਛੇ
ਹੁਣ ਸਹਾਰਾ ਸਮੂਹ ਦੀਆਂ ਇਨ੍ਹਾਂ ਦੋਹਾਂ ਕੰਪਨੀਆਂ ਨੇ ਸੇਬੀ ਖਿਲਾਫ ਪਟੀਸ਼ਨ ਦਾਇਰ ਕਰ ਰਿਹਾ ਹੈ ਕਿ ਸੇਬੀ ਵਲੋਂ ਕੀਤੀ ਗਈ ਮੰਗ 6 ਫਰਵਰੀ 2017 ਦੇ ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਖਿਲਾਫ ਹੈ। ਉਸ ਆਦੇਸ਼ ’ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਫਿਲਹਾਲ ਮੂਲ ਰਾਸ਼ੀ ਦੀ ਗੱਲ ਕੀਤੀ ਜਾ ਰਹੀ ਹੈ। ਉਦੋਂ ਚੋਟੀ ਦੀ ਅਦਾਲਤ ਨੇ ਕਿਹਾ ਸੀ ਕਿ ਵਿਆਜ਼ ਦਾ ਨਿਪਟਾਰਾ ਬਾਅਦ ’ਚ ਕੀਤਾ ਜਾਏਗਾ। ਇਹ ਜਾਣਦੇ ਹੋਏ ਵੀ ਸੇਬੀ ਵਲੋਂ ਉਨ੍ਹਾਂ ਤੋਂ ਰੁਪਏ ਦੀ ਮੰਗ ਕਰਨਾ ਅਦਾਲਤ ਦੀ ਉਲੰਘਣਾ ਹੈ।
ਇਨ੍ਹਾਂ ਦੋਹਾਂ ਕੰਪਨੀਆਂ ਨੇ ਆਪਣੀ ਪਟੀਸ਼ਨ ’ਚ ਸੇਬੀ, ਉਸ ਦੇ ਚੇਅਰਮੈਨ ਅਜੇ ਤਿਆਗੀ ਅਤੇ ਦੋ ਹੋਰ ਨੂੰ ਬਚਾਅ ਧਿਰ ਬਣਾਉਂਦੇ ਹੋਏ ਉਨ੍ਹਾਂ ’ਤੇ ਉੱਚ ਅਦਾਲਤ ਦੇ ਕਈ ਆਦੇਸ਼ਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।
ਇਹ ਵੀ ਦੇਖੋ :ਮਿਲਾਵਟੀ ਸ਼ਹਿਦ ਦੇ ਮਾਮਲੇ 'ਚ FSSAI ਕਾਰਵਾਈ ਲਈ ਤਿਆਰ, ਮੰਗੇ ਜਾਂਚ ਦੇ ਵੇਰਵੇ
ਨੋਟ - ਸਹਾਰਾ ਸਮੂਹ ਵਿਵਾਦ ਲੰਮੇ ਸਮੇਂ ਤੋਂ ਚਲ ਰਿਹਾ ਹੈ। ਹੁਣ ਕੰਪਨੀ ਵਲੋਂ ਮਾਣਹਾਨੀ ਪਟੀਸ਼ਨ ਦਾਇਰ ਕਰਨ ਬਾਰੇ ਤੁਹਾਡੇ ਕੀ ਵਿਚਾਰ ਹਨ ਕੁਮੈਂਟ ਬਾਕਸ ਵਿਚ ਸਾਂਝੇ ਕਰੋ।